ਬਖਤਗੜ੍ਹ ‘ਚ ਕੈਂਸਰ ਦੀ ਭੇਂਟ ਚੜਿਆ ਇਕ ਹੋਰ ਕਿਸਾਨ

0
451

ਭਦੌੜ 01 ਜਨਵਰੀ (ਵਿਕਰਾਂਤ ਬਾਂਸਲ) ਸਾਲ 2017 ਦੇ ਆਖਰੀ ਦਿਨ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਬਖਤਗੜ੍ਹ ‘ਚ ਭਿਆਨਕ ਬਿਮਾਰੀ ਕੈਂਸਰ ਤੋਂ ਪੀੜ੍ਹਤ ਕਿਸਾਨ ਜਸਵੀਰ ਸਿੰਘ ਉਰਫ ਸੀਰੀ (46 ਸਾਲ) ਪੁੱਤਰ ਸੁਖਦੇਵ ਸਿੰਘ ਦੀ ਮੌਤ ਹੋ ਗਈ ਹੈ | ਇਸ ਸਬੰਧੀ ਮਿ੍ਤਕ ਦੀ ਪਤਨੀ ਕੁਲਵੀਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕਰੀਬ ਡੇਢ ਸਾਲ ਤੋਂ ਕੈਂਸਰ ਬਿਮਾਰੀ ਨਾਲ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ, ਜੋ ਐਤਵਾਰ ਸਵੇਰੇ ਕਰੀਬ 2 ਵਜੇ ਇਹ ਲੜਾਈ ਹਾਰ ਗਿਆ | ਉਨ੍ਹਾਂ ਦੱਸਿਆ ਕਿ ਉਸ ਦਾ ਪਤੀ ਪਿੰਡ ਅੰਦਰ ਹੀ ਇਕ ਦੁਕਾਨ ਕਰਕੇ ਪਰਿਵਾਰ ਦਾ ਗੁਜਾਰਾ ਕਰ ਰਿਹਾ ਸੀ ਤੇ ਉਸ ਦੇ ਦੋ ਬੱਚੇ ਇਕ ਲੜਕਾ ਤੇ ਇਕ ਲੜਕੀ ਹੈ | ਪੀੜ੍ਹਤ ਕੁਲਵੀਰ ਕੌਰ ਨੇ ਦੱਸਿਆ ਕਿ ਪਰਿਵਾਰ ਇਸ ਸਮੇਂ ਤੰਗੀ ‘ਚੋਂ ਲੰਘ ਰਿਹਾ ਹੈ ਕਿਉਾਕਿ ਜੋ ਪੈਸੇ ਉਨ੍ਹਾਂ ਕੋਲ ਸਨ, ਉਹ ਇਲਾਜ ‘ਤੇ ਖਰਚ ਕਰ ਦਿੱਤੇ |
ਇਸ ਸਮੇਂ ਸ਼ੋ੍ਰਮਣੀ ਅਕਾਲੀ ਦਲ ਕੋਰ ਕਮੇਟੀ ਦੇ ਸੂਬਾ ਆਗੂ ਤਰਨਜੀਤ ਸਿੰਘ ਦੱੁਗਲ ਨੇ ਕਿਹਾ ਕਿ ਪਿੰਡ ਅੰਦਰ ਛੱਪੜ ‘ਚ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਛੱਪੜ ‘ਚੋਂ ਪਾਣੀ ਨਾਲ ਲੱਗਦੀ 300 ਫੁੱਟ ਡੂੰਘੀ ਖੂਹੀ ‘ਚ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਪਾਣੀ ਖੂਹੀ ਨਾਲ ਧਰਤੀ ਹੇਠ ਜਾਣ ਤੋਂ ਬਾਅਦ ਘਰਾਂ ਦੇ ਨਲਕਿਆਂ ‘ਚ ਇਹੀ ਦੂਸ਼ਿਤ ਪਾਣੀ ਆ ਰਿਹਾ ਹੈ, ਜਿਸ ਨਾਲ ਕੈਂਸਰ ਤੋਂ ਇਲਾਵਾ ਕਈ ਹੋਰ ਭਿਆਨਕ ਬਿਮਾਰੀਆਂ ਦੀ ਲਪੇਟ ‘ਚ ਪਿੰਡ ਵਾਸੀ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾ ਕੈਂਸਰ ਨਾਲ ਦੋ ਵਿਅਕਤੀ ਮੌਤ ਦੇ ਮੂੰਹ ‘ਚ ਚਲੇ ਗਏ ਸਨ ਤੇ ਇਕ ਵਿਅਕਤੀ ਦੀ ਹੋਰ ਬਲੀ ਲੈ ਲਈ ਗਈ | ਉਨ੍ਹਾਂ ਦੱਸਿਆ ਕਿ ਪਿੰਡ ਦੇ 2 ਹੋਰ ਵਿਅਕਤੀ ਗੁਰਨਾਮ ਸਿੰਘ ਤੇ ਵਰਮਪਾਲ ਸਿੰਘ ਕੈਂਸਰ ਦੀ ਜਕੜ ‘ਚ ਆਏ ਹੋਏ ਹਨ, ਪਰ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਨੇ ਇਸ ਦਾ ਹੱਲ ਕਰਨ ਦੀ ਲੋੜ ਤੱਕ ਨਹੀਂ ਸਮਝੀ |
ਪਿਛਲੇ ਹਫਤੇ ਸੰਘਰਸ਼ ਵਿੱਢਣ ਦੀ ਦਿੱਤੀ ਸੀ ਚਿਤਾਵਨੀ-ਦੁਗਲ
ਸੂਬਾ ਆਗੂ ਤਰਨਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਪਿਛਲੇ ਹਫਤੇ ਛੱਪੜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਉਨ੍ਹਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਸੀ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਬਰਨਾਲਾ ਨੰੂ ਮੰਗ ਪੱਤਰ ਦੇ ਕੇ 2 ਜਨਵਰੀ ਤੱਕ ਛੱਪੜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦਾ ਅਲਟੀਮੇਟਮ ਵੀ ਦਿੱਤਾ ਗਿਆ ਹੈ, ਜੇਕਰ ਇਹ ਮਸਲਾ 2 ਜਨਵਰੀ ਤੱਕ ਹੱਲ ਨਾ ਹੋਇਆ ਤਾਂ ਉਹ ਅਣਮਿਥੇ ਸਮੇਂ ਲਈ ਧਰਨਾ ਦੇਣ ਲਈ ਮਜਬੂਰ ਹੋ ਜਾਣਗੇ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.