ਰਾਮਗੜ੍ਹੀਆ ਸਕੂਲ ਸ਼ਾਹਕੋਟ ਵਿਖੇ ਲੋਹੜੀ ਦਾ ਦਿਹਾੜਾ ਮਨਾਇਆ

0
544

ਸ਼ਾਹਕੋਟ 12 ਜਨਵਰੀ (ਪਿ੍ਤਪਾਲ ਸਿੰਘ)- ਇੱਥੋ ਦੇ ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਲੋਹੜੀ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ ਅਰਵਿੰਦਰ ਸਿੰਘ ਰੂਪਰਾ ਦੀ ਅਗਵਾਈ ਵਿਚ ਸਕੂਲ ਅੰਦਰ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ ਦੌਰਾਨ ਸ੍ਰੀ ਰੂਪਰਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ | ਮੁੱਖ ਮਹਿਮਾਨ ਵਜੋ ਪੁੱਜੇ ਨਗਰ ਪੰਚਾਇਤ ਸ਼ਾਹਕੋਟ ਦੇ ਵਾਈਸ ਪ੍ਰਧਾਨ ਸ੍ਰੀਮਤੀ ਪਰਮਜੀਤ ਕੌਰ ਬਜਾਜ ਅਤੇ ਸੀਨੀਅਰ ਕਾਂਗਰਸੀ ਆਗੂ ਬਿਕਰਮਜੀਤ ਸਿੰਘ ਬਜਾਜ ਨੇ ਵਿਸ਼ੇਸ ਮਹਿਮਾਨ ਵਜੋ ਸਿਰਕਤ ਕੀਤੀ | ਲੋਹੜੀ ਦਾ ਤਿਉਹਾਰ ਮਨਾਉਦਿਆ ਸਕੂਲੀ ਬੱਚਿਆ ਵਲੋ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਵਿਦਿਆਰਥੀਆ ਨੇ ਲੋਹੜੀ ਸਬੰਧੀ ਗੀਤ ਗਾਂ ਕੇ ਲੋਹੜੀ ਮਨਾਈ | ਅਖੀਰ ਵਿਚ ਧੂਣਾਂ ਬਾਲ ਕੇ ਲੋਹੜੀ ਸੇਕੀ ਗਈ ਅਤੇ ਬੱਚਿਆ ਨੂੰ ਰੇਊੜੀਆ ਅਤੇ ਮੂੰਗਫਲੀ ਵੰਡੀ ਗਈ | ਸਟੇਜ ਦੀ ਸੇਵਾ ਅਧਿਆਪਕਾਂ ਸਿਮਰਨਪਾਲ ਕੌਰ ਚੱਠਾ ਨੇ ਬਾਖੂਬੀ ਨਿਭਾਈ | ਸਮਾਗਮ ਦੇ ਅਖੀਰ ਵਿਚ ਕੋਆਰਡੀਨੇਟਰ ਕੁਲਦੀਪ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਾਂਗਰਸੀ ਆਗੂ ਬੋਬੀ ਗਰੋਵਰ , ਸਾਬਕਾ ਐਮ ਸੀ ਤਾਰਾ ਚੰਦ, ਰਾਜ ਕੁਮਾਰ, ਅਮਨ ਮਲਹੋਤਰਾ,ਵਾਈਸ ਪ੍ਰਧਾਨ ਦਰਸ਼ਨ ਸਿੰਘ ਗਲਸੀ, ਵਾਈਸ ਪ੍ਰਧਾਨ ਨਿਰਮਲ ਸਿੰਘ ਸੌਖੀ, ਅਮਰੀਕ ਸਿੰਘ ਬਾਂਸਲ ਸਕੱਤਰ ,ਖਜ਼ਾਨਚੀ ਜਗਜੀਤ ਸਿੰਘ ਵਸੀਰ, ਐਡਵਾਈਜ਼ਰ ਹਰਜਿੰਦਰ ਸਿੰਘ ਰੂਪਰਾ, ਸੁਰਜੀਤ ਸਿੰਘ ਸਹੋਤਾ, ਜੋਗਾ ਸਿੰਘ ਬਾਂਸਲ,ਪੀ ਟੀ ਏ ਪ੍ਰਧਾਨ ਪਰਮਜੀਤ ਸਿੰਘ ਰੂਪਰਾ, ਸੀਨੀਅਰ ਵਾਈਸ ਪਿ੍ੰਸੀਪਲ ਆਸ਼ੂ ਜੈਨ, ਮੈਡਮ ਨੀਲਮ ਸਿੰਗਲਾ,ਕੋਆਰਡੀਨੇਟਰ ਕੁਲਦੀਪ ਸਿੰਘ, ਨਿਸ਼ਾ ਡਾਵਰਾ,ਨੀਲਮ ਸ਼ਰਮਾ ਡੀ ਪੀ ਈ ,ਤਜਿੰਦਰਪਾਲ ਕੌਰ,ਤੇਜ ਮੋਹਨ ਸਿੰਘ, ਮਨਜੀਤ ਸਿੰਘ ਝੀਤਾ ਆਦਿ ਤੋ ਇਲਾਵਾ ਸਕੂਲੀ ਵਿਦਿਆਰਥੀ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.