ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਇਕਾਈ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤਾ ਗਿਆ ਮੰਗ ਪੱਤਰ

0
248

ਜ਼ਿਲ੍ਹਾ ਸਿੱਖਿਅਾ ਅਫਸਰ ਵੱਲੋਂ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ

ਫ਼ਿਰੋਜ਼ਪੁਰ 17 ਜੁਲਾਈ ( ਸੰਧੂ ) ਈ.ਟੀ.ਟੀ ਟੈੱਟ ਪਾਸ ਯੂਨੀਅਨ ਪੰਜਾਬ (6505) ਦੀ ਇਕਾਈ ਫ਼ਿਰੋਜ਼ਪੁਰ ਦਾ ਇੱਕ ਵਫਦ ਯੂਨੀਅਨ ਦੇ ਸੂਬੇ ਆਗੂ ਜਸਵਿੰਦਰ ਸਿੰਘ ਸੇਖੜਾ ਅਤੇ ਸਰਬਜੀਤ ਸਿੰਘ ਭਾਵੜਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸ਼੍ਰੀ ਪਰਦੀਪ ਸ਼ਰਮਾਂ ਨੂੰ ਮਿਲਿਆ। ਯੂਨੀਅਨ ਦੇ ਵਫ਼ਦ ਵੱਲੋਂ ਆਪਣੀ ਮੰਗਾਂ ਲਈ ਡੀ.ੲੀ
ਓ ਸਾਬ੍ਹ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਯੂਨੀਅਨ ਆਗੂਆਂ ਵੱਲੋਂ ਨਵ-ਨਿਯੁਕਤ ਅਧਿਅਪਕਾਂ ਦੀ ਆਰਜ਼ੀ ਪ੍ਰਬੰਧਾਂ ਨਾਲ ਹੋ ਰਹੀ ਖੱਜਲ ਖਰਾਬੀ ਬਾਰੇ ਗੱਲਬਾਤ ਕੀਤੀ ਗਈ ਅਤੇ ਡੀ ਓ ਸਾਹਿਬ ਵੱਲੋਂ ਇਸ ਦਾ ਤੁਰੰਤ ਸਾਰਥਕ ਗੱਲ ਕੱਢਿਆ ਗਿਆ। ਯੂਨੀਅਨ ਦੇ ਵਫ਼ਦ ਨੇ ਮੰਗ ਕੀਤੀ ਕਿ ਸਤੰਬਰ 2018 ਵਿੱਚ ਅਧਿਆਪਕਾਂ ਦਾ ਪਰਖ ਕਾਲ ਸਮਾਂ ਪੂਰਾ ਹੋ ਰਿਹਾ ਹੈ ਅਤੇ ਇਸ ਸਬੰਧੀ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਨ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕੀਤਾ ਜਾਵੇ ਤਾਂ ਜੋ ਪਰਖ ਕਾਲ ਪੂਰਾ ਕਰਨ ਸਮੇਂ ਕੋਈ ਸਮੱਸਿਆ ਨਾ ਆਵੇ ।ਯੂਨੀਅਨ ਆਗੂਆਂ ਨੇ ਬੀਐਲਓ ਅਤੇ ਹੋਰ ਗੈਰ ਵਿੱਦਿਅਕ ਕੰਮਾਂ ਤੋਂ ਅਧਿਆਪਕਾਂ ਨੂੰ ਛੋਟ ਦਿਵਾਉਣ ਬਾਰੇ ਮੰਗ ਕੀਤੀ ਤਾਂ ਜੋ ਸਕੂਲਾਂ ਵਿਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ।ਉਪਰੋਕਤ ਮੰਗਾਂ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਯੂਨੀਅਨ ਦੀਆਂ ਸਾਰੀਆਂ ਮੰਗਾਂ ਦੇ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ।
ਇਸ ਸਮੇਂ ਬਿਕਰਮਜੀਤ ਸਿੰਘ ਉੱਪਲ ਰਵਿੰਦਰ ਸਿੰਘ ਸੋਨੂੰ ਹਰਮਨਪ੍ਰੀਤ ਮੁੱਤੀ ਅਮਨ ਕਾਕੜ ਰੋਹਿਤ ਕੁਮਾਰ ਅਮਨਦੀਪ ਸਿੰਘ ਲਵਲੀ ਕਾਂਡਾ ਜਗਮੀਤ ਢਾਬਾਂ ਪ੍ਰਦੀਪ ਜਲਾਲਾਬਾਦ ਅੰਕੁਸ਼ ਬੰਡਾਲਾ ਜਗਤਪ੍ਰੀਤ ਸਿੰਘ ਸੁਰਿੰਦਰ ਸਿੰਘ ਬਲਕਾਰ ਸਿੰਘ ਜਸਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here