ਰਾਜ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਹੋਵੇਗਾ ਪ੍ਰਿੰਸੀਪਲ ਰਾਕੇਸ਼ ਸ਼ਰਮਾਂ ਬਹਿਲ ਗੁੱਜਰਾਂ ਜੀ ਦਾ ਸਨਮਾਨ

0
54

ਸਿੱਖਿਅਾ ਦੇ ਖੇਤਰ ਵਿੱਚ ਵਿਲੱਖਣ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਨਾਮ ਸ਼੍ਰੀ ਰਾਕੇਸ਼ ਸ਼ਰਮਾਂ – ਸ਼੍ਰੀ ਮਹਿੰਦਰ ਸਿੰਘ ਸ਼ੈਲੀ

ਫਿਰੋਜ਼ਪੁਰ, 25 ਜਨਵਰੀ ( ਛੀਨਾ ) ਸਿੱਖਿਆ ਵਿਭਾਗ ਪੰਜਾਬ ਅਜੋਕੇ ਸਮੇਂ ਵਿੱਚ ਸਮੇਂ ਦਾ ਹਾਣੀ ਬਣਦਾ ਜਾ ਰਿਹਾ ਹੈ, ਜੇਕਰ ਇਸ ਵਿੱਚ ਅਧਿਆਪਕਾਂ ਦੇ ਵਡਮੁੱਲੇ ਯੋਗਦਾਨ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਅਤੇ ਵਿਲੱਖਣ ਸ਼ਖ਼ਸੀਅਤ ਨਾਮ ਵਜੋਂ ਇੱਕ ਚਿਹਰਾ ਸਾਹਮਣੇ ਆਉਂਦਾ ਹੈ ਉਸ ਦਾ ਨਾਮ ਹੈ ਸ਼੍ਰੀ ਰਾਕੇਸ਼ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜਰਾਂ ਜ਼ਿਲ੍ਹਾ ਫ਼ਿਰੋਜ਼ਪੁਰ, ਜ਼ਿਲ੍ਹਾ ਹੀ ਨਹੀਂ ਪੂਰੇ ਪੰਜਾਬ ਭਰ ਦੇ ਅਧਿਆਪਕਾਂ ਨੇ ਇਨ੍ਹਾਂ ਤੋਂ ਸੇਧ ਲੈ ਕੇ ਬਹੁਤ ਸਾਰੇ ਵਿਲੱਖਣ ਕੰਮ ਕੀਤੇ ਹਨ। ਗਣਤੰਤਰ ਦਿਵਸ 2019 ਵਿੱਚ ਰਾਜ ਪੱਧਰੀ ਸਮਾਗਮ ਪਟਿਆਲਾ ਤਹਿਤ ਜਦੋਂ ਅਜਿਹੇ ਅਧਿਆਪਕਾਂ ਦਾ ਸਨਮਾਨ ਹੋਣ ਜਾ ਰਿਹਾ ਹੈ ਬਹੁਤ ਮਾਣ ਮਹਿਸੂਸ ਹੁੰਦਾ ਹੈ।ਇਸ ਮੌਕੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਫ਼ਿਰੋਜ਼ਪੁਰ ਦੇ ਮੈਬਰਾਂ ਨੇ ਦੱਸਿਆ ਕਿ ਸ਼੍ਰੀ ਰਾਕੇਸ਼ ਸ਼ਰਮਾਂ ਜੀ ਵੱਲੋਂ ਦਿਨ-ਰਾਤ ਅਣਥੱਕ ਆਪਣੇ ਹੱਥੀਂ ਮਿਹਨਤ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜਰਾਂ ਨੂੰ ਬਹੁਤ ਹੀ ਸ਼ਿਗਾਰਿਅਾ ਹੈ , ੳੁਹਨਾ ਦੱਸਿਅਾ ਕਿ ਇਹ ਸਕੂਲ ਜਿੱਥੇ ਦੇਖਦੇ ਤੌਰ ਤੇ ਸਮੁੱਚੇ ਪੰਜਾਬ ਵਿੱਚ ਛਾਪ ਛੱਡ ਰਿਹਾ ਹੈ ,ਉੱਥੇ ਇਹ ਸਕੂਲ ਪੜ੍ਹਾਈ ਦੇ ਪੱਖ ਤੋਂ ਲੈ ਕੇ ਹਰੇਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਿਹਾ ਹੈ ।ਇਸ ਸਨਮਾਨ ਲਈ ਸਮੁੱਚੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਅਧਿਅਾਪਕਾਂ ਵੱਲੋਂ ਸ਼੍ਰੀ ਰਾਕੇਸ਼ ਕੁਮਾਰ ਜੀ ਨੂੰ ਵਧਾੲੀਅਾਂ ਦਿੱਤੀਅਾਂ ਜਾ ਰਹੀਅਾਂ ਹਨ ਅਤੇ ੳੁਹਨਾਂ ਕਿਹਾ ਕਿ ੳੁਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸ਼੍ਰੀ ਰਾਕੇਸ਼ ਸ਼ਰਮਾਂ ਜੀ ਹੋਰ ਸ਼ਕਤੀ ,ਬਲ, ਸਮਰੱਥਾ ਬਖਸ਼ਣ ਅਤੇ ੳੁਹ ਹੋਰ ਵੱਧ ਤੋਂ ਵੱਧ ਸਿੱਖਿਅਾ ਦੇ ਖੇਤਰ ਵਿੱਚ ਸੇਵਾ ਕਰਨ ।ਇਸ ਸਮੇਂ ਜ਼ਿਲ੍ਹਾ ਕੁਆਰਡੀਨੇਟਰ ਸ਼੍ਰੀ ਮਹਿੰਦਰ ਸਿੰਘ ਸ਼ੈਲੀ, ਉਪ ਜ਼ਿਲ੍ਹਾ ਕੁਆਰਡੀਨੇਟਰ ਸੁਭਾਸ਼ ਚੰਦਰ,ਸਟੇਟ ਅਵਾਰਡੀ ਸ਼੍ਰੀ ਪਾਰਸ ਖੁੱਲਰ, ਤਲਵਿੰਦਰ ਸਿੰਘ ,ਰਣਜੀਤ ਸਿੰਘ ਗੁਰਮੀਤ ਸਿੰਘ ,ਸੁਖਦੇਵ ਸਿੰਘ ਸ਼ਮਸ਼ੇਰ ਸਿੰਘ, ਜਸਵਿੰਦਰ ਸਿੰਘ ਪ੍ਰਵੀਨ ਕੁਮਾਰ, ਚਰਨਜੀਤ ਸਿੰਘ ਚਾਹਲ, ਸੰਦੀਪ ਕੁਮਾਰ, ਹਰਜੀਤ ਸਿੰਘ ਗਿੱਲ ,ਰਾਮ ਕੁਮਾਰ ,ਸੁੱਖ ਨਿਧਾਨ ,ਜਸਵਿੰਦਰ ਸਿੰਘ ,ਸਾਜਨ ਕੁਮਾਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.