ਸ਼ਹੀਦ ਭਗਤ ਸਿੰਘ ਅਜੂਕੇਸ਼ਨਲ ਗਰੁੱਪ ਵੱਲੋਂ ਕੈਰੀਅਰ ਗਾਈਡੈਂਸ ਤੇ ਸੈਮੀਨਾਰ ਕਰਵਾਇਆ ਗਿਆ |

0
329

ਪੱਟੀ, 29 ਜਨਵਰੀ (ਅਵਤਾਰ ਸਿੰਘ)

ਸ਼ਹੀਦ ਭਗਤ ਸਿੰਘ ਅਜੂਕੇਸ਼ਨਲ ਗਰੁੱਪ ਵੱਲੋਂ ਕੈਰੀਅਰ ਗਾਈਡੈਂਸ ਤੇ ਸੈਮੀਨਾਰ ਕਰਵਾਇਆ ਗਿਆ |ਇਸ ਸੈਮੀਨਾਰ ਵਿਚ ਸੈਂਟਰਲ ਕੌਨਵੈਂਟ ਤੇ ਸ਼ਹੀਦ ਭਗਤ ਸਿੰਘ ਸਕੂਲ ਦੇ ਅੱਠਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀ ਸ਼ਮਿਲ ਹੋਏ |ਇਸ ਸੰਬੰਧੀ ਸਕੂਲ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ , ਮੈਨੇਜਿੰਗ ਡਾਇਰੈਕਟਰ ਰਾਜ਼ੇਸ਼ ਭਾਰਦਵਾਜ , ਪਿ੍ੰਸੀਪਲ ਕਮ. ਐਗਜ਼ੀਕਿਊਟਿਵ ਮੈਨੇਜਿੰਗ ਡਾਇਰੈਕਟਰ ਮਰਿਦੁਲਾ ਭਾਰਦਵਾਜ, ਸੀ.ਈ.ਓ ਇਸ਼ਾਤਾ ਭਾਰਦਵਾਜ, ਸ਼ਹੀਦ ਭਗਤ ਸਿੰਘ ਸਕੂਲ ਦੇ ਪਿ੍ੰਸੀਪਲ ਸੋਨੀਆ ਸ਼ਰਮਾ,ਸੈਂਟਰਲ ਕੌਨਵੈਂਟ ਸਕੂਲ ਵਾਈਸ ਪਿ੍ੰਸੀਪਲ ਸੋਨੀਆ ਸ਼ਰਮਾ ਤੇ ਕਿ੍ਸ਼ਨਾ ਕੁਮਾਰੀ ਸ਼ਾਮਿਲ ਸੀ |ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਈ.ਸੀ.ਐਸ.( ਅਟਰਨਲ ਕਰੀਅਰ ਸਲਉਸ਼ਨ ) ਰਾਜੇਸ਼ ਮਿਸ਼ਰਾ ਦਿੱਲੀ ਤੋਂ ਆਏ ਉਹਨਾਂ ਦੇ ਨਾਲ ਡਾਇਰੈਕਟਰ ਬਬਨਦੀਪ ਸਿੰਘ , ਹਰਵਿੰਦਰ ਸਿੰਘ ਮਾਰਟਿਕ ਮੈਨੇਜਰ , ਰੂਬੀ , ਮਿਸਟਰ ਕਵਲਜੋਤ ਸਿੰਘ ਸ਼ਾਮਿਲ ਹੋਏ | ਰਾਜੇਸ਼ ਮਿਸ਼ਰਾ ਨੇ ਬੱਚਿਆਂ ਨੂੰ ਮੈਥੇਮੈਟਿਕਸ ਦੇ ਸੌਖੇ ਤਰੀਕੇ ਦੱਸੇ ਅਤੇ ੳਹਨਾਂ ਨੇ ਹਰ ਫੀਲਡ ਵਿਚ ਐਡਮੀਸ਼ਨ ਲੈਣ ਤੇ ਉਸਦੇ ਫਾਇਦੇ ਦੱਸੇ |ਉਹਨਾਂ ਕਿਹਾ ਕਿ ਸਾਨੂੰ ਡਿਗਰੀਆਂ ਕਰਕੇ ਬਾਹਰਲੇ ਦੇਸ਼ਾਂ ਵਿਚ ਜਾਕੇ ਛੋਟੇ ਮੋਟੇ ਕੰਮ ਨਹੀ ਕਰਨੇ ਚਾਹੀਦੇ ਸਗੋਂ ਸਾਨੂੰ ਪੜ-ਲਿਖ ਕੇ ਆਪਣੇ ਦੇਸ਼ ਵਿਚ ਆਪਣਾ ਤੇ ਆਪਣੇ ਦੇਸ਼ ਦਾ ਨਾਮ ਕਮਾਉਣਾ ਚਾਹੀਦਾ ਹੈ |ਉਹਨਾਂ ਨੇ ਬੱਚਿਆਂ ਨੂੰ ਜਰਨਲ ਨੋਲਜ ਦੇ ਵੱਖ-ਵੱਖ ਪ੍ਰਸ਼ਨ ਪੁੱਛੇ ਤੇ ਉਹਨਾਂ ਦੇ ਉੱਤਰ ਦਿੱਤੇ |ਅਖੀਰ ਵਿਚ ਉਹਨਾਂ ਨੇ ਬੱਚਿਆਂ ਨੂੰ ਬੱਚਿਆਂ ਦੀ ਆਈਕਿਊ ਲੈਵਲ ਚੈੱਕ ਕਰਨ ਲਈ ਪੇਪਰ ਦਿੱਤੇ ਜਿਸਨੂੰ ਹਲ ਕਰਕੇ ਬੱਚੇ ਬਹੁਤ ਖੁਸ਼ ਹੋਏ |ਅਖੀਰ ਵਿਚ ਪਿ੍ੰਸੀਪਲ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਸਵਾਗਤ ਕੀਤਾ |
ਕੈਪਸ਼ਨ: ਸ਼ਹੀਦ ਭਗਤ ਸਿੰਘ ਐਜੂਕੇਸ਼ਨਲ ਗਰੁੱਪ ਵੱਲੋਂ ਕਰਵਾਏ ਕੈਰੀਅਰ ਗਾਈਡੈਂਸ ਸੈਮੀਨਾਰ ਮੌਕੇ ਮਹਿਮਾਨਾਂ ਦਾ ਸਵਾਗਤ ਕਰਦੇ ਡਾਇਰੈਕਟਰ ਮਰਿਦੁਲਾ ਭਾਰਦਵਾਜ਼ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.