ਮੋਗਾ ਜ਼ਿਲ੍ਹੇ ਦੇ ਕਸਬੇ ਬੱਧਣੀ ਕਲਾਂ ਵਿਖੇ ਅੱਜ ਇੱਕ ਡਾਕਟਰ ਦੀ ਹੱਤਿਆ

0
119

ਮੋਗਾ ਜ਼ਿਲ੍ਹੇ ਦੇ ਕਸਬੇ ਬੱਧਣੀ ਕਲਾਂ ਵਿਖੇ ਅੱਜ ਸਵੇਰੇ ਸ਼ਹਿਰ ‘ਚ ਹੀ ਡਾਕਟਰੀ ਦੀ ਦੁਕਾਨ ਕਰਦੇ ਇੱਕ ਡਾਕਟਰ ਦੀ ਹੱਤਿਆ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਹਿਚਾਣ ਮਨਦੀਪ ਸਿੰਘ ਵਾਸੀ ਵਾਰਡ ਨੰਬਰ 8 ਬੱਧਣੀ ਕਲਾਂ ਦੇ ਰੂਪ ‘ਚ ਹੋਈ ਹੈ। ਜਾਣਕਾਰੀ ਮੁਤਾਬਕ ਮਨਦੀਪ ਸਿੰਘ ਆਪਣੇ ਘਰ ਦੇ ਨਜ਼ਦੀਕ ਹੀ ਡਾਕਟਰੀ ਦੀ ਦੁਕਾਨ ਕਰਦਾ ਸੀ ਅਤੇ ਅੱਜ ਸਵੇਰੇ ਕੁਝ ਅਣਪਛਾਤੇ ਵਿਅਕਤੀ ਉਸ ਦੇ ਘਰ ਆਏ ਅਤੇ ਮਰੀਜ਼ ਨੂੰ ਦਿਖਾਉਣ ਦੇ ਬਹਾਨੇ ਉਸ ਨੂੰ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਕਸਬੇ ਦੀ ਇੱਕ ਵੀਰਾਨ ਥਾਂ ‘ਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. ਸਿਟੀ ਕੇਸਰ ਸਿੰਘ ਅਤੇ ਥਾਣਾ ਬੱਧਣੀ ਕਲਾਂ ਦੇ ਮੁੱਖ ਅਫ਼ਸਰ ਸੁਰਜੀਤ ਸਿੰਘ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ।

Shraddha Dangar wikipedia

 

LEAVE A REPLY

Please enter your comment!
Please enter your name here