ਦਿੱਲੀ ‘ਚ ਹਰ ਸਾਲ ਮਨਾਇਆ ਜਾਵੇਗਾ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ : ਮਨਜੀਤ ਸਿੰਘ ਜੀ ਕੇ।

0
614

ਚੌਕ ਮਹਿਤਾ, 28 ਜਨਵਰੀ (  ) ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਹਰ ਸਾਲ ਅਮਰ
ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅਤੇ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਮਨਾਏਗੀ।
ਇਹ ਐਲਾਨ ਦਿੱਲੀ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ ਨੇ ਕੀਤਾ । ਉਹ ਗੁ: ਬੰਗਲਾ
ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜਾ ਅਤੇ ਦਮਦਮੀ ਟਕਸਾਲ ਦੇ ਸਥਾਪਨਾ
ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ‘ਤੇ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ।
ਉਹਨਾਂ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਸਹਿਯੋਗ ਨਾਲ ਦਿਲੀ ਕਮੇਟੀ ਵੱਲੋਂ ਗੁਰਦਵਾਰਾ ਬੰਗਲਾ
ਸਾਹਿਬ ਵਿਖੇ ਹਰ ਸਾਲ ਮਨਾਏ ਜਾਣ ਦਾ ਫੈਸਲਾ ਸੰਗਤਾਂ ਨਾਲ ਸਾਂਝਿਆਂ ਕਰਦਿਆਂ ਉਹਨਾਂ ਨੂੰ
ਬਹੁਤ ਖੁਸ਼ੀ ਹੋ ਰਹੀ ਹੈ। ਇਹ ਸਮਾਗਮ ਅੰਮ੍ਰਿਤ ਵੇਲੇ ਤੋਂ ਅੱਧੀ ਰਾਤ ਤਕ ਚਲਿਆ। ਜਿਸ ਵਿੱਚ
ਹਜ਼ਾਰਾਂ ਸਿੱਖ ਸੰਗਤਾਂ ਪੁੱਜੀਆਂ ਹੋਈਆਂ ਸਨ। ਜਿਸ ਦੇ ਵਿੱਚ ਉੱਘੀਆਂ ਪੰਥਕ ਹਸਤੀਆਂ ਵਿੱਚੋਂ
‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਦਮਦਮਾ
ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ
ਸਿੰਘ, ਗੁ: ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਸ਼ਾਮਿਲ ਸਨ । ਜਿਨ੍ਹਾਂ ਨੇ
ਗੁਰਮਤਿ ਸਿਧਾਂਤਾਂ ਮਰਿਆਦਾਵਾਂ ‘ਤੇ ਚਰਚਾ ਕਰਦਿਆਂ ਮੌਜੂਦਾ ਹਲਾਤਾਂ ‘ਚ ਗੁਰੂ ਦੇ ਲੜ ਲਗ ਕੇ
ਜ਼ਿੰਦਗੀ ਜਿਊਣ ਨੂੰ ਹੀ ਸਹੀ ਰਾਹ ਦਸਿਆ। ਪ੍ਰਧਾਨ ਸ: ਜੀ ਕੇ ਨੇ ਦਮਦਮੀ ਟਕਸਾਲ ਅਤੇ ਇਸ ਦੇ
ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਦੀਆਂ ਪੰਥ ਪ੍ਰਤੀ ਸੇਵਾਵਾਂ ਅਤੇ ਯੋਗਦਾਨ ਦੀ ਸ਼ਲਾਘਾ
ਕਰਦਿਆਂ ਕਿਹਾ ਕਿ ਦਿਲੀ ਕਮੇਟੀ ਧਰਮ ਪ੍ਰਚਾਰ ਦੇ ਖੇਤਰ ‘ਚ ਦਮਦਮੀ ਟਕਸਾਲ ਨੂੰ ਹਰ ਤਰਾਂ ਦਾ
ਸਹਿਯੋਗ ਦੇਣ ਦਾ ਭਰੋਸਾ ਦਿੰਦੀ ਹੈ। ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ
ਦਿਲੀ ਕਮੇਟੀ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਮਦਮੀ ਟਕਸਾਲ ਹਮੇਸ਼ਾਂ ਹੀ ਪੰਥ
