ਬੇਰੁਜਗਾਰ ਅਧਿਆਪਕਾਂ ਨੇ ਕੀਤੀਆਂ ਵਿਚਾਰਾਂ

0
1993

ਮਾਨਸਾ ਦੇ ਬੇਰੁਜਗਾਰ ਈ.ਟੀ.ਟੀ. ਅਧਿਆਪਕ ਵੱਡੇ ਇਕੱਠ ਨਾਲ ਕਰਨਗੇ ਸ਼ਾਹਕੋਟ ਰੈਲੀਆਂ ਨਾਲ ਸ਼ਮੂਲੀਅਤ

ਬੁਢਲਾਡਾ 6 ਮਈ ( noi24.com ), ਈ.ਟੀ.ਟੀ. ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੀ ਅਹਿਮ ਮੀਟਿੰਗ ਗੁਰਦੁਆਰਾ ਗੁਰੂ ਤੇਗਬਹਾਦਰ ਸਾਹਿਬ ਵਿਖੇ ਹੋਈ । ਮੀਟਿੰਗ ਵਿੱਚ ਜਥੇਬੰਦੀ ਵੱਲੋਂ 13 ਮਈ ਤੋਂ ਐਲਾਨੀਆਂ ਸ਼ਾਹਕੋਟ ਰੈਲੀਆਂ ਦੀ ਤਿਆਰੀਆਂ ਦੀ ਸਮੀਖਿਆ ਕੀਤੀ ਗਈ । ਇਸ ਮੌਕੇ ਜਥੇਬੰਦੀ ਦੀ ਜਿਲ੍ਹਾ ਇਕਾਈ ਮਾਨਸਾ ਦੀ ਲੀਡਰਸ਼ਿਪ ਦਾ ਵਿਸਥਾਰ ਕਰਦਿਆਂ ਸੁਮਨ ਰਾਣੀ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ । ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਆਗੂਆਂ ਨੇ ਦੱਸਿਆ ਕਿ ਯੂਨੀਅਨ 13 ਮਈ ਤੋਂ ਜਿਮਨੀ ਚੋਣ ਦੇ ਮੱਦੇਨਜ਼ਰ ਸ਼ਾਹਕੋਟ ਹਲਕੇ ਵਿੱਚ ਸਰਕਾਰ ਖਿਲਾਫ ਪਿੰਡ ਪਿੰਡ ਪੋਲ ਖੋਲ੍ਹ ਰੈਲੀਆਂ ਕਰੇਗੀ ।
ਮੀਟਿੰਗ ਦੌਰਾਨ ਹੋਰਨਾ ਤੋਂ ਇਲਾਵਾ ਦੀਪਅਮਨ ਮਾਨਸਾ, ਬੱਗਾ ਖੁਡਾਲ, ਕੇਸ਼ਵ, ਚੰਨਪ੍ਰੀਤ, ਹਰਪ੍ਰੀਤ, ਸ਼ੰਕਰ, ਗੁਰਵੀਰ ਸਿੰਘ, ਵਰਿੰਦਰ ਸਿੰਘ, ਗੁਰਪ੍ਰੀਤ ਕੋਟ ਲਾਲੂ, ਰਾਜ ਕੁਮਾਰ, ਸੁਖਜੀਤ ਕੌਰ, ਕੋਮਲ, ਮਨਜੀਤ ਕੌਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here