ਸਰਕਾਰੀ ਪ੍ਰਾਇਮਰੀ ਸਕੂਲ ਹੁਸੈਨੀਵਾਲਾ ਵਰਕਸ਼ਾਪ ਵਿਖੇ ਅਾਯੋਜਨ ਕੀਤਾ ਗਿਅਾ ਪ੍ਰੀ-ਪ੍ਰਾੲਿਮਰੀ ਬਾਲ ਮੇਲਾ

0
67

ੳੁੱਪ ਜਿਲ੍ਹਾ ਸਿੱਖਿਅਾ ਅਫਸਰ ਸ.ਸੁਖਵਿੰਦਰ ਸਿੰਘ ਵੱਲੋਂ ਕੀਤੀ ਗੲੀ ਸ਼ਿਰਕਤ

ਫਿਰੋਜ਼ਪੁਰ 14 ਨਵੰਬਰ ( ਸੰਧੂ ) ਸਿੱਖਿਆ ਵਿਭਾਗ ਪੰਜਾਬ ਵੱਲੋਂ 14 ਨਵੰਬਰ ਨੂੰ ਬਾਲ ਦਿਵਸ ਮੌਕੇ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਇੱਕ ਸਾਲ ਪੂਰਾ ਹੋਣ ਤੇ ਸਮੁੱਚੇ ਪੰਜਾਬ ਦੇ ਸਕੂਲਾਂ ਵਿੱਚ ਬਾਲ ਮੇਲਾ ਲਗਾਉਣ ਦਾ ਫੈਸਲਾ ਕੀਤਾ ਗਿਅਾ, ਇਸੇ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹੁਸੈਨੀਵਾਲਾ ਵਰਕਸ਼ਾਪ ਬਲਾਕ ਫ਼ਿਰੋਜ਼ਪੁਰ-3 ਵਿਖੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਸਮੂਹ ਸਟਾਫ਼ ਵੱਲੋਂ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ ।ਇਸ ਬਾਲ ਮੇਲੇ ਵਿੱੱਚ ਨੰਨੇ-ਮੁੰਨ੍ਹੇ ਬੱਚੇ ਪਿੰਡ ਵਾਸੀ ਅਤੇ ਬੱਚਿਆਂ ਦੇ ਮਾਤਾ ਪਿਤਾ ਨੇ ਭਾਗ ਲਿਅਾ।ਇਸ ਬਾਲ ਮੇਲੇ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਸੁਖਵਿੰਦਰ ਸਿੰਘ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਬਲਾਕ ਮਾਸਟਰ ਟਰੇਨਰ ਸ. ਰਣਜੀਤ ਸਿੰਘ ਖਾਲਸਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਗੀਤਾ ਕਾਲੜਾ ਨੇ ਪ੍ਰੀ-ਪ੍ਰਾਇਮਰੀ ਬਾਰੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਕੂਲ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਨੂੰ ਖੇਡ ਵਿਧੀ ਰਾਹੀਂ ਬੜੇ ਰੌਚਿਕ ਢੰਗ ਨਾਲ ਸਿਖਾੲਿਅਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਅੱਜ ਪੰਜ ਸਟਾਲ, ਜਿਸ ਵਿੱਚ ਸਰੀਰਕ ਵਿਕਾਸ,ਭਾਸ਼ਾਈ ਵਿਕਾਸ,ਬੌਧਿਕ ਵਿਕਾਸ, ਰਚਨਾਤਮਕ ਵਿਕਾਸ ਅਤੇ ਰਿਪੋਰਟ ਕਾਰਡ ਦੇ ਸਟਾਲ ਲਗਾਏ ਗਏ ਹਨ ਅਤੇ ਹਰ ਸਟਾਲ ਤੇ ਬੱਚਿਆਂ ਵਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ।ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਸੁਖਵਿੰਦਰ ਸਿੰਘ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਪੰਜਾਬ ਸਰਕਾਰ ਵੱਲੋਂ ਪਿਛਲੇ ਵਰ੍ਹੇ 14 ਨਵੰਬਰ ਨੂੰ ਸ਼ੁਰੂ ਕੀਤੀਆਂ ਗਈਆਂ ਸਨ,ਜਿਸ ਵਿੱਚ ਲਗਭਗ 1 ਲੱਖ 70 ਹਜ਼ਾਰ ਦੇ ਕਰੀਬ ਬੱਚਿਆਂ ਨੇ ਦਾਖ਼ਲਾ ਲਿਆ ਸੀ।ਉਨ੍ਹਾਂ ਕਿਹਾ ਕਿ ਅੱਜ ਪ੍ਰੀ ਪ੍ਰਾਇਮਰੀ ਕਲਾਸਾਂ ਨੂੰ ਸਫਲਤਾਪੂਰਵਕ ਚੱਲ ਰਹੇ ੲਿੱਕ ਸਾਲ ਪੂਰਾ ਹੋ ਚੁੱਕਿਆ ਹੈ ।ਉਨ੍ਹਾਂ ਇਸ ਬਾਲ ਮੇਲੇ ਵਿੱਚ ਪਹੁੰਚੇ ਬੱਚਿਅਾਂ ਦੇ ਮਾਪਿਅਾਂ ਅਤੇ ਪਿੰਡ ਵਾਸੀਅਾਂਨੂੰ ਪ੍ਰੀ-ਪ੍ਰਾਇਮਰੀ ਵਿੱਚ ਹੁੰਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਵਿੱਚ ਦਾਖ਼ਲ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਮੌਕੇ ਤੇ ਤੇ ਮੌਜੂਦ ਮਾਪਿਅਾਂ ਵੱਲੋਂ 2 ਬੱਚਿਅਾਂ ਦਾ ਪ੍ਰੀ-ਪ੍ਰਾੲਿਮਰੀ ਜਮਾਤ ਵਿੱਚ ਦਾਖਲਾ ਕਰਵਾੲਿਅਾ ਗਿਅਾ। ਇਸ ਮੌਕੇ ਤੇ ਫੈਂਸੀ ਡਰੈੱਸ, ਗਿੱਧਾ ਭੰਗੜਾ,ਡਾਂਸ ਅਾਦਿ ਗਤੀਵਿਧੀਆਂ ਵਿੱਚ ਬੱਚਿਅਾਂ ਵੱਲੋਂ ਭਾਗ ਲਿਆ ਗਿਅਾ। ਬੱਚਿਆਂ ਦੇ ਮਾਤਾ-ਪਿਤਾ ਅਤੇ ਪਿੰਡ ਵਾਸੀਆਂ ਵੱਲੋਂ ਇਸ ਬਾਲ ਮੇਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ।ਇਸ ਮੌਕੇ ਤੇ ਸਟਾਫ਼ ਮੈਂਬਰ ਸਰਬਜੀਤ ਸਿੰਘ ਭਾਵੜਾ,ਕੰਚਨ ਰਾਣੀ,ਰਮਨਜੀਤ ਕੌਰ ,ਰਾਮ ਪਿਆਰੀ, ਨਾਨਕੀ ,ਸੋਨੀਅਾ,ਸ਼ੀਲਾ, ਅਮਰਾਵਤੀ,ਪਰਮਜੀਤ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here