ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ਦਾ ਧਰਨਾ ਛੇਵੇਂ ਦਿਨ ਵਿੱਚ ਦਾਖਲ

0
47

ਬਹਾਦਰਗੜ੍ਹ ਪਟਿਆਲਾ, 10 ਮਾਰਚ ( ਛੀਨਾ ) ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਸਾਹਮਣੇ ਪਾਣੀ ਦੀ ਟੈਂਕੀ ‘ਤੇ ਚੜ੍ਹੇ ਅਤੇ ਹੇਠਾਂ ਬੈਠੇ ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕਾਂ ਦਾ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ । ਧਰਨਾਕਾਰੀ ਅਧਿਆਪਕਾਂ ਨੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ 12 ਮਾਰਚ ਨੂੰ ਸਿੱਖਿਆ ਮੰਤਰੀ ਦੀ ਪੈਨਲ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸਾਡਾ ਸੰਘਰਸ਼ ਟੈਂਕੀ ਤੱਕ ਹੀ ਸੀਮਤ ਨਾ ਰਹਿ ਕੇ ਉਹ ਪੰਜਾਬ ਦੇ ਪਿੰਡ-ਪਿੰਡ ਜਾਕੇ ਸਰਕਾਰ ਦਾ ਅਸਲੀ ਚਿਹਰਾ ਆਮ ਜਨਤਾ ਸਾਹਮਣੇ ਰੱਖਣਗੇ ।

ਜਿਕਰਯੋਗ ਹੈ ਕਿ ਪਿਛਲੇ ਪੰਜ ਦਿਨਾਂ ਤੋਂ ਪੰਜ ਅਧਿਆਪਕ ਜਤਿੰਦਰ ਜਲਾਲਾਬਾਦ, ਸੰਦੀਪ ਸੰਗਰੂਰ, ਕਰਨਬੀਰ ਸੰਗਰੂਰ, ਜਗਸੀਰ ਸੰਗਰੂਰ ਅਤੇ ਸੁਰਿੰਦਰ ਅਬੋਹਰ ਟੈਂਕੀ ਦੇ ਉੱਪਰ ਚੜ੍ਹਕੇ ਈ ਟੀ ਟੀ ਅਧਿਆਪਕਾਂ ਦੀਆਂ ਪੋਸਟਾ ਪ੍ਰਤੀ ਰੋਸ ਮੁਜਾਹਰਾ ਕਰ ਰਹੇ ਹਨ, ਅਤੇ ਇਨ੍ਹਾਂ ਦੇ ਸਹਿਯੋਗ ਵਜੋਂ ਸੈਕੜੇ ਬੇਰੁਜ਼ਗਾਰ ਅਧਿਆਪਕ ਟੈਂਕੀ ਦੇ ਹੇਠਾਂ ਬੈਠੇ ਹੋਏ ਨੇ । ਜਿੱਥੇ ਇੱਕ ਪਾਸੇ ਪ੍ਰਸ਼ਾਸਨ ਧਰਨੇ ਤੇ ਬੈਠੇ ਅਧਿਆਪਕਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਸੱਤਾ ਵਿੱਚ ਵਿਰੋਧੀ ਧਿਰ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਧਰਨੇ ਨੂੰ ਸਮਰਥਨ ਦੇਣ ਦੀ ਲੜੀ ਨਿਰੰਤਰ ਜਾਰੀ ਹੈ । ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੰਦੀਪ ਸਾਮਾ, ਕੁਲਵਿੰਦਰ ਬਠਿੰਡਾ, ਗੋਪ ਬੋਪਾਰਾਏ, ਪਰਵਿੰਦਰ ਲਾਹੌਰੀਆ, ਅਸ਼ੋਕ ਹੁਸ਼ਿਆਰਪੁਰ, ਅਮਿਤ ਜਲਾਲਾਬਾਦ ਤੋਂ ਇਲਾਵਾ 3582 ਅਧਿਆਪਕ ਯੂਨੀਅਨ ਤੋਂ ਦਲਜੀਤ ਸਿੰਘ ਸਫੀਪੁਰ, ਮਿੱਡ ਡੇ ਮੀਲ ਯੂਨੀਅਨ ਤੋਂ ਪ੍ਰਵੀਨ ਪਟਿਆਲਾ, 6505 ਅਧਿਆਪਕ ਯੂਨੀਅਨ ਤੋਂ ਅਮਨਦੀਪ ਬਰਨਾਲਾ, ਭਾਰਤੀ ਕਿਸਾਨ ਯੂਨੀਅਨ ਪੰਜਾਬ ਏਕਤਾ ਸਿੱਧੂਪੁਰ ਤੋਂ ਕਸ਼ਮੀਰ ਸਿੰਘ ਅਤੇ ਗਿਆਨ ਸਿੰਘ ਰਾਏਪੁਰ ਨੇ ਸਰਕਾਰ ਦੀਆਂ ਨੀਤੀਆਂ ਦਾ ਕਰੜੇ ਸ਼ਬਦਾ ਵਿੱਚ ਖੰਡਨ ਕੀਤਾ ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਜੀਵ ਬੱਟੀ, ਅਮਨਦੀਪ ਸੱਗੂ, ਨਿਰਮਲ ਜੀਰਾ, ਰਾਜੇਸ਼ ਵਰਮਾ, ਗੁਰਸਿਮਰਤ ਸੰਗਰੂਰ, ਇੰਦਰਪਾਲ ਲੁਧਿਆਣਾ, ਪ੍ਰਿਥਵੀ ਵਰਮਾ, ਅਰੁਸ਼ੀ ਕੋਹਲੀ, ਆਸ਼ਿਮਾ ਆਦਿ ਅਧਿਆਪਕ ਹਾਜਰ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.