ਪ੍ਰਤੀ ਸਮਰਪਿਤ ਸੋਚ ਦੇ ਪਹਿਰਾ ਦਿੰਦੀ ਰਹੀ ਹੈ। ਅਤੇ ਹਮੇਸ਼ਾਂ ਹੀ ਦਿੰਦੀ ਰਹੇਗੀ। ਉਹਨਾਂ ਨੇ
ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਸਿੱਖ ਸੰਗਤਾਂ ਨੂੰ ਜਾਣੂ
ਕਰਾਉਂਦਿਆਂ ਦੱਸਿਆ ਕਿ ਜਿੱਥੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਦੇ ਸਰੂਪ ਦੇ ਕਈ ਉਤਾਰੇ ਕੀਤੇ
ਉੱਥੇ ਜਦੋਂ ਦੁਸ਼ਮਣਾਂ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਤਾਂ ਉਹ ਆਪਣੀ ਬਿਰਧ ਅਵਸਥਾ
ਦੀ ਪ੍ਰਵਾਹ ਨਾ ਕਰਦਿਆਂ ਕੁਰਬਾਨੀ ਦੇ ਲਈ ਜੂਝਦੇ ਹੋਏ ਸਭ ਤੋਂ ਮੋਹਰੀ ਹੋਏ ਅਤੇ ਸ਼ਹੀਦੀ
ਪ੍ਰਾਪਤ ਕੀਤੀ। ਉਹਨਾਂ ਦੇ ਨਕਸ਼ੇ ਕਦਮਾਂ ‘ਤੇ ਚਲਦੇ ਹੋਏ ਟਕਸਾਲ ਦੇ ਦੂਜੇ ਮੁਖੀ ਬਾਬਾ
ਗੁਰਬਖ਼ਸ਼ ਸਿੰਘ ਅਤੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸ੍ਰੀ ਦਰਬਾਰ ਸਾਹਿਬ
ਦੀ ਅਜ਼ਮਤ ਲਈ ਸ਼ਹੀਦੀਆਂ ਦਿੱਤਿਆਂ। ਉਹਨਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ
ਦਰਬਾਰ ਸਾਹਿਬ ‘ਤੇ ਸੋਨੇ ਦੀ ਕਾਰਸੇਵਾ ਦੇ ਲਈ ਪ੍ਰੇਰਨਾ ਦੇਣ ਦਾ ਕੰਮ ਵੀ ਟਕਸਾਲ ਦੇ ਛੇਵੇਂ
ਮੁਖੀ ਭਾਈ ਸੰਤ ਸਿੰਘ ਨੇ ਕੀਤਾ।ਉਹਨਾਂ ਦੱਸਿਆ ਕਿ ਦਮਦਮੀ ਟਕਸਾਲ ਨਾ ਕੇਵਲ ਸ਼ਹੀਦੀਆਂ ਮੋਹਰੀ
ਰਿਹਾ ਸਗੋਂ ਕੌਮ ਨੂੰ ਵਿਦਵਾਨ ਅਤੇ ਪ੍ਰਚਾਰਕ ਕਥਾ ਵਾਚਕ ਅਤੇ ਗ੍ਰੰਥੀ ਦੇਣ ਦੀ ਵੀ ਸੇਵਾ
ਨਿਭਾ ਰਹੀ ਹੈ।ਦਮਦਮੀ ਟਕਸਾਲ ਜੋ ਗੁਰੂ ਗੋਬਿੰਦ ਸਿੰਘ ਜੀ ਤੋਂ ਚਲੀ ਆ ਰਹੀ ਗੁਰਬਾਣੀ ਅਰਥ
ਪਰੰਪਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਅਮੀਰ ਵਿਰਾਸਤ ਨੂੰ ਟਕਸਾਲ ਦੇ ਵਿਦਿਆਰਥੀ ਅੱਜ ਵੀ
ਸੰਭਾਲੀ ਬੈਠੇ ਹਨ।  ਟਕਸਾਲ ਦੇ ਵਿਦਿਆਰਥੀ ਭਾਈ ਸੰਤੋਖ ਸਿੰਘ ਨੇ ਵਡ ਅਕਾਰੀ ਕਾਵਿ ਰਚਨਾ ਗੁਰ
ਨਾਨਕ ਪ੍ਰਕਾਸ਼ ਕੌਮ ਦੇ ਹਵਾਲੇ ਕੀਤਾ ਅਤੇ ਹੋਰਨਾਂ ਵਿਦਿਆਰਥੀਆਂ ਨੇ ਗੁਰਬਾਣੀ ਦੇ ਕਈ ਟੀਕੇ
ਕੌਮ ਦੀ ਝੋਲੀ ਪਾਏ। ਇਸ ਮੌਕੇ ਦਿਲੀ ਕਮੇਟੀ ਵੱਲੋਂ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਿਤ
ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ, ਪਰਮਜੀਤ ਸਿੰਘ ਰਾਣਾ,ਅਵਤਾਰ ਸਿੰਘ ਹਿਤ,
ਗਿਆਨੀ ਜੀਵਾ ਸਿੰਘ, ਗਿਆਨੀ ਹਰਦੀਪ ਸਿੰਘ ਕਥਾਵਾਚਕ, ਸੰਤ ਬਾਬਾ ਬੰਤਾ ਸਿੰਘ ਮੁੰਡਾ ਪਿੰਡ,
ਜਸਪਾਲ ਸਿੰਘ ਸਿੱਧੂ ਮੁੰਬਈ, ਬਾਬਾ ਭੁਪਿੰਦਰ ਸਿੰਘ, ਰਾਗੀ ਦਵਿੰਦਰ ਸਿੰਘ ਖੰਨੇਵਾਲੇ, ਰਾਗੀ
ਲਖਵਿੰਦਰ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.