ਇੰਨਕਲਾਬੀ ਕੇਂਦਰ ਪੰਜਾਬ ਅਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਵੱਲੋਂ ਬੱਸ ਕਿਰਾਇਆ ਘੋਲ ਦੀ ਸ਼ਹੀਦ ਲਾਭ ਸਿੰਘ ਨੂੰ ਸਮਰਪਿਤ ਕਿਸਾਨ ਮਜਦੂਰ ਖੁਦਕੁਸ਼ੀਆਂ ਬਾਰੇ ਸੈਮੀਨਾਰ

0
304

ਮਾਨਸਾ  ਜਨਵਰੀ (ਤਰਸੇਮ ਸਿੰਘ ਫਰੰਡ )  ਅੱਜ ਇੱਥੇ ਵਿਸ਼ਵਕਰਮਾ ਭਵਨ ਮਾਨਸਾ ਵਿਖੇ 80ਵੀਂਆਂ
ਚੱਲੇ ਪੰਜਾਬ ਪੱਧਰ ਵਧੇ ਬੱਸ ਕਿਰਾਇਆ ਵਿਰੋਧੀ ਘੋਲ ਵਿੱਚ ਸ਼ਹੀਦ ਹੋਏ ਸਾਥੀ ਲਾਭ ਸਿੰਘ ਦੀ
ਯਾਦ ਵਿੱਚ ਇੱਕ ਸੈਮੀਨਾਰ ਕੀਤਾ ਗਿਆ। ਇਹ ਸੈਮੀਨਾਰ ਬਾਰੂ ਸਤਵਰਗ, ਰਣਜੀਤ ਲਹਿਰਾ, ਮੁਖਤਿਆਰ
ਪੂਲਾ, ਗੁਰਦੀਪ ਸਿੰਘ ਸਰਪੰਚ ਮੱਲਾ ਸਿੰਘ ਵਾਲਾ, ਗੁਰਜੰਟ ਮਾਖਾ ਦੀ ਪ੍ਰਧਾਨਗੀ ਹੇਠ ਸ਼ੁਰੂ
ਹੋਇਆ। ਇਨਕਲਾਬੀ ਲੋਕ ਮੋਰਚਾ ਦੇ ਆਗੂ ਰਤੇਸ਼ ਮਲੋਹਤਰਾ ਨੇ ਸਭ ਨੂੰ ਜੀ ਆਇਆ ਕਹਿੰਦਿਆਂ
ਕਿਸਾਨਾਂ, ਮਜਦੂਰਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ ਦਾ ਰਾਹ ਅਪਨਾਉਣ ਦੀ ਅਪੀਲ
ਕੀਤੀ। ਸਾਬਕਾ ਵਿਦਿਆਰਥੀ ਆਗੂ ਪ੍ਰੋ. ਅਜੈਬ ਸਿੰਘ ਟਿਵਾਣਾ ਨੇ ਸ਼ਹੀਦ ਲਾਭ ਸਿੰਘ ਸ਼ਹਾਦਤ ਅਤੇ
ਬੱਸ ਕਿਰਾਇਆ ਘੋਲ ਦੇ ਸਮੁੱਚੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੇ ਮੁੱਖ ਬੁਲਾਰੇ
ਡਾ. ਸੁਖਪਾਲ ਸਿੰਘ ਪ੍ਰੋ. ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਮਜਦੂਰਾਂ ਦੀਆਂ
ਖੁਦਕੁਸ਼ੀਆਂ ਦੇ ਕਾਰਨਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਕਿਸਾਨਾਂ ਮਜਦੂਰਾਂ ਨੂੰ ਰੁਜਗਾਰ ਅਤੇ
ਉਨ੍ਹਾਂ ਦੀ ਕਿਰਤ ਦਾ ਸਹੀ ਮੁੱਲ ਨਾ ਮਿਲਦਾ ਹੋਣ ਕਰਕੇ ਉਨ੍ਹਾਂ ਸਿਰ ਚੜਿ੍ਹਆ ਕਰਜਾ ਲੋਕਾਂ
ਲਈ ਬੇਚੈਨੀ ਦਾ ਕਾਰਨ ਬਣਿਆ ਹੋਇਆ ਹੈ ਜਿਸ ਕਰਕੇ ਬੇਚੈਨ ਮਜਦੂਰ ਕਿਸਾਨ ਖੁਦਕੁਸ਼ੀਆਂ ਦੇ ਰਾਹ
ਪਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਹਕੂਮਤੀ ਨੀਤੀਆਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਜਿਸ
ਵਿੱਚ ਕਰਜਾ ਮੋੜਨ ਤੋਂ ਅਸਮੱਰਥ ਕਿਸਾਨਾਂ ਮਜਦੂਰਾਂ ਦੇ ਕਰਜੇ ਮਾਫ ਕੀਤੇ ਜਾਣ ਅਤੇ ਅੱਗੇ ਤੋਂ
ਇਨ੍ਹਾਂ ਨੂੰ ਕਰਜਾ ਅਤੇ ਹੋਰ ਸਬਸਿਡੀਆਂ ਦੇ ਕੇ ਉਨ੍ਹਾਂ ਦੇ ਕਿੱਤਿਆਂ ਨੂੰ ਲਾਹੇਬੰਦ ਬਣਾਇਆ
ਜਾਵੇ। ਇਸ ਸਮੇਂ ਸਰੋਤਿਆਂ ਵੱਲੋਂ ਬਹੁਤ ਸਾਰੇ ਸਵਾਲ ਉਠਾਏ ਗਏ ਜਿੰਨ੍ਹਾਂ ਦਾ ਜਵਾਬ ਡਾ.
ਸੁਖਪਾਲ ਵੱਲੋਂ ਦਿੱਤਾ ਗਿਆ। ਇਸ ਸਮੇਂ ਸਾਥੀ ਰਣਜੀਤ ਲਹਿਰਾ ਨੇ ਕਿਸਾਨ, ਮਜਦੂਰ ਖੁਦਕੁਸ਼ੀਆਂ
ਰੋਕਣ ਲਈ ਵੱਖ—ਵੱਖ ਸਰਕਾਰਾਂ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।
ਉਨ੍ਹਾਂ ਸਰੋਤਿਆਂ ਤੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਇਸ ਲੁਟੇਰੇ ਧੱਕੜ ਪ੍ਰਬੰਧ ਨੂੰ ਬਦਲਣ
ਲਈ ਸੰਘਰਸ਼ ਦਾ ਸੱਦਾ ਦਿੱਤਾ। ਸ਼ਹੀਦ ਲਾਭ ਸਿੰਘ ਦੀ ਜੀਵਨ ਸਾਥਨ ਭੈਣ ਅੰਗਰੇਜ ਕੌਰ ਤੇ ਬੇਟੀ
ਰਾਣੀ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸੈਮੀਨਾਰ ਸੰਬੰਧੀ ਸਟੇਜ ਦਾ ਪ੍ਰਬੰਧ ਚਲਾਉਣ ਲਈ ਇੱਕ
ਸੰਚਾਲਕ ਕਮੇਟੀ ਹਰਗਿਆਨ ਸਿੰਘ, ਤਾਰਾ ਚੰਦ ਬਰੇਟਾ, ਬਲਵੰਤ ਸਿੰਘ ਮਹਿਰਾਜ, ਦਰਸ਼ਨ ਸਿੰਘ
ਖੋਖਰ, ਮਲਕੀਤ ਸਿੰਘ ਅਤੇ ਲੱਖਾ ਸਿੰਘ ਦੇ ਅਧਾਰਤ ਬਣਾਈ ਗਈ ਅਤੇ ਸਟੇਜ ਦਾ ਸੰਚਾਲਣ ਸੁਖਦੇਵ
ਸਿੰਘ ਪਾਂਧੀ, ਸਾਬਕਾ ਵਿਦਿਆਰਥੀ ਆਗੂ ਵੱਲੋਂ ਬਾਖੂਬੀ ਕੀਤਾ ਗਿਆ। ਅਜਮੇਰ ਸਿੰਘ ਅਕਲੀਆ ਅਤੇ
ਇਨਕਲਾਬੀ ਗੀਤਕਾਰਾਂ ਨੇ ਆਪਣੇ ਗੀਤਾਂ ਰਾਹੀਂ ਸ਼ਹੀਦ ਸਾਥੀ ਲਾਭ ਸਿੰਘ ਨੂੰ ਸਰਧਾਂਜਲੀ ਭੇਟ
ਕੀਤੀ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.