ਅਧਿਆਪਕ ਵੱਲੋਂ ਆਪਣੇ ਬੱਚੇ ਤੋਂ ਟੀਕਾਕਰਨ ਸ਼ੁਰੂਆਤ ਕਰਨਾ ਇੱਕ ਸ਼ਲਾਘਾਯੋਗ ਕਦਮ

0
456

ਟੀਕੇ ਪ੍ਰਤੀ ਮਾਪਿਆਂ ਦੇ ਭਰਮ-ਭੁਲੇਖੇ ਦੂਰ ਕਰਨ ਲਈ ਸਕੂਲ ਅਧਿਆਪਕ ਨੇ ਆਪਣੇ ਬੱਚੇ ਤੋਂ ਕੀਤੀ ਟੀਕਾਕਰਨ ਦੀ ਸ਼ੁਰੂਆਤ

ਅਧਿਆਪਕ ਦੇ ਇਸ ਪਹਿਲ ਕਦਮੀ ਦੀ ਇਲਾਕੇ ਵਿੱਚ ਪ੍ਰਸ਼ੰਸਾ

ਰੂਪਨਗਰ 4 ਮਈ ( noi24.com ) ਪੰਜਾਬ ਭਰ ਵਿੱਚ ਸ਼ੋਸ਼ਲ ਮੀਡੀਆ ਤੇ ਟੀਕਾਕਰਨ ਸਬੰਧੀ ਕਈ ਕਿਸਮ ਦੀਆਂ ਅਫਵਾਹਾਂ ਫੈਲਾਈਆਂ ਜਾਂ ਰਹੀਆ ਹਨ । ਜਿਸ ਕਾਰਨ ਮਾਪਿਆਂ ਵਿੱਚ ਟੀਕੇ ਨੂੰ ਲੈ ਕੇ ਸਹਿਮ ਦਾ ਮਹੌਲ ਬਣਿਆ ਹੋਇਆ ਹੈ । ਬਹੁਤੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਇਹ ਟੀਕਾ ਲਗਵਾਉਣ ਤੋਂ ਇਨਕਾਰ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ।

ਜਿੱਥੇ ਟੀਕੇ ਪ੍ਰਤੀ ਅਫਵਾਹਾਂ ਦਾ ਦੌਰ ਜਾਰੀ ਹੈ ਓਥੇ ਹੀ ਰੂਪਨਗਰ ਜਿਲ੍ਹੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰ ਕਲਾਂ-1 ਦੇ ਅਧਿਆਪਕ ਜਸਵਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ ਦੇ ਭਰਮ ਭੁਲੇਖੇ ਦੂਰ ਕਰਨ ਲਈ ਟੀਕਾਕਰਨ ਦੀ ਸ਼ੁਰੂਆਤ ਆਪਣੇ ਬੇਟੇ ਜਸਕਰਨ ਸਿੰਘ ਸਿੱਧੂ ਤੋਂ ਕਰਵਾਈ ਗਈ । ਪਿੰਡ ਵਾਸੀਆਂ ਨੇ ਅਧਿਆਪਕ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਅਜਿਹੇ ਅਦਰਸ਼ ਅਧਿਆਪਕਾਂ ਦੀ ਘਾਟ ਕਾਰਨ ਹੀ ਅਜਿਹੀਆਂ ਅਫਵਾਹਾਂ ਨੂੰ ਬੜਾਵਾ ਮਿਲਦਾ ਹੈ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.