ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਦੀਨ ਵਾਲਾ, ਬਲਾਕ ਘੱਲਖੁਰਦ-1 ਵਿਖੇ ਅਾਯੋਜਨ ਕੀਤਾ ਗਿਅਾ ਪ੍ਰੀ-ਪ੍ਰਾੲਿਮਰੀ ਬਾਲ ਮੇਲਾ

0
94

ਮਾਪਿਆਂ ਵੱਲੋਂ ਭਾਰੀ ਗਿਣਤੀ ਵਿੱਚ ਕੀਤੀ ਗਈ ਸ਼ਮੂਲੀਅਤ।

ਫਿਰੋਜ਼ਪੁਰ 14 ਨਵੰਬਰ ( ਸੰਧੂ ) ਸਿੱਖਿਆ ਵਿਭਾਗ ਪੰਜਾਬ ਵੱਲੋਂ 14 ਨਵੰਬਰ ਨੂੰ ਬਾਲ ਦਿਵਸ ਮੌਕੇ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਇੱਕ ਸਾਲ ਪੂਰਾ ਹੋਣ ਤੇ ਸਮੁੱਚੇ ਪੰਜਾਬ ਦੇ ਸਕੂਲਾਂ ਵਿੱਚ ਬਾਲ ਮੇਲਾ ਲਗਾਉਣ ਦਾ ਫੈਸਲਾ ਕੀਤਾ ਗਿਅਾ, ਇਸੇ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਦੀਨ ਵਾਲਾ ਬਲਾਕ ਘੱਲਖੁਰਦ-1 ਵਿਖੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਸਮੂਹ ਸਟਾਫ਼ ਵੱਲੋਂ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ ।ਇਸ ਬਾਲ ਮੇਲੇ ਵਿੱੱਚ ਨੰਨੇ-ਮੁੰਨ੍ਹੇ ਬੱਚੇ ਪਿੰਡ ਵਾਸੀ ਅਤੇ ਬੱਚਿਆਂ ਦੇ ਮਾਤਾ ਪਿਤਾ ਨੇ ਭਾਗ ਲਿਅਾ।ਇਸ ਬਾਲ ਮੇਲੇ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਕਲੱਸਟਰ ਮਾਸਟਰ ਟਰੇਨਰ ਸ. ਤਲਵਿੰਦਰ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਸਕੂਲ ਮੁਖੀ ਸ੍ਰ: ਸਰਬਜੀਤ ਸਿੰਘ ਨੇ ਪ੍ਰੀ-ਪ੍ਰਾਇਮਰੀ ਬਾਰੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਕੂਲ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਨੂੰ ਖੇਡ ਵਿਧੀ ਰਾਹੀਂ ਬੜੇ ਰੌਚਿਕ ਢੰਗ ਨਾਲ ਸਿਖਾੲਿਅਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਅੱਜ ਪੰਜ ਸਟਾਲ, ਜਿਸ ਵਿੱਚ ਸਰੀਰਕ ਵਿਕਾਸ,ਭਾਸ਼ਾਈ ਵਿਕਾਸ,ਬੌਧਿਕ ਵਿਕਾਸ, ਰਚਨਾਤਮਕ ਵਿਕਾਸ ਅਤੇ ਰਿਪੋਰਟ ਕਾਰਡ ਦੇ ਸਟਾਲ ਲਗਾਏ ਗਏ ਹਨ। ਇਸ ਮੌਕੇ ਸ.ਤਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਪ੍ਰੀ ਪ੍ਰਾਇਮਰੀ ਕਲਾਸਾਂ ਨੂੰ ਸਫਲਤਾਪੂਰਵਕ ਚੱਲ ਰਹੇ ੲਿੱਕ ਸਾਲ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਇਸ ਬਾਲ ਮੇਲੇ ਵਿੱਚ ਪਹੁੰਚੇ ਬੱਚਿਅਾਂ ਦੇ ਮਾਪਿਅਾਂ ਅਤੇ ਪਿੰਡ ਵਾਸੀਅਾਂ ਨੂੰ ਪ੍ਰੀ-ਪ੍ਰਾਇਮਰੀ ਵਿੱਚ ਹੁੰਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਵਿੱਚ ਦਾਖ਼ਲ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਮੌਕੇ ਤੇ ਤੇ ਮੌਜੂਦ ਮਾਪਿਅਾਂ ਵੱਲੋਂ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਹਾਮੀ ਭਰੀ ਗਈ। ਇਸ ਮੌਕੇ ਤੇ ਬੱਚਿਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ ਗਿਅਾ। ਬੱਚਿਆਂ ਦੇ ਮਾਤਾ-ਪਿਤਾ ਅਤੇ ਪਿੰਡ ਵਾਸੀਆਂ ਵੱਲੋਂ ਇਸ ਬਾਲ ਮੇਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ।ਇਸ ਮੌਕੇ ਤੇ ਸਟਾਫ਼ ਮੈਂਬਰ ਮੈਡਮ ਪੂਨਮ ਜੋਸਨ, ਰਿੰਪਲ ਰਾਣੀ, ਕਿਰਨਾ ਰਾਣੀ, ਆਂਗਣਵਾੜੀ ਵਰਕਰ ਗੁਰਮੀਤ ਕੌਰ ਹਾਜ਼ਰ ਸਨ।

LEAVE A REPLY

Please enter your comment!
Please enter your name here