Wed. Nov 13th, 2019

NOI-24

AN-INTERNATIONAL-NEWS-PAPER-ONLINE

ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰਾਂ ਦੀ ਜਿਲ੍ਹਾ ਪੱਧਰੀ ਮੀਟਿੰਗ 6 ਮਈ ਨੂੰ

1 min read

ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਜਿਲ੍ਹਾ ਪੱਧਰੀ ਮੀਟਿੰਗ 6 ਮਈ ਨੂੰ

ਸਰਕਾਰ ਦੀਆਂ ਲੋਕ ਮਾਰੂ ਨੀਤੀਆ ਦਾ ਪਿੰਡ ਪਿੰਡ ਕੀਤਾ ਜਾਵੇਗਾ ਪ੍ਰਚਾਰ

ਸੰਗਰੂਰ 4 ਮਈ ( noi24.com ) ਕਾਂਗਰਸ ਸਰਕਾਰ ਤੋਂ ਖਫ਼ਾ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਵੱਲੋਂ ਸ਼ਾਹਕੋਟ ਜਿਮਨੀ ਚੋਣ ਦੋਰਾਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਆਮ ਜੰਤਾ ਵਿੱਚ ਪ੍ਰਚਾਰ ਕਰਕੇ ਸਰਕਾਰ ਦੇ ਝੂਠੇ ਦਾਅਵਿਆਂ ਅਤੇ ਲਾਰਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨੀਅਨ ਦੀ ਜਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਤਰਸੇਮ ਸਿੰਘ ਸਫੀਪੁਰ ਨੇ ਪ੍ਰੈੱਸ ਨੋਟ ਜਾਰੀ ਕਰਦੇ ਸਮੇਂ ਕੀਤਾ । ਸਫੀਪੁਰ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕ 13 ਮਈ ਤੋਂ ਸ਼ਾਹਕੋਟ ਹਲਕੇ ਵਿੱਚ ਸਰਕਾਰ ਖਿਲਾਫ ਪੋਲ ਖੋਲ੍ਹ ਰੈਲੀਆਂ ਕਰਨਗੇ, ਜਿਸ ਦੀਆਂ ਜਿਲ੍ਹਾ ਪੱਧਰੀ ਤਿਆਰੀਆ ਲਈ ਜਿਲ੍ਹਾ ਇਕਾਈ ਸੰਗਰੂਰ ਦੀ ਮੀਟਿੰਗ 6 ਮਈ ਨੂੰ ਬਨਾਰਸ ਬਾਗ ਵਿਖੇ ਕੀਤੀ ਜਾਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾਈ ਪ੍ਰੈੱਸ ਸਕੱਤਰ ਨਵਦੀਪ ਸੰਗਰੂਰ, ਜੀਵਨ ਸਿੰਘ, ਬਲਕਾਰ ਸਿੰਘ ਗਲਾੜੀ, ਅਮਰਜੀਤ ਸਿੰਘ, ਸੁਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜਰ ਸਨ ।

1 thought on “ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰਾਂ ਦੀ ਜਿਲ੍ਹਾ ਪੱਧਰੀ ਮੀਟਿੰਗ 6 ਮਈ ਨੂੰ

  1. Do you mind if I quote a couple of your articles as long as
    I provide credit and sources back to your site?

    My website is in the exact same area of interest as yours and
    my visitors would genuinely benefit from a lot of the information you
    present here. Please let me know if this alright with you.

    Thanks!

Leave a Reply

Your email address will not be published. Required fields are marked *

This site uses Akismet to reduce spam. Learn how your comment data is processed.