ਭੁੱਖ ਹੜਤਾਲ ਵਿੱਚ ਮੂਹਰਲੀ ਭੂਮੀਕਾ ਨਿਭਾਏਗਾ ਗੁਰਦਾਸਪੁਰ ਜਿਲ੍ਹਾ: ਰਾਜ ਸੁਖਵਿੰਦਰ

0
370

 

ਸਮੂਹ ਟੈੱਟ ਪਾਸ ਈ ਟੀ ਟੀ ਅਧਿਆਪਕਾਂ ਦੀ ਮੰਗ ਦੇ ਮੱਦੇਨਜ਼ਰ ਪਟਿਆਲਾ ਵਿੱਚ ਦੇਣਗੇ ਧਰਨਾ

ਗੁਰਦਾਸਪੁਰ 30 ਸਤੰਬਰ ( ਦੀਪ ਸੰਧੂ ) ਈ ਟੀ ਟੀ ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਰਾਜ ਸੁਖਵਿੰਦਰ ਨੇ ਵਿਸ਼ੇਸ਼ ਤੌਰ ਤੇ ਐਨ ਓ ਆਈ 24 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਬੰਦੀ ਲੰਮੇ ਸਮੇਂ ਤੋਂ ਕਰੀਬ 15000 ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਦੀ ਮੰਗ ਕਰ ਰਹੀ ਹੈ ਅਤੇ ਸਰਕਾਰ ਦੇ ਟਾਲ ਮਟੋਲ ਦੇ ਰਵੱਈਏ ਦੇ ਚੱਲਦਿਆਂ ਮਜਬੂਰਨ ਉਨ੍ਹਾਂ ਨੂੰ ਧਰਨੇ ਦਾ ਰਸਤਾ ਅਖਤਿਆਰ ਕਰਨਾ ਪੈ ਰਿਹਾ ਹੈ । ਉਨ੍ਹਾਂ ਦੱਸਿਆ ਕਿ ਯੂਨੀਅਨ 2 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਕੈਪਟਨ ਦੇ ਸ਼ਾਹੀ ਸ਼ਹਿਰ ਵਿੱਚ ਭੁੱਖ ਹੜਤਾਲ ਕਰੇਗੀ । ਰਾਜ ਸੁਖਵਿੰਦਰ ਨੇ ਸਰਕਾਰ ਨੂੰ ਚਿਤਾਵਨੀ ਦੇਂਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸ਼ਾਤਮਈ ਧਰਨਾ ਦੇ ਰਹੇ ਬੇਰੁਜਗਾਰਾਂ ਨਾਲ ਧੱਕੇਸ਼ਾਹੀ ਦੀ ਕੋਸ਼ਿਸ਼ ਕੀਤੀ ਤਾ ਬੇਰੁਜਗਾਰ ਅਧਿਆਪਕ ਸੰਘਰਸ਼ ਨੂੰ ਤਿੱਖਾ ਕਰਨ ਤੋਂ ਗੁਰੇਜ਼ ਨਹੀਂ ਕਰਨਗੇ । ਰਾਜਸੁਖਵਿੰਦਰ ਨੇ ਤਿਆਰੀਆਂ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਧਰਨੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸ ਧਰਨੇ ਦੌਰਾਨ ਗੁਰਦਾਸਪੁਰ ਜਿਲ੍ਹਾ ਵੱਡੇ ਇਕੱਠ ਦੇ ਰੂਪ ਵਿੱਚ ਸ਼ਾਮਿਲ ਹੋਕੇ ਮੂਹਰਲੀ ਭੂਮੀਕਾ ਨਿਭਾਏਗਾ ।

LEAVE A REPLY

Please enter your comment!
Please enter your name here