ਪ੍ਰਾਇਮਰੀ ਸਕੂਲ ਲੁਹਾਮ ਵਿਖੇ ਸਰਬੱਤ ਦਾ ਭਲਾ ਸੰਸਥਾ ਨੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੰਡੇ  

0
26

ਸਰਕਾਰੀ ਪ੍ਰਾਇਮਰੀ ਸਕੂਲ ਲੁਹਾਮ ਵਿਖੇ ਸਰਬੱਤ ਦਾ ਭਲਾ ਐਨ.ਆਰ.ਆਈ ਟੀਮ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੰਡੇ  

ਫ਼ਿਰੋਜ਼ਪੁਰ 30  ਨਵੰਬਰ( ਛੀਨਾ )  ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਐਨ.ਆਰ.ਆਈ ਟੀਮ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਲੋੜਵੰਦਾਂ ਦੀ ਮਦਦ ਕਰਦੀ ਆ ਰਹੀ ਹੈ ਅਤੇ ਹਰ ਸਾਲ ਸਰਕਾਰੀ ਪ੍ਰਾਇਮਰੀ ਸਕੂਲ ਲੁਹਾਮ ਵਿਖੇੇ  ਲੋੜਵੰਦ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲੲੀ ਪੁੱਜਦੇ ਹਨ, ਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ  ਸਰਬੱਤ ਦਾ ਭਲਾ ਟੀਮ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਲੋਹਾਮ ਬਲਾਕ ਘੱਲ ਖੁਰਦ- 2 ਵਿਖੇ ਲੋੜਵੰਦ 98 ਵਿਦਿਆਰਥੀਆਂ ਨੂੰ ਬੂਟਾਂ ਦੇ ਜੋੜੇ ਅਤੇ 10 ਬੱਚਿਆਂ ਨੂੰ ਵਰਦੀਆਂ ਦਿੱਤੀਆਂ। ਇਸ ਮੌਕੇ ਤੇ ਸਕੂਲ ਮੁਖੀ ਸਰਦਾਰ ਇੰਦਰਜੀਤ ਸਿੰਘ ਨੇ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟੀਮ ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ। ਇਸ ਸਮੇਂ ਟੀਮ ਵਿੱਚ ਸਰਦਾਰ ਚੰਦ ਸਿੰਘ ਗੁਰਸ਼ਰਨ ਸਿੰਘ ਹਰਨੇਕ ਸਿੰਘ ਬਲਜੀਤ ਸਿੰਘ ਕੁਲਵੰਤ ਸਿੰਘ ਜੱਗਾ ਮੱਲੀ ਗੁਰਸ਼ਰਨ ਸਿੰਘ ਸਕੂਲ ਸਟਾਫ਼ ਸੁਖਚਰਨ ਸਿੰਘ ਮੈਡਮ ਪਰਮਜੀਤ ਕੌਰ ਸੁਮਨਦੀਪ ਕੌਰ ਵੀਰਪਾਲ ਕੌਰ ਅਤੇ ਪਿੰਡ ਦੇ ਪਤਵੰਤੇ ਸੱੱਜਣ ਹਾਜ਼ਰ ਸਨ।

LEAVE A REPLY

Please enter your comment!
Please enter your name here