ਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ਾ ਲੁਧਿਆਣਾ ਵਿੱਚ ਹੜ• ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ, ਪ੍ਰਬੰਧ ਜਾਰੀ

0
530

ਲੁਧਿਆਣਾ, 27 ਮਾਰਚ (000)-ਜ਼ਿਲ•ਾ ਲੁਧਿਆਣਾ ‘ਚ ਸੰਭਾਵੀ ਹੜ•ਾਂ ਤੋਂ ਬਚਾਅ ਲਈ ਡਰੇਨਾਂ ਦੀ
ਮੁਰੰਮਤ ਅਤੇ ਸਫ਼ਾਈ ਦੇ ਕਾਰਜ ਜਲਦ ਹੀ ਜੰਗੀ ਪੱਧਰ ‘ਤੇ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਨ•ਾਂ
ਕੰਮਾਂ ਨੂੰ ਬਰਸਾਤੀ ਮੌਸਮ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਇਹ ਜਾਣਕਾਰੀ ਡਿਪਟੀ
ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸੰਭਾਵੀ ਹੜ•ਾਂ ਤੋਂ ਬਚਾਅ ਅਤੇ ਪ੍ਰਬੰਧਾਂ ਸਬੰਧੀ
ਬੱਚਤ ਭਵਨ ਵਿਖੇ ਹੋਈ ਜ਼ਿਲ•ਾ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਦਿੱਤੀ। ਉਨ•ਾਂ ਦੱਸਿਆ ਕਿ
ਜ਼ਿਲ•ੇ ਵਿੱਚੋਂ ਲੰਘਦੀਆਂ ਡਰੇਨਾਂ ਦੀ ਸਫਾਈ ਅਤੇ ਹੋਰ ਲੋੜੀਂਦੇ ਕੰਮ ਡਰੇਨੇਜ਼ ਵਿਭਾਗ ਵੱਲੋਂ
ਕੀਤੇ ਜਾ ਰਹੇ ਹਨ।
ਉਨ•ਾਂ ਹਦਾਇਤ ਕੀਤੀ ਕਿ ਬਰਸਾਤੀ ਮੌਸਮ ਦੌਰਾਨ ਸੰਭਾਵੀ ਹੜ•ਾਂ ਤੋਂ ਬਚਾਅ ਲਈ 15 ਜੂਨ ਤੱਕ
ਜ਼ਿਲ•ਾ ਪੱਧਰ ‘ਤੇ ਹੜ• ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ ਜਦਕਿ ਸਬ ਡਵੀਜ਼ਨ ਪੱਧਰ ‘ਤੇ ਵੀ
ਹੜ• ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਡਰੇਨੇਜ਼ ਵਿਭਾਗ ਵੱਲੋਂ ਵੀ ਆਪਣੇ
ਦਫ਼ਤਰ ਵਿਖੇ ਅਤੇ ਨਗਰ ਨਿਗਮ ਲੁਧਿਆਣਾ ਵੱਲੋਂ ਆਪਣੇ ਦਫ਼ਤਰ ਵਿਖੇ ਹੜ• ਕੰਟਰੋਲ ਰੂਮ ਸਥਾਪਤ
ਕੀਤੇ ਜਾਣਗੇ, ਜੋ ਕਿ ਬਰਸਾਤ ਦੇ ਮੌਸਮ ਦੌਰਾਨ 24 ਘੰੰਟੇ ਖੁੱਲ•ੇ ਅਤੇ ਕਾਰਜਸ਼ੀਲ ਰਹਿਣਗੇ।
ਮੀਟਿੰਗ ਦੌਰਾਨ ਐੱਸ. ਡੀ. ਐੱਮ. ਸਾਹਿਬਾਨ ਨੂੰ ਸਬ ਡਵੀਜ਼ਨ ਪੱਧਰ ‘ਤੇ ਹੜ• ਕੰਟਰੋਲ ਰੂਮ
ਸਥਾਪਤ ਕਰਨ ਦੀ ਹਦਾਇਤ ਕੀਤੀ ਗਈ। ਉਨ•ਾਂ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਹੜ•ਾਂ ਦੀ
ਸਥਿਤੀ ਨਾਲ ਨਜਿੱਠਣ ਲਈ ਲੋੜੀਂਦੇ ਸਾਜ਼ੋ-ਸਾਮਾਨ, ਕਿਸ਼ਤੀਆਂ, ਚੱਪੂ, ਲਾਈਫ਼ ਜੈਕਟਾਂ, ਪੰਪ
ਸੈਟ, ਰੇਤੇ ਦੀਆਂ ਬੋਰੀਆਂ, ਵਾਇਰਲੈੱਸ ਸਿਸਟਮ, ਮੈਨਪਾਵਰ, ਮਸ਼ੀਨਰੀ ਅਤੇ ਤਰਪਾਲਾਂ ਆਦਿ ਦਾ
ਪ੍ਰਬੰਧ ਅਤੇ ਨਿਰੀਖਣ ਕਰਨ ਅਤੇ ਸੁਰੱਖਿਅਤ ਥਾਵਾਂ ਦੀ ਪਛਾਣ ਕਰਨ ਤਾਂ ਜੋ ਲੋੜ ਪੈਣ ‘ਤੇ ਉਥੇ
ਰਾਹਤ ਕੈਂਪ ਲਾਏ ਜਾ ਸਕਣ। ਉਨ•ਾਂ ਐੱਸ.ਡੀ.ਐੱਮਜ਼. ਨੂੰ ਹਦਾਇਤ ਕੀਤੀ ਕਿ ਲੋੜ ਪੈਣ ‘ਤੇ ਰਾਹਤ
ਕੈਂਪਾਂ ਵਾਲੇ ਸਥਾਨ ਦਾ ਖ਼ੁਦ ਦੌਰਾ ਕਰ ਕੇ ਉਥੇ ਪਖ਼ਾਨੇ, ਪੀਣ ਵਾਲੇ ਪਾਣੀ ਅਤੇ ਸੰਪਰਕ ਸੜਕ
ਦਾ ਹੋਣਾ ਯਕੀਨੀ ਬਣਾਉਣ। ਉਨ•ਾਂ ਜ਼ਿਲ•ੇ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਲੋੜੀਂਦੇ
ਸਹਿਯੋਗ ਲਈ ਤਾਲਮੇਲ ਰੱਖਣ ਲਈ ਕਿਹਾ।
ਉਨ•ਾਂ ਅਧਿਕਾਰੀਆਂ ਨੂੰ ਕਿਹਾ ਕਿ ਸਥਾਪਤ ਕੀਤੇ ਗਏ ਹੜ• ਕੰਟਰੋਲ ਰੂਮ ਵਿੱਚ 24 ਘੰਟੇ
ਅਧਿਕਾਰੀਆਂ/ ਕਰਮਚਾਰੀਆਂ ਦੀ ਡਿਊਟੀ ਨੂੰ ਯਕੀਨੀ ਬਣਾਇਆ ਜਾਵੇ। ਉਨ•ਾਂ ਦੱਸਿਆ ਕਿ ਬਰਸਾਤਾਂ
ਦੇ ਮੌਸਮ ਦੌਰਾਨ ਜ਼ਿਲ•ਾ ਤੇ ਸਬ ਡਵੀਜ਼ਨ ਪੱਧਰ ‘ਤੇ ਲੋੜ ਪੈਣ ਤੱਕ ਫ਼ਲੱਡ ਕੰਟਰੋਲ ਰੂਮ 24
ਘੰਟੇ ਕੰਮ ਕਰਨਗੇ। ਉਨ•ਾਂ ਸਮੂਹ ਐਸ.ਡੀ.ਐਮਜ਼ ਅਤੇ ਕਾਰਜਸਾਧਕ ਅਫਸਰਾਂ ਨੂੰ ਸ਼ਹਿਰਾਂ ਵਿੱਚ
ਅਤੇ ਡੀ.ਡੀ.ਪੀ.ਓ. ਅਤੇ ਬੀ.ਡੀ.ਪੀ.ਓਜ਼ ਨੂੰ ਪੇਂਡੂ ਖੇਤਰਾਂ ਵਿੱਚ ਹੜ• ਰਾਹਤ ਕੇਂਦਰ ਸਥਾਪਤ
ਕਰਨ ਲਈ ਢੁਕਵੇਂ ਸਥਾਨਾਂ ਦੀ ਪਹਿਚਾਣ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ•ੇ ਵਿੱਚ ਪੈਂਦੀਆਂ ਸਾਰੀਆਂ
