ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾ ਨੇ ਤਿੱਖੇ ਸੰਘਰਸ਼ ਦੀ ਰਣਨੀਤੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਕਰਾਈ ਅਰਦਾਸ

0
387

ਪਿੰਡ ਚੂਹੜਪੁਰ ਮਰਾਸੀਆਂ ਵਿੱਚ ਜਾਗੋ ਮਾਰਚ ਕਰਕੇ ਸਰਕਾਰ ਦੀਆਂ ਨੀਤੀਆਂ ਦਾ ਕੀਤਾ ਖੰਡਨ

ਪਟਿਆਲਾ 27 ਨਵੰਬਰ (ਕੇਦੀਪ ਛੀਨਾ) ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਪੱਕੇ ਧਰਨੇ ਦਾ 10ਵਾ ਦਿਨ ਜਿੱਥੇ ਸ਼ਾਂਤਮਈ ਧਰਨੇ ਨੂੰ ਤਿੱਖਾ ਰੂਪ ਦੇਣ ਦੀਆਂ ਤਿਆਰੀਆਂ ਦੇ ਨਾਮ ਰਿਹਾ ਓਥੇ ਅੱਜ ਦੇ ਦਿਨ ਦੀ ਸਮਾਪਤੀ ਯੂਨੀਅਨ ਵੱਲੋਂ ਚੂਹੜਪੁਰ ਮਰਾਸੀਆਂ ਪਿੰਡ ਵਿੱਚ ਜਾਗੋ ਮਾਰਚ ਕਰਕੇ ਕੀਤੀ ਗਈ ।
ਪਟਿਆਲਾ-ਸੰਗਰੂਰ ਰੋਡ ਤੇ ਮਹਿਮੂਦਪੁਰ ਮੰਡੀ ਵਿੱਚ ਬੇਰੁਜਗਾਰ ਈ ਟੀ ਟੀ ਅਧਿਆਪਕਾ ਦਾ ਧਰਨਾ ਅੱਜ 10ਵੇ ਦਿਨ ਵੀ ਜਾਰੀ ਰਿਹਾ । ਰੋਜਾਨਾ ਦੀ ਤਰ੍ਹਾਂ ਯੂਨੀਅਨ ਦੇ 5 ਮੈਂਬਰਾਂ ਦੁਆਰਾ ਭੁੱਖ ਹੜਤਾਲ ਕੀਤੀ ਗਈ ਜਿਸ ਤਹਿਤ ਅੱਜ ਲੇਖ ਸਿੰਘ ਫ਼ਿਰੋਜ਼ਪੁਰ, ਬਲਜੀਤ ਸਿੰਘ, ਮੋਨੂੰ ਫਿਰੋਜ਼ਪੁਰ, ਅਮਿਤ ਕੰਬੋਜ ਫ਼ਿਰੋਜ਼ਪੁਰ, ਹਰਪ੍ਰੀਤ ਪਟਿਆਲਾ ਅਤੇ ਗੁਰਜੰਟ ਸਿੰਘ ਪਟਿਆਲਾ ਭੁੱਖ ਹੜਤਾਲ ਤੇ ਰਹੇ ।
ਪਟਿਆਲਾ ਪ੍ਰਸ਼ਾਸਨ ਵੱਲੋਂ ਜਥੇਬੰਦੀ ਨੂੰ ਕੱਲ੍ਹ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ, ਜਿਸ ਸਬੰਧੀ ਮੀਟਿੰਗ ‘ਤੇ ਗਏ ਆਗੂਆਂ ਨੂੰ ਘੰਟਿਆਂ ਬੱਧੀ ਉਡੀਕ ਕਰਨ ਤੋਂ ਬਾਅਦ  ਮੀਟਿੰਗ ਦੀ ਜਗ੍ਹਾ ਨਿਰਾਸ਼ਾ ਹਾਸਲ ਹੋਈ । ਸਰਕਾਰ ਦੇ ਅਜਿਹੇ ਵਤੀਰੇ ਤੋਂ ਤੰਗ ਆ ਕੇ ਯੂਨੀਅਨ ਨੇ ਸ਼ਾਤਮਈ ਸੰਘਰਸ਼ ਨੂੰ ਤਿੱਖਾ ਰੂਪ ਦੇਣ ਦੀਆਂ ਤਿਆਰੀਆਂ ਅਰੰਭ ਦਿੱਤੀਆਂ ਹਨ । ਤਿੱਖੇ ਸੰਘਰਸ਼ ਦੀ ਰਣਨੀਤੀ ਤੋਂ ਪਹਿਲਾਂ ਯੂਨੀਅਨ ਆਗੂਆਂ ਨੇ ਗੁਰਦੁਆਰਾ ਪ੍ਰਮੇਸ਼ਰ ਦੁਆਰਾ ਨਮਸਤਕ ਹੋਕੇ ਅਰਦਾਸ ਕਰਾਈ ਗਈ ।


ਦਿਨ ਦੇ ਅਖੀਰ ਵਿੱਚ ਬੇਰੁਜ਼ਗਾਰ ਅਧਿਆਪਕਾ ਨੇ ਹੱਥਾਂ ਵਿੱਚ ਮੋਮਬੱਤੀਆਂ ਫੜ੍ਹਕੇ ਪਿੰਡ ਚੂਹੜਪੁਰ ਮਰਾਸੀਆਂ ਵਿੱਚ ਜਾਗੋ ਮਾਰਚ ਕੀਤਾ । ਜਿਸ ਦੌਰਾਨ ਪਿੰਡ ਵਾਸੀਆਂ ਨੂੰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਵੇ ਅਗਾਮੀ ਚੋਣਾਂ ਵਿੱਚ ਸੋਚ ਵਿਚਾਰ ਕੇ ਵੋਟ ਪਾਉਣ ਦੀ ਨਸੀਹਤ ਦਿੱਤੀ ਗਈ । ਮਾਰਚ ਵਿੱਚ ਯੂਨੀਅਨ ਆਗੂਆਂ ਤੋਂ ਇਲਾਵਾ ਪਿੰਡ ਦੇ ਸੂਝਵਾਨ ਨਾਗਰਿਕਾਂ ਨੇ ਵੀ ਸੰਬੋਧਨ ਕਰਦੇ ਹੋਏ ਨੌਜਵਾਨ ਵਰਗ ਨੂੰ ਹੱਕਾਂ ਲਈ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਲਈ ਕਿਹਾ ।
ਅੱਜ ਧਰਨੇ ‘ਤੇ ਪ੍ਰਧਾਨ ਦੀਪਕ ਕੰਬੋਜ, ਸਰਪ੍ਰਸਤ ਦੀਪ ਅਮਨ ਮਾਨਸਾ, ਨਿਰਮਲ ਜੀਰਾ, ਸਕੱਤਰ ਗੁਰਪ੍ਰੀਤ ਗੁਰਾਇਆ, ਅਮਨਦੀਪ ਸੱਗੂ, ਗੁਰਜੰਟ ਪਟਿਆਲਾ, ਸੁਮਨ ਬਜਾਜ, ਸੁਨੀਤਾ, ਸੋਨੀਆ, ਸੁਰਜੀਤ ਸਿੰਘ, ਹਰਬੰਸ ਪਟਿਆਲਾ, ਪਰਮਿੰਦਰ ਸਿੰਘ, ਹੈਰੀ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here