ਪੜੋ ਪੰਜਾਬ ਪੜਾਉ ਪੰਜਾਬ ਅਧੀਨ ਅੰਗਰੇਜ਼ੀ ਵਿਸ਼ੇ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ |

0
541

ਪੱਟੀ, 16 ਫਰਵਰੀ (ਅਵਤਾਰ ਸਿੰਘ)
ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਅਤੇ ਸਟੇਟ ਪ੍ਰੋਜੈਕਟ ਕੋਆਰੀਨੇਟਰ ਹਰਪ੍ਰੀਤ ਕੌਰ ਦੇ ਨਿਰਦੇਸ਼ਾਂ ਤੇ ਜ਼ਿਲਾ ਸਿੱਖਿਆ ਅਫਸਰ ਦੀ ਅਗਵਾਈ ਹੇਠ ਅੰਗਰੇਜ਼ੀ ਵਿਸ਼ੇ ਦਾ ਬਲਾਕ ਪੱਧਰ ਦਾ ਮੁਕਾਬਲਾ ਸਰਕਾਰੀ ਸੈਕੰਡਰੀ ਸਕੂਲ ਲੜਕੇ ਪੱਟੀ ਵਿਖੇ ਕਰਵਾਇਆ ਗਿਆ | ਜਿਸ ਵਿਚ ਪੱਟੀ ਬਲਾਕ ਦੇ 31 ਸਕੂਲਾਂ ਨੇ ਭਾਗ ਲਿਆ | ਪ੍ਰੋਗਰਾਮ ਦੀ ਅਗਵਾਈ ਸਕੂਲ ਦੇ ਪਿ੍ੰ: ਗੁਰਬਚਨ ਸਿੰਘ ਲਾਲੀ ਨੇ ਕੀਤੀ | ਮੁਕਾਬਲੇ ਵਿਚ ਰਣਜੀਤ ਸਿੰਘ ਬੀ ਐਮ ਨੇ ਪ੍ਰੋਗਰਾਮ ਦਾ ਸੰਚਾਲਣ ਕੀਤਾ ਤੇ ਰੂਪ ਰੇਖਾ ਪੇਸ਼ ਕੀਤੀ | ਮੁਕਾਬਲੇ ਵਿਚ ਜੱਜ ਦੀ ਭੂਮਿਕਾ ਜਸਪ੍ਰੀਤ ਕੌਰ, ਨਵਜੀਤ ਕੌਰ ਅਤੇ ਹਰਮਨਦੀਪ ਕੌਰ ਵੱਲੋ ਨਿਭਾਈ ਗਈ | ਮੁਕਾਬਲੇ ਵਿਚ ਪਹਿਲੇ ਸਥਾਨ ਤੇ ਆਈ ਟੀਮ ਸਰਕਾਰੀ ਮਿਡਲ ਸਕੂਲ ਆਸਲ ਨੂੰ ਪਿ੍ੰਸੀਪਲ ਗੁਰਬਚਨ ਸਿੰਘ ਲਾਲੀ ਵੱਲੋ ਵਿਸੇਸ ਤੌਰ ਤੇ ਸਨਮਾਨਤ ਕੀਤਾ | ਇਸ ਮੌਕੇ ਅਮਰਜੀਤ ਸਿੰਘ, ਅੰਗਦ ਕੁਮਾਰ, ਸੰਦੀਪ ਪੁਰੀ, ਗੁਰਮੀਤ ਸਿੰਘ ਸੰਦੀਪ ਕੌਰ, ਸਰਬਦੀਪ ਕੌਰ, ਹਰੀਸ਼ ਚੰਦਰ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਕੈਪਸ਼ਨ: ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਪਿ੍ੰ: ਗੁਰਬਚਨ ਸਿੰਘ ਲਾਲੀ ਤੇ ਸਟਾਫ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.