ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਜ਼ਿਲ੍ਹਾ ਸਿੱਖਿਅਾ ਅਫਸਰ ਅਤੇ ਜ਼ਿਲ੍ਹਾ ਕੋਅਾਰਡੀਨੇਟਰ ਵੱਲੋਂ ਕੀਤੀ ਗਈ ਰੀਵਿਊ ਮੀਟਿੰਗ

0
146

 ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਬਦਲੀ ਸਿੱਖਿਆ ਦੀ ਨੁਹਾਰ :- ਸ਼੍ਰੀ ਪ੍ਰਦੀਮ ਸ਼ਰਮਾ

ਫ਼ਿਰੋਜ਼ਪੁਰ 17 ਜੁਲਾਈ ( ਸੰਧੂ ) ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰਦੀਪ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਮਹਿੰਦਰ ਸਿੰਘ ਸ਼ੈਲੀ ਦੀ ਅਗਵਾਈ ਹੇਠ ਬੀ.ਆਰ.ਸੀ ਹਾਲ ਵਿਖੇ ਹੋਈ ।ਇਸ ਵਿੱਚ ਜ਼ਿਲ੍ਹੇ ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਮੂਹ ਬਲਾਕ ਮਾਸਟਰ ਟਰੇਨਰ ਅਤੇ ਕਲੱਸਟਰ ਮਾਸਟਰ ਟਰੇਨਰਾਂ ਨੇ ਭਾਗ ਲਿਆ | ਇਸ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਸਮੂਹ ਬਲਾਕ ਮਾਸਟਰ ਟਰੇਨਰ ਅਤੇ ਕਲੱਸਟਰ ਮਾਸਟਰ ਟਰੇਨਰਾਂ ਦੀ ਮਿਹਨਤ ਨਾਲ ਪਿਛਲੇ ਸਾਲ ਦੀ ਤਰ੍ਹਾਂ ਇਸ ਚੱਲਦੇ ਸਾਲ ਵਿੱਚ ਵੀ ਸਿੱਖਿਆ ਵਿਭਾਗ ਪੰਜਾਬ ਦੇ ਮਿਹਨਤੀ ਅਤੇ ਉੱਦਮੀ ਅਧਿਆਪਕਾਂ ਸਦਕਾ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਵੇਗਾ |ਇਸ ਸਮੇਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਅਧਿਆਪਕਾਂ ਵੱਲੋਂ ਦਿੱਤੇ ਸੁਝਾਵਾਂ ਦੇ ਆਧਾਰ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਨੂੰ ਪਾਠਕ ਪੁਸਤਕਾਂ ਦੇ ਨਾਲ ਜੋੜ ਦਿੱਤਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਾਰਥਕ ਨਤੀਜੇ ਮਿਲਣ ਦੀ ਆਸ ਹੈ |ਮੀਟਿੰਗ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਮਹਿੰਦਰ ਸਿੰਘ ਸ਼ੈਲੀ ਨੇ ਕਿਹਾ ਕਿ ਬੱਚਿਆਂ ਦੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿਭਾਗ ਦੇ ਪ੍ਰੋਗਰਾਮਾਂ ਨੂੰ ਸਚਾਰੂ ਰੂਪ ਵਿੱਚ ਅਮਲ ਵਿੱਚ ਲਿਆਉਣ ਲਈ ਪ੍ਰਾਜੈਕਟ ਦੀ ਪੂਰੀ ਟੀਮ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਦੀ ਰਹੇਗੀ |ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਵੱਖ ਵੱਖ ਪਹਿਲੂਆਂ ਤੇ ਚਰਚਾ ਕੀਤੀ ਅਤੇ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਸਾਰਥਕ ਹੱਲ ਕੱਢੇ ਗਏ| ਇਸ ਮੀਟਿੰਗ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਅੰਤਿਮ ਨਤੀਜਿਆਂ ਦੇ ਰਾਜ ਤੋਂ ਘੱਟ ਪੱਧਰ ਰਹੇ ਨਤੀਜਿਆਂ ਵਾਲੇ ਸਕੂਲਾਂ ਤੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਗਈ ਅਤੇ ਇਨ੍ਹਾਂ ਸਕੂਲਾਂ ਵਿੱਚ ਹੋਰ ਮਿਹਨਤ ਕਰਨ ਦਾ ਨਿਰਣਾ ਕੀਤਾ ਗਿਆ ।ਪੰਜਵੀਂ ਜਮਾਤ ਦੇ ਸਰਟੀਫਿਕੇਟਾਂ ਨੂੰ ਭਰ ਕੇ ਤੁਰੰਤ ਸਕੂਲਾਂ ਵਿੱਚ ਭੇਜੇ ਜਾਣ ਦਾ ਫ਼ੈਸਲਾ ਕੀਤਾ ।ਬੱਚੇ ਅਧਿਆਪਕ ਅਨੁਪਾਤ ਨੂੰ ਦਰੁਸਤ ਕਰਕੇ ਲਾਗੂ ਕਰਨਾ, ਪੜ੍ਹੋ ਪੰਜਾਬ ਦੇ ਮਹੀਨਾਵਰ ਏਜੰਡੇ ਨੂੰ ਪੂਰੀ ਤਰ੍ਹਾਂ ਹਰੇਕ ਸਕੂਲ ਵਿੱਚ ਲਾਗੂ ਕਰਨਾ, ਈ ਕੰਟੈਂਟ ਰਾਹੀਂ ਬੱਚਿਆਂ ਨੂੰ ਮਿਆਰੀ ਅਤੇ ਲਾਭਦਾਇਕ ਸਿੱਖਿਆ ਦੇਣਾ, ਕਿਤਾਬਾਂ ਦੀ ਤਰਕਸੰਗਤ ਵੰਡ ਨੂੰ ਚੈੱਕ ਕਰਨਾ, ਘੱਟ ਨਤੀਜੇ ਵਾਲੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਬਲਾਕ ਪੱਧਰ ਤੇ ਮੀਟਿੰਗ ਕਰਕੇ ਸਮੱਸਿਆ ਦਾ ਹੱਲ ਕਰਕੇ ਮਿਹਨਤ ਨਾਲ ਨਤੀਜਿਆਂ ਉੱਚਾ ਚੁੱਕਣ ਦਾ ਫੈਸਲਾ ਕੀਤਾ ਗਿਆ। ੲਿਸ ਸਮੇਂ ਬੀਪੀਓ ਸੁਖਵਿੰਦਰ ਸਿੰਘ, ਨਿਰਮਲ ਕਾਂਤਾ, ਸਵਿੰਦਰ ਕੌਰ , ਮੱਖਣ ਰਾਮ ਹਰਬੰਸ ਲਾਲ ਅਤੇ ਬੀ.ਅੈੱਮ.ਟੀ,ਸੀ.ਅੱਮ.ਟੀ ਗੁਰਮੀਤ ਸਿੰਘ, ਤਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਸੁਭਾਸ਼ ਚੰਦਰ, ਰਜਿੰਦਰ ਸਿੰਘ, ਰਮਨ ਕੁਮਾਰ, ਰਣਜੀਤ ਸਿੰਘ ਅਾਦਿ ਹਾਜਰ ਸਨ।

 

LEAVE A REPLY

Please enter your comment!
Please enter your name here