ਡਰੇਨਾਂ ਅਤੇ ਨਹਿਰਾਂ ‘ਤੇ ਗਸ਼ਤ ਵਧਾਈ ਜਾਵੇ। ਉਨ•ਾਂ ਪੁਲਿਸ ਅਤੇ ਸਮੂਹ ਐੱਸ. ਡੀ. ਐੱਮਜ਼ ਨੂੰ
ਗੋਤਾਖ਼ੋਰਾਂ ਦੀ ਸ਼ਨਾਖ਼ਤ ਕਰ ਕੇ ਸੂਚੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਣ ਦੇ ਨਿਰਦੇਸ਼ ਵੀ
ਦਿੱਤੇ। ਉਨ•ਾਂ ਵੱਖ-ਵੱਖ ਵਿਭਾਗਾਂ, ਜ਼ਿਲ•ਾ ਪੁਲਿਸ ਅਤੇ ਹੋਮਗਾਰਡ ਦੇ ਅਧਿਕਾਰੀਆਂ ਨੂੰ ਕਿਹਾ
ਕਿਸ਼ਤੀਆਂ ਚਲਾਉਣ ਵਾਲੇ ਕਰਮਚਾਰੀਆਂ ਦੀ ਸ਼ਨਾਖ਼ਤ ਕਰ ਕੇ ਉਨ•ਾਂ ਦੀ ਸੂਚੀ ਜ਼ਿਲ•ਾ ਪ੍ਰਸ਼ਾਸਨ ਨੂੰ
ਭੇਜੀ ਜਾਵੇ।
ਉਨ•ਾਂ ਕਿਹਾ ਕਿ ਐਨ.ਡੀ.ਆਰ.ਐਫ. ਦੇ ਜਵਾਨਾਂ ਦੀ ਟੀਮ ਨੂੰ ਵੀ ਤਿਆਰ ਰੱਖਿਆ ਜਾਵੇ ਤਾਂ ਜੋ
ਲੋੜ ਪੈਣ ‘ਤੇ ਉਨ•ਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਉਨ•ਾਂ ਸਿਹਤ ਵਿਭਾਗ ਦੇ ਅਧਿਕਾਰੀਆਂ
ਨੂੰ ਕਿਹਾ ਕਿ ਸੰਭਾਵੀ ਹੜ•ਾਂ ਦੀ ਸੂਰਤ ਵਿੱਚ ਲੋੜੀਂਦੀਆਂ ਦਵਾਈਆਂ ਅਤੇ ਮਸ਼ੀਨਰੀ ਦਾ ਪ੍ਰਬੰਧ
ਕੀਤਾ ਜਾਵੇ। ਉਨ•ਾਂ ਸਿਵਲ ਸਰਜਨ ਅਤੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਸੰਭਾਵੀ
ਬੀਮਾਰੀਆਂ ਦੀ ਰੋਕਥਾਮ ਅਤੇ ਹੰਗਾਮੀ ਹਾਲਤ ਲਈ ਲੋੜੀਂਦੀਆਂ ਦਵਾਈਆਂ ਅਤੇ ਮੈਡੀਕਲ ਟੀਮਾਂ ਦਾ
ਪ੍ਰਬੰਧ ਕਰਨ ਲਈ ਕਿਹਾ।
ਉਨ•ਾਂ ਜ਼ਿਲ•ਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਖਾਣ-ਪੀਣ ਦੀ ਸਮੱਗਰੀ, ਮਿੱਟੀ ਦਾ ਤੇਲ,
ਪੈਟਰੋਲ ਅਤੇ ਗੈਸ ਸਿਲੰਡਰਾਂ ਦਾ ਪ੍ਰਬੰਧ ਕਰਨ ਲਈ ਕਿਹਾ। ਉਨ•ਾਂ ਜਨ ਸਿਹਤ ਵਿਭਾਗ ਅਤੇ ਨਗਰ
ਕੌਸਲਾਂ ਦੇ ਅਧਿਕਾਰੀਆਂ ਨੂੰ ਬਰਸਾਤ ਦੇ ਦਿਨਾਂ ਵਿੱਚ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ
ਸਪਲਾਈ ਯਕੀਨੀ ਬਣਾਉਣ ਲਈ ਕਿਹਾ। ਉਨ•ਾਂ ਹਦਾਇਤ ਕੀਤੀ ਕਿ ਬਰਸਾਤਾਂ ਦੌਰਾਨ ਕਿਸੇ ਵੀ
ਅਸੁਰੱਖਿਅਤ ਇਮਾਰਤ ਦੀ ਵਰਤੋਂ ਨਾ ਕੀਤੀ ਜਾਵੇ। ਉਨ•ਾਂ ਜ਼ਿਲ•ੇ ਦੇ ਮੁੱਖ ਖੇਤੀਬਾੜੀ ਅਫ਼ਸਰ
