ਜਸਵਿੰਦਰ ਸਿੰਘ ਕੰਬੋਜ ਬਣੇ ਸਪੋਰਟਸ ਜਨਰਲ ਬਾਡੀ ਦੇ ਜਿਲ੍ਹਾ ਜਨਰਲ ਸਕੱਤਰ

0
247

 

ਸਿੱਖਿਅਾ ਵਿਭਾਗ ਦੀਅਾਂ ਹਦਾੲਿਤਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਜ਼ਿਲ੍ਹਾ ਸਪੋਰਟਸ ਜਨਰਲ ਬਾਡੀ ਦੀ ਚੋਣ ਕਰਨ ਲੲੀ ਡੀ.ੲੀ.ਓ(ਸੈ.) ਫਿਰੋਜ਼ਪੁਰ ਵੱਲੋਂ ਜਿਲ੍ਹੇ ਦੇ ਸਪੋਰਟਸ ਨਾਲ ਸੰਬੰਧਤ ਸਮੂਹ ਅਧਿਅਾਪਕਾਂ,ਸਕੂਲ ਪ੍ਰਿੰਸੀਪਲਾਂ,ਹੈੱਡ ਮਾਸਟਰਾਂ ਅਤੇ ਸਕੂਲ ੲਿੰਚਾਰਜਾਂ ਦੀ ੲਿੱਕ ਅਹਿਮ ਮੀਟਿੰਗ ਬੁਲਾੲੀ ਗੲੀ।ਜਿਸ ਵਿੱਚ ਵੱਡੀ ਗਿਣਤੀ ਵਿੱਚ ਅਧਿਅਾਪਕਾਂ ਨੇ ਭਾਗ ਲਿਅਾ। ਸਿੱਖਿਅਾ ਵਿਭਾਗ ਪੰਜਾਬ ਵੱਲੋਂ ਜਾਰੀ ਨਿਯਮਾਂ ਅਨੁਸਾਰ ਜਨਰਲ ਸਪੋਰਟਸ ਬਾਡੀ ਦਾ ਜਿਲਾ ਪ੍ਰਧਾਨ ਡੀ.ੲੀ.ਓ(ਸੈ.) ਨੇਕ ਸਿੰਘ ਹੀ ਬਣੇ ਜਦੋਂ ਕਿ ਜ਼ਿਲ੍ਹਾ ਜਨਰਲ ਸਕੱਤਰ ਦੇ ਵਕਾਰੀ ਅਹੁਦੇ ੳੁੱਤੇ ਲੈਕਚਰਾਰ ਜਸਵਿੰਦਰ ਸਿੰਘ ਕੰਬੋਜ ਬਿਨ੍ਹਾਂ ਮੁਕਾਬਲਾ ਸਰਬ ਸੰਮਤੀ ਨਾਲ ਜੇਤੂ ਰਹੇ। ਜਿਲ੍ਹਾ ਜਨਰਲ ਸਕੱਤਰ ਬਨਣ ੳੁਪਰੰਤ ਜਸਵਿੰਦਰ ਸਿੰਘ ਕੰਬੋਜ ਨੇ ਜ਼ਿਲ੍ਹੇ ਦੇ ਸਮੂਹ ਅਧਿਅਾਪਕਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਅਾੲਿਅਾ ਕਿ ੳੁਹ ਅਾਪਣੀ ਜਿੰਮੇਵਾਰੀ ਨੂੰ ਪੂਰੀ ੲੀਮਾਨਦਾਰੀ ਅਤੇ ਨਿਰਪੱਖਤਾ ਨਾਲ ਨਿਭਾਉਣਗੇ । ੲਿਸ ਮੌਕੇ ਡਿਪਟੀ ਡੀ.ੲੀ.ਓ ਪ੍ਰਗਟ ਸਿੰਘ ਬਰਾੜ,ਪ੍ਰਿੰਸੀਪਲ ਨਰਿੰਦਰਪਾਲ ਸਿੰਘ,ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾਂ,ਪ੍ਰਿੰਸੀਪਲ ਚਮਕੌਰ ਸਿੰਘ,ਪਿੰਸੀਪਲ ਦਵਿੰਦਰ ਸਿੰਘ ,ਸਹਾੲਿਕ ਜਿਲ੍ਹਾ ਸਿੱਖਿਅਾ ਅਫਸਰ ਗੁਰਿੰਦਰ ਸਿੰਘ,ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਅਡਵਾੲਿਜਰੀ ਬੋਰਡ ਦੇ ਚੇਅਰਮੈਨ ਹਰਜਿੰਦਰ ਹਾਂਡਾ,ਬਲਜਿੰਦਰ ਸਿੰਘ ਬਾਬਾ,ਬਲਜਿੰਦਰ ਸਿੰਘ ਸ਼ੇਖੜਾ,ਤਿਲਕ ਰਾਜ,ਹਰਮੀਤਪਾਲ ਸਿੰਘ , ਸਰਬਜੀਤ ਸਿੰਘ ਭਾਵੜਾ,ਅਮਨ ਪੰਜੇ ਕੇ,ਗੁਰਅਰਪਨ ਸਿੰਘ,ਮੀਨਾ ਕੁਮਾਰੀ,ਪਰਮਜੀਤ ਸਿੰਘ ਜੀਰਾ,ਟਵਿੰਕਲ ਗੁਰੂਹਰਸਹਾਏ,,ਜਗਦੇਵ ਸਿੰਘ ਸੰਧੂ, ਸੰਜੀਵ ਕੁਮਾਰ ਅਤੇ ਦਲਬੀਰ ਸਿੰਘ ਅਾਦਿ ਸਮੇਤ ਵੱਡੀ ਗਿਣਤੀ ਵਿੱਚ ਅਧਿਅਾਪਕਾਂ ਨੇ ੳੁਹਨਾਂ ਨੂੰ ਵਧਾੲੀਅਾਂ ਦਿੱਤੀਅਾਂ।

LEAVE A REPLY

Please enter your comment!
Please enter your name here