ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ(ਫਿਰੋਜ਼ਪੁਰ)ਦੇ ਵਿਹੜੇ ਵਿੱਚ ਕਰਵਾੲਿਅਾ ਗਿਅਾ ਸਲਾਨਾ ੲਿਨਾਮ ਵੰਡ ਅਤੇ ਸਭਿਅਾਚਾਰਕ ਸਮਾਗਮ

0
52

ਐਡੀਸ਼ਨਲ ਡਿਪਟੀ ਕਮਿਸ਼ਨਰ ਗੁਰਮੀਤ ਸਿੰਘ ਮਿਲਾਨੀ ਅਤੇ  ਜਿਲ੍ਹਾ ਸਿੱਖਿਅਾ ਅਫਸਰ ਨੇਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਫਿਰੋਜ਼ਪੁਰ 8 ਫਰਵਰੀ ( ਛੀਨਾ ) ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ(ਫਿਰੋਜ਼ਪੁਰ)ਦੇ ਵਿਹੜੇ ਵਿੱਚ ਸਲਾਨਾ ੲਿਨਾਮ ਵੰਡ ਅਤੇ ਸਭਿਅਾਚਾਰਕ ਸਮਾਗਮ ਕਰਵਾੲਿਅਾ ਗਿਅਾ।ਸਮਾਗਮ ਦੌਰਾਨ ਐਡੀਸ਼ਨਲ ਡਿਪਟੀ ਕਮਿਸ਼ਨਰ ਗੁਰਮੀਤ ਸਿੰਘ ਮਿਲਾਨੀ ਅਤੇ  ਜਿਲਾ ਸਿੱਖਿਅਾ ਅਫਸਰ ਨੇਕ ਸਿੰਘ
ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਅਾਤ ਵਿਦਿਅਾਰਥੀਅਾਂ ਨੇ ਸ਼ਬਦ ਗਾੲਿਨ ਨਾਲ ਕੀਤੀ ।  ਪ੍ਰਿੰਸੀਪਲ ਪਰਗਟ ਸਿੰਘ ਬਰਾੜ  ਨੇ ਅਾੲੇ ਮਹਿਮਾਨਾਂ ਦਾ ਸਵਾਗਤ ਕੀਤਾ ।ਵਾਇਸ ਪ੍ਰਿੰਸੀਪਲ ਮੈਡਮ ਮਿਸ ਪਰਦੀਪ ਕੌਰ ਨੇ ਸਕੂਲ ਦੀਅਾਂ ਪ੍ਰਾਪਤੀਅਾਂ ਬਾਰੇ ਸਲਾਨਾ ਰਿਪੋਰਟ ਪੜ੍ਹਦਿਆਂ  ਦੱਸਿਅਾ ਕਿ ਸਕੂਲ ਵਿੱਚ ਸਿੱਖਿਆ ਨੂੰ ਸੁਖਾਲਾ ਬਨਾਉਣ ਲਈ ਕਮਜੋਰ ਵਿਦਿਆਰਥੀਆਂ ਲਈ ਉਪਚਾਰਾਤਮਿਕ ਕਲਾਸਾਂ ਅਤੇ ਹੁਸਿਆਰ ਵਿਦਿਆਰਥੀਆਂ ਲਈ ਵਾਧੂ ਕਲਾਸਾਂ ਦਾ ਜੋ ਪ੍ਰਬੰਧ ਕੀਤਾ ਗਿਆ ਹੈ ਉਹ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ।ਵਿਦਿਅਾਰਥੀਅਾਂ ਨੇ ਪੰਜਾਬੀ ਸੱਭਿਅਾਚਾਰ ਨੂੰ ਦਰਸਾੳੁਂਦੀਅਾਂ ਵੱਖ ਵੱਖ ਸੱਭਿਅਾਚਾਰਕ ਵੰਨਗੀਅਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਏ ਡੀ ਸੀ ਗੁਰਮੀਤ ਸਿੰਘ ਮੁਲਤਾਨੀ ਦੁਆਰਾ ਪਿਛਲੇ ਸਾਲ 12 ਵੀਂ ਜਮਾਤ ਦੀ ਪ੍ਰੀਖਿਅਾ ਵਿੱਚੋਂ ਮੋਹਰੀ ਰਹੇ ਮੈਡੀਕਲ, ਨਾਨ ਮੈਡੀਕਲ ਤੇ ਕਾਮਰਸ ਦੇ  ਵਿਦਿਆਰਥੀ ਅਮਨਦੀਪ ਕੌਰ, ਸੰਜਨਾ,ਕਮਲਜੀਤ ਕੌਰ, ਪਰਵੀਨ ਕੌਰ,ਸੰਦੀਪ ਕੌਰ, ਅਨੂ,ਨਵਨੀਤ ਕੌਰ,ਹਰਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਨੂੰ  ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਅਾ ।ੲਿਸ ਤੋਂ ਇਲਾਵਾ ਜਿਲ੍ਹਾ  ਸਿਖਿਆ ਅਫਸਰ ਨੇਕ ਸਿੰਘ  ਨੇ ਅਕਾਦਮਿਕ ਖੇਤਰ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਤੇ ਜੇ ਈ ਈ ਮੇਨ ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਆਉਣ ਵਾਲੇ ਸਮੇਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 11000 ਰੁਪਏ  ਇਨਾਮ ਵਜੋਂ ਦੇਣ ਦਾ ਵਾਅਦਾ ਕੀਤਾ । ਇਸ ਤੋਂ ਇਲਾਵਾ   ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਤੇ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ ।ਇਸ ਮੌਕੇ ਸਕੂਲ ਦੇ  ਪ੍ਰਿੰਸੀਪਲ ਪਰਗਟ ਸਿੰਘ ਬਰਾੜ (ਉਪ ਜਿਲ੍ਹਾ ਸਿਖਿਆ ਅਫਸਰ) ਅਤੇ  ਸਮੂਹ ਸਟਾਫ ਮੌਜੂਦ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.