ਬੱਚਿਆਂ ਨੂੰ ਵਰਦੀਆਂ ਵੰਡ ਕੇ ਮੰਨਾਈ ਲੋਹੜੀ

0
506

ਮਾਨਸਾ ( ਤਰਸੇਮ ਫਰੰਡ ) ਪਿੰਡ ਚਹਿਲਾਂਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆ
ਨੂੰ ਵਰਦੀਆਂ ਵੰਡ ਕੇ ਲੋਹੜੀ ਮੰਨਾਈ ਗਈ ।ਬੱਚਿਆਂ ਨੂੰ ਵਰਦੀ ਦੇ ਨਾਲ ਟਾਈ ਅਤੇ ਆਈ ਕਾਰਡ ਵੀ
ਦਿੱਤੇ ਗਏ ਤਾਂ ਕੇ ਉਹ ਆਪਣੇ ਆਪ ਨੂੰੰ ਪ੍ਰਾਈਵੇਟ ਸਕੂਲ ਵਿੱਚ ਪੜਦਾ ਮਹਿਸੂਸ ਕਰਨ ਤਾਂ ਕਿ
ਲੋਕ ਆਪਣੇ ਬੱਚਿਆ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਉਣ ਦੇ ਪ੍ਰੇਰਿਤ ਹੋਣ ਇਹ ਸ਼ਬਦਾਂ ਦਾ
ਪ੍ਰਗਟਾਵਾਂ ਸੂਬੇਦਾਰ ਬਲਵੰਤ ਸਿੰਘ ਨੇ ਵਰਦੀਆਂ ਵੰਡਦੇ ਹੋਏ ਕੀਤਾ ਉਹਨਾਂ ਨੇ ਇਹ ਵੀ ਕਿਹਾ
ਕਿ ਅੱਗੇ ਤੋਂ ਵੀ ਉਹ ਇਹੋ ਅਜਿਹੇ ਕਾਰਜ ਕਰਦੇ ਰਹਿਣ ਗਏ। ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ
ਪਿੰਡਾਂ ਵਿੱਚ ਸਕੂਲ ਵਿੱਚ ਇਹੋ ਅਜਿਹਾ ਮਹੌਲ ਬਣਉਣ ਲਈ ਸਾਨੂੰ ਸਾਰਿਆਂ ਨੂੰ ਉਪਰਾਲੇ ਕਰਨ
ਚਾਹੀਦੇ ਹਨ। ਸਕੂਲ ਮੁੱਖੀ ਅਜੈਬ ਸਿੰਘ ਨੇ ਸੂਬੇਦਾਰ ਬਲੰਵਤ ਸਿੰਘ ਦਾ ਧੰਨਵਾਦ ਕੀਤਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਦੀਪ ਕੋਟ ਲੱਲ ਚੇਅਰਮੈਨ ਮਾਲਵਾ ਲੋਕ ਹਿੱਤ ਪੰਜਾਬ, ਨਿਰਮਲ
ਮੌਜੀਆ, ਕੁਲਵਿੰਦਰ ਸ਼ਕਤੀਮਾਨ ਰੋਟਾਵੇਟਰ, ਗੁਰਦੀਪ ਸਿੰਘ, ਗੁਰਮੀਤ ਸਿੰਘ, ਸਕੂਲ ਅਧਿਆਪਕ
ਗੁਰਜੀਤ ਸਿੰਘ, ਗੁਰਵਿੰਦਰ ਸਿੰਘ, ਸੁਖਜੀਤ ਸਿੰਘ, ਜਸਵੰਤ ਸਿੰਘ, ਮਨਪ੍ਰੀਤ ਕੌਰ ਹਾਜ਼ਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.