ਬਲਾਕ ਫਿਰੋਜ਼ਪੁਰ -2 ਦੇ ਪ੍ਰਾਇਮਰੀ ਅਧਿਆਪਕਾਂ ਦੇ ਲਗਾੲੇ ਗੲੇ ਸੈਮੀਨਾਰ

0
197

 

ੲੀ-ਕੰਨਟੈਟ ਅਧਿਅਾਪਕਾਂ ਲੲੀ ਸਿੱਖਣ ਸਿਖਾੳੁਣ ਦੀ ਪ੍ਰਕਿਰਿਅਾ ਨੂੰ ਰੌਚਕ ਬਣਾੳੁਣ ਲੲੀ ਹੋਵੇਗਾ ਲਾਹੇਵੰਦ ਸਿੱਧ-ਮਹਿੰਦਰ ਸਿੰਘ ਸ਼ੈਲੀ

ਫਿਰੋਜ਼ਪੁਰ 31 ਜੁਲਾੲੀ ( ਸੰਧੂ ) ਸਿੱਖਿਆ ਮੰਤਰੀ ਸ੍ਰੀ ਓ ਪੀ ਸੋਨੀ ਜੀ ਦੀ ਰਹਿਨੁਮਾਈ ਹੇਠ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਸਿੱਖਿਆ ਅਫ਼ਸਰ ਸ਼੍ਰੀ ਪ੍ਰਦੀਪ ਸ਼ਰਮਾਂ, ਉਪ ਜਿਲਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ,ਬਲਾਕ ਪ੍ਰਾੲਿਮਰੀ ਸਿੱਖਿਅਾ ਅਫਸਰ ਸ਼੍ਰੀਮਤੀ ਨਿਰਮਲ ਕਾਂਤਾ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਦੇ ਜ਼ਿਲ੍ਹਾ ਕੋਅਾਰਡੀਨੇਟਰ ਮਹਿੰਦਰ ਸਿੰਘ ਸ਼ੈਲੀ ਦੀ ਅਗਵਾਈ ਹੇਠ ਬਲਾਕ ਫਿਰੋਜ਼ਪੁਰ -2 ਦੇ ਅਧਿਆਪਕਾਂ ਦੀ ‘ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ’ ਪ੍ਰੋਜੈਕਟ ਅਧੀਨ ਲੱਗਣ ਵਾਲੀਆਂ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪਾਂ ਚੱਲ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਾਸਟਰ ਟਰੇਨਰ ਸ:ਗੁਰਮੀਤ ਸਿੰਘ ਨੇ ਦੱਸਿਆ ਕਿ ‘ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ’ ਸਿਖਲਾਈ ਵਰਕਸ਼ਾਪ ਦੇ ਹਰੇਕ ਗੇੜ ‘ਚ ਇੱਕ ਬਲਾਕ ‘ਚੋਂ 40-40 ਅਧਿਆਪਕ ਭਾਗ ਲੈਣਗੇ,ੲਿਹ ਸਿਖਲਾੲੀ ਦੇ ਦੂਸਰੇ ਗੇੜ ਦੇ ਸੈਮੀਨਾਰ ਚੱਲ ਰਹੇ ਹਨ। ੳੁਹਨਾਂ ਦੱਸਿਅਾ ਕਿ ਇਹਨਾਂ ਨੂੰ ਵਿਭਾਗ ਦੇ ਰਿਸੋਰਸ ਪਰਸਨ ਪੰਜਾਬੀ, ਹਿੰਦੀ, ਅੰਗਰੇਜ਼ੀ, ਵਿਗਿਆਨ, ਵਾਤਾਵਰਨ ਸਿੱਖਿਆ ਦੀਆਂ ਪਾਠ-ਪੁਸਤਕਾਂ ਦੇ ਪਾਠਕ੍ਰਮ, ਸਿੱਖਣ-ਸਿਖਾਉਣ ਸਮੱਗਰੀ, ਖੇਡ ਨੀਤੀ, ਈ-ਕੰਟੈਂਟ ਦੀ ਜਾਣਕਾਰੀ, ਸੁੰਦਰ ਲਿਖਾਈ, ਸਵੇਰ ਦੀ ਸਭਾ, ਬਾਲ ਸਭਾ ਆਦਿ ਬਾਰੇ ਬੱਚੇ ਦੇ ਲਰਨਿੰਗ ਆਉਟਕਮ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲੀ ਵਾਰ ਤਿਆਰ ਕੀਤੀ ਜਾਣਕਾਰੀ ਦੇਣਗੇ| ਉਨਾਂ ਕਿਹਾ ਕਿ ਬੱਚੇ ਦੇ ਮਨੋਵਿਗਿਆਨ ‘ਤੇ ਕੇਂਦਰਿਤ ਇਨਾਂ ਸਿਖਲਾਈ ਵਰਕਸ਼ਾਪਾਂ ‘ਚੋਂ ਅਧਿਆਪਕ ਨਵੀਂ ਊਰਜਾ ਲੈ ਕੇ ਸਕੂਲਾਂ ‘ਚ ਜਾਣਗੇ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨਗੇ|ੲਿਸ ਸਮੇਂ ਸਹਾੲਿਕ ਜ਼ਿਲ੍ਹਾ ਕੋਅਾਰਡੀਨੇਟਰ ਸ਼੍ਰੀ ਸੁਭਾਸ਼ ਚੰਦਰ ਅਤੇ ਸੀ.ਅੈੱਮ.ਟੀ ਸੰਦੀਪ ਕੁਮਾਰ,ਹਰਜੀਤ ਸਿੰਘ ਗਿੱਲ ਹਾਜਰ ਸਨ।

LEAVE A REPLY

Please enter your comment!
Please enter your name here