ਮੰਗਾਂ ਨਾ ਮੰਨੀਆਂ ਤਾਂ ਜਾਵਾਂਗੇ ਹਾਈ ਕੋਰਟ- ਮੁਨੀਸ਼

0
1014

 

ਚੰਡੀਗੜ੍ਹ, 31 ਜੁਲਾਈ ( ਸੰਧੂ ) ਬੇਰੁਜ਼ਗਾਰ ਅਧਿਆਪਕਾਂ ਨੇ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਮਿਲ ਕੇ ਇਨਸਾਫ ਦੀ ਮੰਗ ਕੀਤੀ ਹੈ ਕਿ 13 ਜੂਨ 2018 ਨੂੰ ਐੱਸ ਸੀ ਈ ਆਰ ਟੀ ਵੱਲੋਂ ਐਲਾਨੇ 2013 ਦੇ ਪੀ ਐਸ ਟੈੱਟ-1 ਦੇ ਰਿਵਾਇਜ ਨਤੀਜੇ ਵਿੱਚ ਪਾਸ ਉਮੀਦਵਾਰਾਂ ਨੂੰ ਈ ਟੀ ਟੀ ਦੀਆਂ 4500 ਅਤੇ 2005 ਪੋਸਟਾ ਵਿੱਚ ਬਣਦੀ ਮੈਰਿਟ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ । ਬੇਰੁਜਗਾਰ ਅਧਿਆਪਕਾਂ ਨੇ ਸਿੱਖਿਆ ਸਕੱਤਰ ਨੂੰ ਮੰਗ ਪੱਤਰ ਸੌਪਣ ਤੋ ਇਲਾਵਾ ਡੀ. ਪੀ. ਆਈ. ਐਲੀਮੈਂਟਰੀ ਇੰਦਰਜੀਤ ਸਿੰਘ ਅਤੇ ਭਰਤੀ ਬੋਰਡ ਦੇ ਚੇਅਰਮੈਨ ਨੂੰ ਵੀ ਆਪਣੀਆਂ ਮੰਗਾਂ ਤੋ ਜਾਣੂ ਕਰਵਾਉਦਿਆ ਕਿਹਾ ਕਿ ਜਿਵੇਂ ਟੈੱਟ-2 ਦੇ ਰਿਵਾਇਜ ਨਤੀਜੇ ਵਿੱਚ ਪਾਸ ਉਮੀਦਵਾਰਾਂ ਨੂੰ ਬੀ ਐੱਡ ਦੀਆਂ 6060 ਪੋਸਟਾ ਵਿੱਚ ਪਬਲਿਕ ਨੋਟਿਸ ਰਾਹੀਂ ਵਿਚਾਰਿਆ ਗਿਆ ਸੀ ਉਂਝ ਹੀ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ । ਬੇਰੁਜਗਾਰ ਆਗੂ ਮੁਨੀਸ਼ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ 16 ਅਗਸਤ ਨੂੰ ਹੋਣ ਵਾਲੀ ਅਧਿਕਾਰੀਆਂ ਦੀ ਮੀਟਿੰਗ ਵਿੱਚ ਉਨ੍ਹਾਂ ਦਾ ਮਸਲਾ ਨਾ ਵਿਚਾਰਿਆ ਗਿਆ ਤਾਂ ਉਹ ਮਾਣਯੋਗ ਉੱਚ ਅਦਾਲਤ ਦਾ ਸਹਾਰਾ ਲੈਣਗੇ । ਇਸ ਮੌਕੇ ਮੁਨੀਸ਼ ਕੁਮਾਰ, ਸੰਦੀਪ ਸਿੰਘ, ਮਨਿੰਦਰ ਸਿੰਘ, ਆਸਿਫ਼ ਅਲੀ, ਭੋਲਾ ਸਿੰਘ, ਮੁਹੰਮਦ ਕਜਾਫੀ, ਸਤਨਾਮ ਸਿੰਘ, ਬਲਵੰਤ ਸਿੰਘ ਅਤੇ ਗੁਰਸੇਵਕ ਸਿੰਘ ਹਾਜਰ ਸਨ ।

LEAVE A REPLY

Please enter your comment!
Please enter your name here