ਸਰਕਾਰੀ ਜਬਰ ਵਿਰੁੱਧ ਪੰਜਾਬ ਦੀ ਅਧਿਆਪਕ ਲਹਿਰ ਹੋਈ ਇਕਜੁੱਟ

0
32

22 ਜਨਵਰੀ ਨੂੰ ਜ਼ਿਲ੍ਹਾ ਅਤੇ 27 ਨੂੰ ਸਿੱਖਿਅਾ ਮੰਤਰੀ ਦੇ ਹਲਕੇ ਅੰਮ੍ਰਿਤਸਰ ਦੇ ਰੋਸ ਰੈਲੀ ਦੀਅਾਂ ਤਿਅਾਰੀਅਾਂ ਮੁਕੰਮਲ-ਅਧਿਅਾਪਕ ਸੰਘਰਸ਼ ਕਮੇਟੀ

ਫਿਰੋਜ਼ਪੁਰ 20 ਜਨਵਰੀ ( ਛੀਨਾ ) ਅਧਿਆਪਕ ਸੰਘਰਸ਼ ਕਮੇਟੀ ਫਿਰੋਜ਼ਪੁਰ ਦੀ ਅਹਿਮ ਮੀਟਿੰਗ ਸਥਾਨਕ ਸ਼ਹਿਰ ਦੇ ਗੁਰਦੁਅਾਰਾ ਸਾਰਾਗੜ੍ਹੀ ਸਾਹਿਬ ਵਿਖੇ ਹੋੲੀ। ੲਿਸ ਮੌਕੇ ਤੇ ਅਧਿਅਾਪਕ ਅਾਗੂਆਂ ਨੇ ਦੱਸਿਅਾ ਕਿ 3 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਐੱਸ. ਐੱਸ. ਏ/ਰਮਸਾ ਤੇ ਅਦਰਸ਼/ਮਾਡਲ ਸਕੂਲਾਂ ਵਿੱਚ ਕੰਮ ਕਰਦੇ 8886 ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ ਤੇ 75%ਕਟੌਤੀ ਕਰਨ ਦੇ ਫੈਸਲੇ ਨੂੰ ਵਾਪਸ ਕਰਵਾ ਕੇ ਪੂਰੀਆਂ ਤਨਖਾਹਾਂ ਤੇ ਰੈਗੂਲਰ ਕਰਵਾਉਣ ਲਈ ਸੰਘਰਸ਼ ਦੀ ਅਗਵਾਈ ਕਰ ਰਹੇ ਆਗੂਆਂ ਹਰਦੀਪ ਟੋਡਰਪੁਰ, ਭਰਤ ਕੁਮਾਰ, ਹਰਵਿੰਦਰ ਰੱਖੜਾ, ਹਰਜੀਤ ਜੀਦਾ ਤੇ ਦੀਦਾਰ ਮੁੱਦਕੀ ਨੂੰ ਡਾਇਰੈਕਟਰ ਜਨਰਲ ਸਿੱਖਿਆ ਪੰਜਾਬ ਦੇ ਹੁਕਮਾਂ ਅਨੁਸਾਰ ਨੌਕਰੀ ਤੋਂ ਬਰਖਾਸਤ ਕਰ ਦਿਤਾ , ਜਿਸ ਕਰਕੇ ਪੰਜਾਬ ਦੀ ਅਧਿਆਪਕ ਲਹਿਰ ਵਿੱਚ ਬਹੁਤ ਗੁੱਸਾ ਹੈ ਤੇ ਸਮੂਹ ਅਧਿਆਪਕ ਜਥੇਬੰਦੀਆਂ ਨੇ ਇਸ ਅਧਿਆਪਕ ਮਾਰੂ ਫੈਸਲੇ ਦੇ ਵਿਰੁੱਧ ਡਟਣ ਦਾ ਫੈਸਲਾ ਕੀਤਾ ਤੇ ਪੰਜਾਬ ਦੀ ਸਮੁੱਚੀ ਅਧਿਆਪਕ ਲਹਿਰ ਇਸ ਜਬਰ ਵਿਰੁੱਧ ਇਕਜੁਟ ਹੋਈ ਤੇ ਸਰਕਾਰੀ ਜਬਰ ਦਾ ਟਾਕਰਾ ਕਰਨ ਲਈ ਅਧਿਆਪਕ ਸੰਘਰਸ ਕਮੇਟੀ ਦਾ ਗਠਨ ਕੀਤਾ ਗਿਆ ! ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ. ਐੱਸ. ਏ/ਰਮਸਾ ਅਧਿਆਪਕਾਂ ਨਾਲ ਲਗਾਤਾਰ ਜਬਰ ਕੀਤਾ ਜਾ ਰਿਹਾ ਹੈ,ਜਿਸ ਤਹਿਤ ਪਹਿਲਾਂ ਜਿੱਥੇ ਦਸ-ਦਸ ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ ਤੇ 75% ਕਟੌਤੀ ਕਰਨ ਦਾ ਨੀਤੀਗਤ ਕਤਲ ਦਾ ਫੁਰਮਾਣ ਜਾਰੀ ਕੀਤਾ, ਫਿਰ ਉਸ ਫੁਰਮਾਣ ਨੂੰ ਨਾ ਮੰਨਣ ਵਾਲੇ ਅਧਿਆਪਕਾਂ ਦੀਆਂ ਜਬਰੀ 200-300 ਕਿਲੋਮੀਟਰ ਦੂਰ ਬਦਲੀਆਂ ਕੀਤੀਆਂ ਅਤੇ ਇਸ ਜਬਰ ਖਿਲਾਫ਼ ਸੰਘਰਸ਼ ਦੀ ਅਗਵਾਈ ਕਰਨ ਵਾਲੇ ਅਧਿਆਪਕ ਆਗੂਆਂ ਨੂੰ ਮੁਅੱਤਲ ਕਰਕੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਅਧਿਆਪਕਾਂ ਦਾ ਸੰਘਰਸ਼ 56 ਦਿਨ ਪੱਕੇ ਧਰਨੇ ਦੇ ਰੂਪ ਵਿੱਚ ਪਟਿਆਲੇ ਜਾਰੀ ਰਿਹਾ, ਜਿਸ ਦਾ ਅੰਤ ਧਰਨੇ ਵਿੱਚ ਆ ਕੇ ਸਿੱਖਿਆ ਮੰਤਰੀ ਦੁਆਰਾ 1 ਦਸੰਬਰ ਨੂੰ ਅਧਿਆਪਕਾਂ ਦੀਆਂ ਕੀਤੀਆਂ ਜਬਰੀ ਬਦਲੀਆਂ ਤੇ ਮੁਅੱਤਲੀਆਂ ਤੁਰੰਤ ਰੱਦ ਕਰਨ ਅਤੇ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਫੈਸਲਾ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਕਰਵਾ ਕੇ ਉਸ ਵਿੱਚ ਵਿਚਾਰਨ ਦਾ ਐਲਾਨ ਕੀਤਾ ਸੀ ਪਰ 46 ਦਿਨ ਬਾਅਦ ਕੀਤਾ ਐਲਾਨ ਪੂਰਾ ਕਰਨ ਦੀ ਬਜਾਇ ਪੰਜਾਬ ਸਰਕਾਰ ਵੱਲੋਂ ਪੰਜ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਖਤਮ ਕਰਨ ਦਾ ਫੁਰਮਾਣ ਜਾਰੀ ਕਰ ਦੇਣਾ ਸਮੁੱਚੇ ਅਧਿਆਪਕ ਵਰਗ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਸਿੱਖਿਆ ਦੇ ਮਹੌਲ ਨੂੰ ਵਿਗਾੜਨ ਦੇ ਰਾਹ ਤੁਰੀ ਹੋਈ ਹੈ,ੳੁਹਨਾਂ ਕਿਹਾ ਕਿ ਅੈੱਸ.ਅੈੱਸ.ੲੇ./ਰਮਸਾ ਅਧਿਅਾਪਕਾਂ ਨੂੰ ਪਿਛਲੇ 8 ਮਹੀਨਿਅਾਂ ਤੋਂ ਤਨਖ਼ਾਹਾਂ ਨਹੀਂ ਮਿਲੀਅਾਂ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਅਧਿਆਪਕ ਆਗੂਆ ਨੇ ਸਿੱਖਿਆ ਸਕੱਤਰ ਤੇ ਸਿੱਖਿਆ ਮੰਤਰੀ ਤੇ ਵਰ੍ਹਦਿਆਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਲੋਹੜੀ ਤੇ ਕੀਤੇ ਐਲਾਨ ਮੁਤਾਬਕ ਅਧਿਆਪਕਾਂ ਦੀਆਂ ਬਦਲੀਆਂ ਤੇ ਸਸ਼ਪੈਸ਼ਨਾਂ ਰੱਦ ਕਰਨ ਵਾਲੀ ਪ੍ਰਕਿਰਿਆ ਚਲਾਉਣ ਦੀ ਬਜਾਇ ਸਿੱਖਿਆ ਸਕੱਤਰ ਦੇ ਇਸ਼ਾਰੇ ਤੇ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਖਤਮ ਕਰਨ ਦੀ ਗੱਲ ਸੁਣਦਿਆਂ ਹੀ ਅਧਿਆਪਕ ਤੇ ਮੁਲਾਜ਼ਮ ਵਰਗ ਵਿੱਚ ਪੰਜਾਬ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਖਿਲਾਫ਼ ,5178 ਅਧਿਆਪਕ ਜੋ ਕਿ ਆਪਣਾ ਪਰਖਕਾਲ ਸਮਾਂ ਪੂਰਾ ਕਰ ਚੁੱਕੇ ਹਨ ,ਨੂੰ ਬਿਨਾਂ ਦੇਰੀ ਤੋਂ ਰੈਗੂਲਰ ਕਰਨ ਅਤੇ ਲੰਮੇ ਸਮੇਂ ਨੂੰ ਨਿਗੁਣੀਅਾਂ ਤਨਖਾਹਾਂ ਤੇ ਲੰਮੇਂ ਸਮੇਂ ਤੋਂ ਕੰਮ ਕਰਦੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਵਾੳੁਣ ਲੲੀ,ਜਿਥੇ ਸਮੁੱਚੇ ਪੰਜਾਬ ਵਿੱਚ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ,ੳੁਥੇ 22 ਜਨਵਰੀ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਡੀ.ਸੀ ਦਫਤਰ ਸਾਹਮਣੇ ਪੰਜਾਬ ਸਰਕਾਰ ਅਤੇ ਸਿੱਖਿਅਾ ਮੰਤਰੀ ਦਾ ਪੁਤਲਾ ਫੂਕਿਅਾ ਜਾਵੇਗਾ ਅਤੇ 27 ਜਨਵਰੀ ਨੂੰ ਅਧਿਆਪਕ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਸਿੱਖਿਆ ਮੰਤਰੀ ਦੇ ਘਰ ਅੱਗੇ ਉਹਨਾਂ ਨੂੰ ਉਹਨਾਂ ਦੁਆਰਾ ਅਧਿਆਪਕ ਵਰਗ ਤੇ ਕੀਤੇ ਜੁਲਮਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਲੲੀ ਪੂਰੇ ਜ਼ਿਲ੍ਹੇ ਵਿੱਚ ਤਿਅਾਰੀਅਾਂ ਮੁਕੰਮਲ ਕਰ ਲੲੀਅਾਂ ਗੲੀਅਾਂ ਹਨ ਅਤੇ ਅਧਿਅਾਪਕ ਅਾਗੂਅਾਂ ਦੀਅਾਂ ਡਿੳੂਟੀਅਾਂ ਲਗਾ ਦਿੱਤੀਅਾਂ ਗੲੀਅਾਂ ਹਨ । ਅਾਗੂਅਾਂ ਨੇ ਕਿਹਾ ਕਿ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਅਧਿਅਾਪਕ ਅੰਮ੍ਰਿਤਸਰ ਵਿਖੇ ਹੈਂਕੜ ਮੰਤਰੀ ਦੇ ਘਰ ਦਾ ਘਿਰਾਓ ਕਰਨ ਲੲੀ ਰਵਾਨਾ ਹੋਣਗੇ।ਇਸ ਮੌਕੇ ਤੇ ਅਧਿਆਪਕ ਆਗੂ ਹਰਜਿੰਦਰ ਹਾਂਡਾ ,ਨੀਰਜ ਯਾਦਵ ,ਪਰਮਜੀਤ ਸਿੰਘ ਪੰਮਾ, ਗੁਰਚਰਨ ਸਿੰਘ ਕਲਸੀ, ਗੁਰਜੀਤ ਸਿੰਘ ਸੋਢੀ, ਜਗਸੀਰ ਸਿੰਘ ਗਿੱਲ , ਸੁਖਜਿੰਦਰ ਸਿੰਘ ਖਾਨਪੁਰੀਆ,ਮਲਕੀਤ ਸਿੰਘ ਹਰਾਜ ,ਸਰਬਜੀਤ ਸਿੰਘ ਭਾਵੜਾ ,ਅਮਨਦੀਪ ਸਿੰਘ ਜੌਹਲ, ਜਗਸੀਰ ਸਿੰਘ ਸੰਧੂ ,ਸਰਬਜੀਤ ਸਿੰਘ ਧਾਲੀਵਾਲ,ਗੁਰਮੇਜ ਸਿੰਘ ਛਾਂਗਾ ਆਦਿ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.