ਡੇਅਰੀ ਉੱਦਮ ਸਿਖ਼ਲਾਈ ਕੋਰਸਾਂ ਲਈ ਉਮੀਦਵਾਰਾਂ ਦੀ ਚੋਣ 14 ਮਈ ਨੂੰ

0
29

ਲੁਧਿਆਣਾ, 7 ਮਈ (000)-ਸ੍ਰ. ਦਿਲਬਾਗ ਸਿੰਘ ਡਿਪਟੀ ਡਾਇਰੈਕਟਰ ਡੇਅਰੀ, ਲੁਧਿਆਣਾ ਨੇ
ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਅਰੀ ਸਿਖ਼ਲਾਈ ਕੇਂਦਰ, ਬੀਜਾ (ਜ਼ਿਲ•ਾ ਲੁਧਿਆਣਾ) ਵਿਖੇ ਹਰ
ਸਾਲ ਦੀ ਤਰ•ਾਂ ਡੇਅਰੀ ਉੱਦਮ ਸਿਖ਼ਲਾਈ ਕੋਰਸ ਸ਼ੁਰੂ ਹੋ ਰਹੇ ਹਨ। ਇਸ ਲਈ ਉਮੀਦਵਾਰਾਂ ਦੀ ਚੋਣ
ਮਿਤੀ 14 ਮਈ, 2018 ਨੂੰ ਸਵੇਰੇ 10.00 ਵਜੇ ਬੀਜਾ ਕੇਂਦਰ ਵਿਖੇ ਕੀਤੀ ਜਾਵੇਗੀ। ਸਿਖ਼ਲਾਈ
ਦੌਰਾਨ ਸਿੱਖਿਆਰਥੀਆਂ ਨੂੰ ਦੁਧਾਰੂ ਪਸ਼ੂਆਂ ਦੀ ਸਾਂਭ ਸੰਭਾਲ, ਨਸਲ ਸੁਧਾਰ, ਸਾਫ਼ ਦੁੱਧ ਪੈਦਾ
ਕਰਨਾ, ਦੁੱਧ ਦਾ ਮੰਡੀਕਰਨ, ਦੁਧਾਰੂ ਪਸ਼ੂਆਂ ਦੀਆਂ ਬਿਮਾਰੀਆਂ ਦੀ ਪਛਾਣ, ਰੋਕਥਾਮ ਅਤੇ ਪਸ਼ੂ
ਪ੍ਰਬੰਧਨ ਦੀ ਪ੍ਰੈਕਟੀਕਲ ਸਿਖ਼ਲਾਈ ਦਿੱਤੀ ਜਾਵੇਗੀ। ਵਧੇਰੀ ਜਾਣਕਾਰੀ ਲਈ ਡਿਪਟੀ ਡਾਇਰੈਕਟਰ
(ਡੇਅਰੀ) ਦਫ਼ਤਰ, ਲੁਧਿਆਣਾ ਨਾਲ ਜਾਂ ਹੈਲਪਲਾਈਨ ਨੰਬਰ 0161-2400223 ‘ਤੇ ਵੀ ਸੰਪਰਕ ਕੀਤਾ
ਜਾ ਸਕਦਾ ਹੈ।

LEAVE A REPLY

Please enter your comment!
Please enter your name here