ਪੇਂਟਿੰਗ ਮੁਕਾਬਲਾ ਕਰਵਾ ਕੇ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਇਆ

0
389

ਮਾਨਸਾ (ਤਰਸੇਮ ਸਿੰਘ ਫਰੰਡ) ਸਰਕਾਰੀ ਪ੍ਰਾਇਮਰੀ ਸਕੂਲ ਰਾਮਦਿੱਤੇ ਵਾਲਾ ਵਿਖੇ ਸਕੂਲ ਮੁਖੀ
ਗੁਰਚਰਨ ਸਿੰਘ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਇਆ। ਬਾਲ ਸਾਹਿਤਕਾਰ ਅਧਿਆਪਕ
ਇਕਬਾਲ ਸੰਧੂ ਉੱਭਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅਸੀਂ ਪਾਣੀ ਦੀ ਵਰਤੋਂ ਸਵੇਰ ਤੋਂ ਸ਼ਾਮ
ਤੱਕ ਕਰਦੇ ਹਾਂ। ਮਨੁੱਖਾਂ ਤੋਂ ਇਲਾਵਾ ਪਸ਼ੂ—ਪੰਛੀ, ਜਾਨਵਰ, ਪੌਦਿਆਂ ਨੂੰ ਵੀ ਪਾਣੀ ਦੀ ਬਹੁਤ
ਲੋੜ ਹੁੰਦੀ ਹੈ। ਇਸ ਲਈ ਸਾਨੂੰ ਪਾਣੀ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ। ਪਾਣੀ ਦੀ
ਸੰਭਾਲ ਸਬੰਧੀ ਵਿਦਿਆਰਥੀਆਂ ਦਾ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਲਗਭਗ ਸਕੂਲ
ਦੇ ਸਾਰੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਖੁਸ਼ੀ—ਖੁਸ਼ੀ ਭਾਗ ਲਿਆ। ਦੂਜੀ ਜਮਾਤ ਤੋਂ ਲੈ ਕੇ
ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ—ਆਪਣੀ ਜਮਾਤ ਅਨੁਸਾਰ ਪਹਿਲੇ, ਦੂਜੇ ਅਤੇ ਤੀਜੇ
ਸਥਾਨ ਪ੍ਰਾਪਤ ਕੀਤੇ। ਦੂਜੀ ਜਮਾਤ ਵਿੱਚੋਂ ਸਮਨਦੀਪ ਕੌਰ, ਅਜੇ ਕੁਮਾਰ, ਇੰਦਰਜੀਤ ਸਿੰਘ,
ਤੀਜੀ ਜਮਾਤ ਵਿੱਚੋਂ ਹਰਵਿੰਦਰ ਕੌਰ, ਹਰਦੀਪ ਸਿੰਘ, ਅਮਨਦੀਪ ਕੌਰ, ਚੌਥੀ ਜਮਾਤ ਵਿੱਚੋਂ
ਦਿਲਜੋਤ ਸਿੰਘ, ਜਸਨਦੀਪ ਕੌਰ, ਚਰਨਜੀਤ ਸਿੰਘ ਅਤੇ ਪੰਜਵੀਂ ਵਿੱਚੋਂ ਵਰੁਨ ਕੁਮਾਰ, ਮਿਨਾਕਸ਼ੀ,
ਗਗਨਦੀਪ ਕੌਰ *ਤੇ ਲਛਮਣ ਰਾਮ ਨੇ ਕਰਮਵਾਰ ਪਹਿਲਾਂ , ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੇਤੂ ਵਿਦਿਆਰਥੀਆਂ ਨੂੰ ਇਕਬਾਲ ਸੰਧੂ ਉੱਭਾ ਨੇ ਰੰਗਾਂ ਦੀਆਂ ਡੱਬੀਆਂ ਦੇ ਸਨਮਾਨਿਤ ਕੀਤਾ
ਅਤੇ ਅੱਗੇ ਤੋਂ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਆ।ਇਸ ਮੌਕੇ ਮੁੱਖ ਅਧਿਆਪਕ ਗੁਰਚਰਨ
ਸਿੰਘ, ਅਮਨਦੀਪ ਸਿੰਘ, ਜੋਨੀ ਕੁਮਾਰ, ਮੈਡਮ ਸਿਮਰਜੀਤ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.