ਕਰਜ਼ਾ ਮਾਫ਼ੀ ਸਬੰਧੀ ਜਾਰੀ ਕੀਤੀ ਲਿਸਟ ਨੂੰ ਲੈ ਕੇ ਕਿਸਾਨਾਂ ‘ਚ ਰੋਹ

0
573

ਮਹਿਲ ਕਲਾਂ 02 ਜਨਵਰੀ (ਗੁਰਸੇਵਕ ਸਿੰਘ ਸਹੋਤਾ)- ਵਿਧਾਨ ਸਭਾ ਚੋਣਾ ਸਮੇਂ ਕਿਸਾਨਾਂ ਨਾਲ ਕਰਜ਼ਾ ਮਾਫ਼ੀ ਦਾ ਵਾਅਦਾ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਕਰਜ਼ਾ ਮਾਫ਼ੀ ਨੂੰ ਲੈ ਕੇ ਜਿਥੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਹੈ ਉਥੇ ਸਰਕਾਰ ਕਿਸਾਨ ਰੋਹ ਦਾ ਵੀ ਲਗਾਤਾਰ ਸਾਹਮਣਾ ਕਰ ਰਹੀ ਹੈ | ਪਰ ਹੁਣ ਸਰਕਾਰ ਵੱਲੋਂ ਕਰਜ਼ਾ ਮਾਫ਼ੀ ਸਬੰਧੀ ਜੋ ਲਿਸਟਾਂ ਜਾਰੀ ਕੀਤੀਆ ਉਸ ਨੂੰ ਲੈ ਕੇ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ | ਪਿੰਡ ਰਾਏਸਰ ਵਿਖੇ ਕਰਜ਼ਾ ਮਾਫ਼ੀ ਦੀ ਲਿਸਟ ‘ਚ ਲੋੜਵੰਦ ਕਿਸਾਨਾਂ ਦੀ ਥਾਂ ਜਿਆਦਾ ਜਮੀਨ ਵਾਲੇ ਕਿਸਾਨਾਂ ਦੇ ਨਾਮ ਦੇਖ ਕੇ ਰੋਹ ਵਿੱਚ ਆਏ ਕਿਸਾਨਾਂ ਨੇ ਭਾਕਿਯੂ (ਲੱਖੋਵਾਲ) ਦੇ ਪ੍ਰੈਸ ਸਕੱਤਰ ਮੋਹਨ ਸਿੰਘ ਰਾਏਸਰ,ਰੇਸ਼ਮ ਸਿੰਘ ਧਾਲੀਵਾਲ,ਕਾਲਾ ਸਿੰਘ ਧਾਲੀਵਾਲ ਅਤੇ ਬਲਵੀਰ ਸਿੰਘ ਦੀ ਅਗਵਾਈ ਹੇਠ ਕੈਪਟਨ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਿਸਾਨ ਆਗੂ ਮੋਹਨ ਸਿੰਘ ਰਾਏਸਰ ਨੇ ਦੱਸਿਆ ਕਿ ਪਿੰਡ ਰਾਏਸਰ ਪਟਿਆਲਾ ਅਤੇ ਰਾਏਸਰ ਪੰਜਾਬ ਦੇ 250 ਦੇ ਕਰੀਬ ਕਿਸਾਨਾਂ ਨੇ ਕਰਜ਼ਾ ਮਾਫ਼ੀ ਸਬੰਧੀ ਫਾਰਮ ਭਰੇ ਸਨ ਹੁਣ ਸਰਕਾਰ ਵੱਲੋਂ ਕਰਜ਼ਾ ਮਾਫ਼ੀ ਵਾਲੇ ਕਿਸਾਨਾਂ ਦੀ ਜੋ ਲਿਸਟ ਜਾਰੀ ਕੀਤੀ ਗਈ ਹੈ ਉਸ ਵਿੱਚ 58 ਦੇ ਕਰੀਬ ਰਾਏਸਰ ਪੰਜਾਬ ਅਤੇ 21 ਦੇ ਕਰੀਬ ਰਾਏਸਰ ਪੰਜਾਬ ਦੇ ਕਿਸਾਨਾਂ ਦੇ ਨਾਮ ਹਨ ਜਦਕਿ ਬਾਕੀ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਤੋਂ ਵਾਂਝੇ ਕੀਤਾ ਗਿਆ | ਲਿਸਟ ਵਿੱਚ ਕਈ ਅਜਿਹੇ ਕਿਸਾਨਾਂ ਦੇ ਨਾਮ ਵੀ ਹਨ ਜੋ ਢਾਈ ਏਕੜ ਤੋ ਜਿਆਦਾ ਜਮੀਨ ਦੇ ਮਾਲਕ ਹਨ ਜਦਕਿ ਅਸਲ ਲੋੜਬੰਦ ਕਿਸਾਨਾਂ ਦੇ ਨਾਮ ਇਸ ਲਿਸਟ ਵਿੱਚ ਨਹੀ ਪਾਏ ਗਏ | ਉਹਨਾਂ ਮੰਗ ਕੀਤੀ ਕਰਜ਼ਾ ਮਾਫ਼ੀ ਸਬੰਧੀ ਬਣਾਈਆ ਲਿਸਟਾਂ ਦੀ ਪੜਤਾਲ ਕਰਕੇ ਦੁਆਰਾ ਤੋਂ ਲਿਸਟਾਂ ਬਣਾਈਆ ਜਾਣ ਤਾਂ ਜੋ ਅਸਲ ਲੋੜਬੰਦ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਦਾ ਲਾਭ ਮਿਲ ਸਕੇ | ਇਸ ਮੌਕੇ ਸੁਖਵੀਰ ਸਿੰਘ,ਬਲਵਿੰਦਰ ਸਿੰਘ,ਜਤਿੰਦਰ ਸਿੰਘ,ਧਰਮਾ ਸਿੰਘ,ਜੱਗਾਂ ਸਿੰਘ,ਬਿੰਦਾ ਸਿੰਘ,ਪੂਰਨ ਸਿੰਘ,ਬਿਸਨ ਸਿੰਘ ਹਾਜਰ ਸਨ |
ਕੀ ਕਹਿੰਦੇ ਨੇ ਕਿਸਾਨ ਆਗੂ :- ਸੀਰਾ ਛੀਨੀਵਾਲ -ਇਸ ਸਬੰਧੀ ਭਾਕਿਯੂ (ਲੱਖੋਵਾਲ) ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਹਰ ਤਰਾਂ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ,ਪਰ ਬਾਅਦ ‘ਚ ਸਰਕਾਰ ਆਪਣੇ ਵਾਅਦੇ ਤੋ ਪਲਟ ਕੇ ਢਾਈ ਏਕੜ ਜਾ ਘੱਟ ਜਮੀਨ ਵਾਲੇ ਕਿਸਾਨਾਂ ਦੇ ਫਸਲੀ ਕਰਜ਼ੇ ਦੀ ਗੱਲ ਕਰਨ ਲੱਗ ਪਈ | ਹੁਣ ਜਾਰੀ ਕੀਤੀਆ ਲਿਸਟਾਂ ‘ਚ ਲੋੜਬੰਦ ਕਿਸਾਨਾਂ ਦੀ ਥਾਂ ਆਪਣੇ ਚਹੇਤਿਆਂ ਦੇ ਨਾਮ ‘ਚ ਸ਼ਾਮਲ ਕਰ ਦਿੱਤੇ ਹਨ ਜਿਸ ਨੂੰ ਜਥੇਬੰਦੀ ਸਹਿਣ ਨਹੀ ਕਰੇਗੀ | ਉਹਨਾਂ ਮੰਗ ਕੀਤੀ ਕਿ ਜਾਰੀ ਕੀਤੀਆ ਲਿਸਟਾਂ ਤੇ ਮੁੜ ਗੌਰ ਕੀਤੀ ਜਾਵੇ,ਜੇਕਰ ਸਰਕਾਰ ਨੇ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਤਾਂ 22 ਜਨਵਰੀ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਅਨਾਜ ਮੰਡੀ ਬਰਨਾਲਾ ਵਿਖੇ ਹੋਣ ਵਾਲੀ ਮੀਟਿੰਗ ‘ਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.