ਨੂੰ ਲੋੜ ਪੈਣ ‘ਤੇ ਪਸ਼ੂਆਂ ਲਈ ਖਾਦ ਸਮੱਗਰੀ, ਚਾਰਾ ਅਤੇ ਤੂੜੀ ਦਾ ਇੰਤਜ਼ਾਮ ਕਰਨ ਅਤੇ ਜ਼ਿਲ•ਾ
ਮੰਡੀ ਅਫ਼ਸਰ ਨੂੰ ਲੋੜੀਂਦੀਆਂ ਤਰਪਾਲਾਂ ਦਾ ਪ੍ਰਬੰਧ ਕਰਨ ਲਈ ਆਖਿਆ। ਉਨ•ਾਂ ਜਿਥੇ ਜ਼ਿਲ•ਾ
ਟਰਾਂਸਪੋਰਟ ਅਫ਼ਸਰ ਨੂੰ ਹੜ•ਾਂ ਦੌਰਾਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ
ਗੱਡੀਆਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ, ਉਥੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ
ਸਰਕਾਰੀ ਇਮਾਰਤਾਂ ਦਾ ਨਿਰੀਖਣ ਕਰਨ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੰਭਾਵੀ ਹੜ•ਾਂ ਦੀ ਸੂਰਤ
ਵਿੱਚ ਵਿਸ਼ੇਸ਼ ਕਰਕੇ ਹਸਪਤਾਲਾਂ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ।
ਉਨ•ਾਂ ਜ਼ਿਲ•ੇ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਰਸਾਤ ਦੇ ਦਿਨਾਂ ਵਿੱਚ ਆਗਿਆ
ਤੋਂ ਬਿਨਾਂ ਡਿਊਟੀ ਸਥਾਨ ਨਾ ਛੱਡਣ ਅਤੇ ਆਪਣੇ ਮੋਬਾਇਲ 24 ਘੰਟੇ ਅਟੈਂਡ ਕਰਨੇ ਯਕੀਨੀ
ਬਣਾਉਣ। ਉਨ•ਾਂ ਸਮੂਹ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਆਪਣੇ ਅਧੀਨ ਕਿਸੇ ਵੀ ਮੁਲਾਜ਼ਮ ਨੂੰ
ਬੇਲੋੜੀ ਜਾਂ ਸਟਾਫ਼ ਦੀ ਕਮੀ ਦੇ ਸਨਮੁਖ ਛੁੱਟੀ ਨਾ ਦੇਣ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ
ਜਗਰਾਂਉ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਸਮੂਹ ਐੱਸ. ਡੀ. ਐੱਮ. ਸਾਹਿਬਾਨ, ਜ਼ਿਲ•ਾ ਮਾਲ ਅਫ਼ਸਰ
ਸ੍ਰੀਮਤੀ ਸਵਿਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਹੋਏ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.