ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ

0
266

ਕੈਪਟਨ ਸਾਹਬ ਸਾਨੂੰ ਪੱਕੇ ਕਰਨ ਦਾ ਵਾਅਦਾ ਪੂਰਾ ਕਰੋ- ਜਸਵੀਰ ਮੋਗਾ

ਪਟਿਆਲਾ 18 ਜੁਲਾਈ ( ਸੰਧੂ ) ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਜਸਵੀਰ ਸਿੰਘ ਮੋਗਾ ਦੀ ਪ੍ਰਧਾਨਗੀ ਹੇਠ ਪਟਿਆਲਾ ਦੇ ਨਹਿਰੂ ਪਾਰਕ ਵਿਚ ਹੋਈ। ਮੀਟਿੰਗ ਦੌਰਾਨ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੇ ਫੈਸਲੇ ਅਨੁਸਾਰ ਗੁਪਤ ਐਕਸ਼ਨ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਸਵੀਰ ਸਿੰਘ ਮੋਗਾ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਵਿਖੇ ਲਗਾਤਾਰ ਚਲ ਰਹੇ ਧਰਨੇ ਦੌਰਾਨ 29 ਦਸੰਬਰ 2015 ਨੂੰ ਪਹੁੰਚ ਕੇ ਸਿੱਖਿਆ ਪ੍ਰੋਵਾਈਡਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਪਰੰਤੂ ਸਰਕਾਰ ਬਣਨ ਦੇ ਡੇਢ ਸਾਲ ਬਾਅਦ ਵੀ ਮੁੱਖ ਮੰਤਰੀ ਸਾਹਬ ਨੇ ਹਾਲੇ ਤਕ ਵਾਅਦਾ ਤਾਂ ਕੀ ਪੂਰਾ ਕਰਨਾ ਸੀ ਉਹਨਾਂ ਨੇ ਮਿਲਣ ਦਾ ਸਮਾਂ ਤਕ ਨਹੀਂ ਦਿੱਤਾ। ਜਿਸਦਾ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਰੋਸ ਜਾਹਿਰ ਕਰਨ ਲਈ ਸਿੱਖਿਆ ਬਚਾਓ ਮੰਚ ਦੇ ਬੈਨਰ ਹੇਠ ਗੁਪਤ ਐਕਸ਼ਨ ਕਰਨ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ।
ਗੌਰਤਲਬ ਹੈ ਕਿ ਸਿੱਖਿਆ ਪ੍ਰੋਵਾਈਡਰ ਅਧਿਆਪਕ ਪਿਛਲੇ 12-13 ਸਾਲਾਂ ਤੋਂ ਬਹੁਤ ਹੀ ਘੱਟ ਤਨਖ਼ਾਹ ਤੇ ਸਰਕਾਰੀ ਸਕੂਲਾਂ ਵਿਚ ਪੜ੍ਹਾ ਰਹੇ ਹਨ। ਇਹ ਅਧਿਆਪਕ ਸਾਰੀਆਂ ਸਰਤਾਂ ਪੂਰੀਆਂ ਕਰਦੇ ਹਨ। ਇਹਨਾ ਨੂੰ M.H.R.D ਤੋਂ ਟੈਟ ਤੋਂ ਵੀ ਛੋਟ ਮਿਲੀ ਹੋਈ ਹੈ।
ਜਸਵੀਰ ਸਿੰਘ ਮੋਗਾ ਨੇ ਕਿਹਾ ਕਿ ਮੁੱਖ ਮੰਤਰੀ ਸਾਹਬ ਸਾਨੂੰ ਪੱਕੇ ਕਰਨ ਦਾ ਵਾਅਦਾ ਪੂਰਾ ਕਰੋ। ਮੀਟਿੰਗ ਵਿਚ ਹਾਜ਼ਰ ਅਤੇ ਸਮੂਹ ਅਧਿਆਪਕਾਂ ਵਲੋ ਮੰਗ ਕੀਤੀ ਗਈ ਕਿ ਉਹਨਾਂ ਦੀਆਂ ਸੇਵਾਵਾ ਨੂੰ ਬਿਨਾ ਸ਼ਰਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ 20 ਜੁਲਾਈ ਤੱਕ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ ਪੰਜਾਬ ਦੇ ਕਿਸੇ ਵੀ ਥਾਂ ਕਿਸੇ ਸਮੇਂ ਵੀ ਗੁਪਤ ਐਕਸ਼ਨ ਕੀਤੇ ਜਾਣਗੇ ਜਿਸਦੇ ਮਾੜੇ ਪ੍ਰਭਾਵ ਦੀ ਸਰਕਾਰ ਖੁਦ ਜਿੰਮੇਵਾਰ ਹੋਵੇਗੀ।
ਇਸ ਮੌਕੇ ਇੰਦਰਜੀਤ ਸਿੰਘ ਮਾਨਸਾ ਨਵਤੇਜ ਸਿੰਘ ਮੋਗਾ ਜੋਗਾ ਸਿੰਘ ਘਨੌਰ ਗੁਰਪ੍ਰੀਤ ਸਿੰਘ ਪਟਿਆਲਾ ਗੁਰਸੇਵਕ ਸਿੰਘ ਬੱਲੋ ਜੁਝਾਰ ਸਿੰਘ ਸੰਗਰੂਰ ਜਗਦੀਪ ਸਿੰਘ ਮੋਹਾਲੀ ਗੁਰਵਿੰਦਰ ਸਿੰਘ ਬਠਿੰਡਾ ਬਲਕਾਰ ਸਿੰਘ ਰਣਜੀਤ ਸਿੰਘ ਨਿਰਮਲ ਸਿੰਘ ਗੁਰਦੀਪ ਸਿੰਘ ਜਗਮੋਹਨ ਸਿੰਘ ਕਰਮਜੀਤ ਸਿੰਘ ਕੁਲਦੀਪ ਸਿੰਘ ਤੇ ਹੋਰ ਸਾਥੀ ਹਾਜ਼ਰ ਸਨ।

LEAVE A REPLY

Please enter your comment!
Please enter your name here