ਹਿਜਰਾਂ ਦੇ ਪਲ

0
641

ਹਿਜਰਾਂ ਦੇ ਪਲ
———————-
ਕੀ ਹੁੰਦਾ ਐ ਦਰਦ ਦਰੋਂ, ਬੇ ਦਰ ਕਰਨ ਵਾਲਿਆਂ,
ਕਦੇ ਪੈੜਾਂ ਨੂੰ ਏ ਪੁੱਛੀ, ਰਾਹਾਂ ਸਰ ਕਰਨ ਵਾਲਿਆਂ,
ਕਿਵੇਂ ਵਗਣ ਹਵਾਵਾਂ ਦੇ ਬਦਲਦੇ ਨੇ ਰੁਖ਼,
ਕਦੇ ਬਿਰਖਾਂ ਨੂੰ ਏ ਪੁੱਛੀਂ,
ਖੁੱਲ੍ਹੇ ਪਰ ਕਰਨ ਵਾਲਿਆਂ,
ਕਿਵੇਂ ਹੱਕਾਂ ਲਈ ਹੱਕ ਗਵਾਉਣੇ ਨੇ ਹੁੰਦੇ,
ਕਦੇ ਹਾਰਾਂ ਨੂੰ ਏ ਪੁੱਛੀਂ,
ਜਿੱਤਾਂ ਹਰ ਕਰਨ ਵਾਲਿਆਂ,
ਕਿਵੇਂ ਮਹਿਲ ਏ ਉਮੀਦਾਂ ਦੇ ਉਸਾਰੇ ਨੇ ਜਾਂਦੇ,
ਕਦੇ ਖ਼ੁਆਬਾਂ ਨੂੰ ਏ ਪੁੱਛੀਂ,
ਹੱਕ ਮਿਹਰ ਕਰਨ ਵਾਲਿਆਂ,
ਕਿਵੇਂ ਦੁੱਖਾਂ ਵਾਲੀ ਪੰਡ ਮੋਢੇ ਉੱਤੇ ਰੱਖੀ ਏ,
ਕਦੇ ਫ਼ਰਜ਼ਾਂ ਨੂੰ ਏ ਪੁੱਛੀਂ,
ਸੁੱਖ ਨਫ਼ਰ ਕਰਨ ਵਾਲਿਆਂ,
ਕਿਵੇਂ ਨੀਵੀਂ ਅੱਖ ਹੰਝੂ ਹੱਥ ਫੜਿਆ ਏ ਕਾਸਾ,
ਕਦੇ ਦੁਆਵਾਂ ਨੂੰ ਏ ਪੁੱਛੀਂ,
ਉੱਚੀ ਨਜ਼ਰ ਕਰਨ ਵਾਲਿਆਂ,
ਕਿਵੇਂ ਹਿਜਰਾਂ ਦੇ ਪਲ “ਭੱਟ” ਹਰਫ਼ਾਂ ਚ ਪਰੋਣੇ,
ਕਦੇ ਕਲਮਾਂ ਨੂੰ ਏ ਪੁੱਛੀਂ,
ਜ਼ੋਰ ਜਬਰ ਕਰਨ ਵਾਲਿਆਂ,
ਕੀ ਹੁੰਦਾ ਐ ਦਰਦ ਦਰੋਂ, ਬੇ ਦਰ ਕਰਨ ਵਾਲਿਆਂ,
ਕਦੇ ਪੈੜਾਂ ਨੂੰ ਏ ਪੁੱਛੀ, ਰਾਹਾਂ ਸਰ ਕਰਨ ਵਾਲਿਆਂ,
———————-

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.