​ ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਸੰਸਥਾ ਵੱਲੋਂ ਕਰਵਾਏ 2 ਰੋਜਾ ਧਾਰਮਿਕ ਸਮਾਗਮ ਦੀਆਂ ਝਲਕੀਆਂ।​

0
581

ਸੰਗਰੂਰ,​29ਮਾਰਚ
​     ਸ੍ਰੀ ਰਾਮ ਨੌਮੀ ਉਤਸਵ ਅਤੇ ਸ਼ੋਸਲ ਵੈਲਫੇਅਰ ਸੁਸਾਇਟੀ ਰਜਿ ਵੱਲੋਂ ਸਮੂਹ ਨਗਰ ਵਾਸੀਆਂ ਦੇ
ਸਹਿਯੋਗ ਨਾਲ ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਸ੍ਰੀ ਦੁਰਗਾ ਸਕਤੀ ਮੰਦਰ ਵਿਖੇ 2 ਰੋਜਾ
ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੀ ਸਰੂਆਤ ਸ੍ਰੀ ਹਨੂੰਮਾਨ ਮੰਦਰ ਤੋ ਸਜਾਈ ਗਈ ਕਲਸ ਤੇ
ਸੌਭਾ ਯਾਤਰਾ ਨਾਲ ਹੋਈ ਉਪਰੰਤ ਸ੍ਰੀ ਦੁਰਗਾ ਸਕਤੀ ਮੰਦਰ ਵਿਖੇ ਸ੍ਰੀ ਰਮਾਇਣ ਜੀ ਦੇ ਅਖੰਡ
ਪਾਠ ਦਾ ਪ੍ਰਕਾਸ ਹੋਈਆਂ ਇਸ ਮੌਕੇ ਪੂਜਾ ਦੀ ਰਸਮ ਸਮਾਜ ਸੇਵੀ ਗੌਰਮਿੰਟ ਠੇਕੇਦਾਰ ਸੁਖਪਾਲ
ਬਾਸਲ ਨੇ ਪਰਿਵਾਰ ਸਮੇਤ ਕੀਤੀ ਸਾਮ ਨੂੰ ਹੋਏ ਜਾਗਰਣ ਦੋਰਾਨ ਜੈ ਜਵਾਲਾ ਭਜਨ ਮੰਡਲ ਤੇ ਹਰਜੋਤ
ਬਾਵਾ ਐਡ ਪਾਰਟੀ ਵੱਲੋਂ ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ
ਖੁਸ਼ੀ ਸਾਗਰ ਆਰਟ ਗਰੁੱਪ ਦੇ ਕਲਾਕਾਰਾ ਨੇ ਸੁੰਦਰ ਸੁੰਦਰ ਝਾਕਿਆ ਪੇਸ ਕੀਤੀਆਂ ਜਾਗਰਣ ਦੀ
ਜੋਤੀ ਪ੍ਰਚੰਡ ਕਰਨ ਦੀ ਰਸਮ ਪ੍ਰੇਮ ਚੰਦ ਐਲ ਆਈ ਸੀ ਵਾਲੇ ਦੇ ਸਪੁੱਤਰ ਗਗਨ ਬਾਂਸਲ ਨੇ
ਪਰਿਵਾਰ ਸਮੇਤ ਕੀਤੀ। ਦੂਸਰੇ ਦਿਨ ਸ੍ਰੀ ਰਮਾਇਣ ਪਾਠ ਦੇ ਭੋਗ ਸਮੇਂ ਡੇਰਾ ਹਸਨਪੁਰ ਦੇ ਮੁਖ
ਸੇਵਾਦਾਰ ਸੁਆਮੀ ਰਾਮਗਿਰ ਜੀ ਹਸਨਪੁਰ ਵਾਲੀਆਂ ਨੇ ਆਪਣੇ ਪ੍ਰਵਚਨਾਂ ਦੁਆਰਾ ਹਾਜਰ ਸਰਧਾਲੂਆਂ
ਨੂੰ ਨਿਹਾਲ ਕੀਤਾ ਤੇ ਜੋਤੀ ਮਹਿਲਾਂ ਮੰਡਲ ਨੇ ਕੀਰਤਨ ਕੀਤਾ। ਭੋਗ ਤੋ ਉਪਰੰਤ ਭੰਡਾਰਾ ਅਤੁੱਟ
ਵਰਤਾਇਆ ਗਿਆ। ਸਮਾਗਮਾ ਦੋਰਾਨ ਕਸਬਾ ਤੇ ਇਲਾਕੇ ਭਰ ਤੋ ਜਿੱਥੇ ਧਾਰਮਿਕ, ਸਮਾਜਿਕ ਸੰਸਥਾਵਾਂ
ਦੇ ਸੇਵਾਦਾਰਾਂ ਨੇ ਹਾਜਰੀ ਭਰੀ ਉਥੇ ਵੱਖ ਵੱਖ ਰਾਜਨੀਤੀ ਪਾਰਟੀਆਂ ਦੇ ਆਗੂ ਵੀ ਸਾਮਲ
ਹੋਏ।ਸਮਾਗਮ ਦੀ ਸਮਾਪਤੀ ਤੇ ਸੰਸਥਾ ਦੇ ਮੁੱਖ ਸੇਵਾਦਾਰ ਤਰਲੋਚਨ ਗੋਇਲ  ਜੀਵਨ ਬਾਸਲ ਰਜਿੰਦਰ
ਕੁਮਾਰ  ਜਤਿੰਦਰ ਹੈਪੀ ਸੁਰਿੰਦਰ ਕੁਮਾਰ ਕਾਂਸਲ ਸੁਰਿੰਦਰ ਕੁਮਾਰ ਛਿੰਦੀ ਮਿੰਟੂ ਬਾਸਲ ਮੁਕੇਸ
ਕੁਮਾਰ ਅੰਮ੍ਰਿਤਪਾਲ ਪੰਕਜ ਸਿੰਗਲਾ ਮੰਗਤ ਰਾਏ ਗਗਨ ਬਾਸਲ ਅਸਵਨੀ ਆਸੂ ਰਕੇਸ ਗੋਇਲ ਜਨਕ ਰਾਜ
ਆਰੇ ਵਾਲੇ ਆਦਿ ਨੇ ਸਮਾਗਮ ਲਈ ਸਹਿਯੋਗ ਦੇਣ ਬਦਲੇ ਸਮੂਹ ਨਗਰ ਵਾਸੀਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.