ਸ਼ੇਰਪੁਰ ਵਿਖੇ ਟਰੈਕਟਰ ਥੱਲੇ ਆਉਣ ਨਾਲ ਨੌਜਵਾਨ ਦੀ ਦਰਦਨਾਕ ਮੌਤ।

0
553

ਸ਼ੇਰਪੁਰ (ਹਰਜੀਤ ਕਾਤਿਲ) ਇਲਾਕੇ ‘ ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਅੱਜ ਸਵੇਰੇ 9
ਵਜੇ ਦੇ ਕਰੀਬ ਸਰਦਾਰ ਸੁਖਵਿੰਦਰ ਸਿੰਘ ਕਾਟਾ ਦੇ ਇੱਕੋ ਇੱਕ ਸਪੁੱਤਰ ਹਰਮਨ ਸਿੰਘ ਥਿੰਦ (15)
ਦੀ ਟਰੈਕਟਰ ਹੇਠ ਆਉਣ ਕਾਰਨ ਮੌਤ ਹੋ ਗਈ । ਪਰਿਵਾਰ ਦੇ ਮੈਂਬਰਾਂ ਦੇ ਦੱਸਣ ਮੁਤਾਬਕ ਹਰਮਨ
ਸਿੰਘ ਆਪਣੇ ਘਰ ਤੋਂ ਰੋਜ਼ਾਨਾਂ ਦੀ ਤਰ੍ਹਾਂ ਦੇਸੀ ਖਾਦ ਲੈ ਕੇ ਖੇਤ ਗਿਆ ਸੀ ਕੁਝ ਦੇਸੀ ਖਾਦ
ਉਸ ਨੇ ਇੱਕ ਜਗ੍ਹਾ ਉਤਾਰ ਦਿੱਤੀ ਅਤੇ ਟਰੈਕਟਰ ਨੂੰ ਦੂਸਰੀ ਜਗ੍ਹਾ ਲਿਜਾਣ ਲਈ ਉੱਪਰ ਚੜ੍ਹਨ
ਲੱਗਾ ਤਾਂ ਉਸ ਦਾ ਪੈਰ ਸਲਿੱਪ ਹੋ ਗਿਆ , ਉਸ ਦਾ ਹੱਥ ਗੇਅਰ ਵਿੱਚ ਲੱਗਾ ਜਿਸ ਕਾਰਨ ਟਰੈਕਟਰ
ਚੱਲ ਪਿਆ ਅਤੇ ਉਹ ਨੀਚੇ ਆ ਗਿਆ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ । ਹਰਮਨ ਸਿੰਘ ਦੀ
ਦਰਦਨਾਕ ਮੌਤ ਤੇ ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਮਾਸਟਰ
ਹਰਚਰਨ ਸਿੰਘ ਜਵੰਦਾ, ਲਾਇਨਜ਼ ਕਲੱਬ ਸ਼ੇਰਪੁਰ , ਸਾਹਿਤ ਸਭਾ ਸ਼ੇਰਪੁਰ, ਸਰਪੰਚ ਤਰਵਿੰਦਰ
ਕੌਰ ਅਤੇ ਇਲਾਕੇ ਦੇ ਲੋਕਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.