ਈ ਵੀ ਐੱਮ ਅਤੇ ਵੀ.ਵੀ.ਪੈੱਟ ਨਾਲ ਲੋਕਾਂ ਅੰਦਰ ਪੈਦਾ ਹੋਵੇਗਾ ਲੋਕਤੰਤਰ ਪ੍ਰਤੀ ਹੋਰ ਵਿਸ਼ਵਾਸ਼- ਸ਼੍ਰੀ ਅਮਿਤ ਕੁਮਾਰ

0
68

ਈ.ਵੀ.ਐਮ ਅਤੇ ਵੀ.ਵੀ.ਪੈੱਟ ਸੰਬੰਧੀ ਲਗਾਇਆ ਟਰੇਨਿੰਗ ਕੈੰਪ

ਫਿਰੋਜ਼ਪੁਰ 15 ਮਾਰਚ ( ਛੀਨਾ ) ਪੰਜਾਬ ਵਿੱਚ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਅਮਿਤ ਕੁਮਾਰ, ਚੋਣਕਾਰ ਰਜਿਸ਼ਟਰੇਸ਼ਨ ਅਫਸਰ, 076 ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਲਕਾ ਵਿਧਾਨ ਸਭਾ ਫ਼ਿਰੋਜ਼ਪੁਰ ਸ਼ਹਿਰੀ ਦੇ ਸਮੂਹ ਸੈਕਟਰ ਅਫ਼ਸਰਾਂ ਅਤੇ ਬੂਥ ਲੈਵਲ ਅਫ਼ਸਰਾਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈੱਟ ਸਬੰਧੀ ਦੂਸਰਾ ਟ੍ਰੇਨਿੰਗ ਕੈਂਪ ਲਗਾਇਆ ਗਿਆ ।ਇਸ ਮੌਕੇ ਸ੍ਰੀ ਅਮਿਤ ਕੁਮਾਰ ਜੀ ਨੇ ਟ੍ਰੇਨਿੰਗ ਦੌਰਾਨ ਸੈਕਟਰ ਅਫ਼ਸਰ ਅਤੇ ਬੂਥ ਲੈਵਲ ਅਫਸਰਾਂ ਨੂੰ ਕਿਹਾ ਕਿ ਈ.ਵੀ.ਐਮ ਅਤੇ ਵੀ.ਵੀ.ਪੈੱਟ ਬਾਰੇ ਮਾਸਟਰ ਟਰੇਨਰਾਂ ਦੁਆਰਾ ਦਿੱਤੀ ਜਾ ਰਹੀ ਟਰੇਨਿੰਗ ਵਿੱਚ ਮਸ਼ੀਨਾਂ ਦੀ ਪੂਰੀ ਜਾਣਕਾਰੀ ਹਾਸਲ ਕਰ ਲੈਣ। ੳੁਹਨਾਂ ਨੇ ਕਿਹਾ ਕਿ ਈ.ਵੀ. ਐੱਮ ਅਤੇ ਵੀ.ਵੀ.ਪੈਟ ਦਾ ਮੁੱਖ ਮਕਸਦ ਵੋਟਰਾਂ ਅੰਦਰ ਪੱਕਾ ਵਿਸ਼ਵਾਸ ਪੈਦਾ ਕਰਨਾ ਹੈ, ਵੀ.ਵੀ.ਪੈਟ ਰਾਹੀਂ ਵੋਟਰਾਂ ਨੂੰ ਸਪੱਸ਼ਟਤਾ ਹੁੰਦੀ ਹੈ ਕਿ ਉਨ੍ਹਾਂ ਜਿਸ ਉਮੀਦਵਾਰ ਨੂੰ ਵੋਟ ਪਾਈ ਵੋਟ ਉਸੇ ਉਮੀਦਵਾਰ ਨੂੰ ਹੀ ਪੲੀ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਅੰਦਰ ਲੋਕਤੰਤਰ ਦਾ ਪੂਰਾ ਵਿਸ਼ਵਾਸ ਕਾੲਿਮ ਹੋਏਗਾ ।ਸ਼੍ਰੀ ਅਮਿਤ ਕੁਮਾਰ ਨੇ ਦੱਸਿਅਾ ਕਿ ਈ.ਵੀ.ਐਮ ਅਤੇ ਵੀ.ਵੀ.ਪੈੱਟ ਸਬੰਧੀ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਵਿਧਾਨ ਸਭਾ ਫ਼ਿਰੋਜ਼ਪੁਰ ਸ਼ਹਿਰੀ ਦੇ ਸਮੂਹ ਬੂਥਾਂ ਤੇ ਜਾ ਕੇ ਲੋਕਾਂ ਨੂੰ ਉਪਰੋਕਤ ਮਸ਼ੀਨਾਂ ਦੁਆਰਾ ਵੋਟਾਂ ਪਾਉਣ ਦੀ ਟ੍ਰੇਨਿੰਗ ਦੇ ਰਹੀਅਾਂ ਹਨ। ੲਿਸ ਮੌਕੇ ਮਾਸਟਰ ਟਰੇਨਰ ਸਰਦਾਰ ਬਲਕਾਰ ਸਿੰਘ ਅਤੇ ਸਮੂਹ ਟੀਮ ਦੁਆਰਾ ਟਰੇਨਿੰਗ ਦੌਰਾਨ ਦੱਸਿਆ ਗਿਆ ਕਿ ਕਿਸ ਤਰ੍ਹਾਂ ਵੀ.ਵੀ.ਪੈਟ ਈ.ਵੀ.ਐਮ ਮਸ਼ੀਨ ਦੀ ਵਰਤੋਂ ਕਰਨੀ ਹੈ, ਉਨ੍ਹਾਂ ਦੱਸਿਆ ਕਿ ਈ.ਵੀ.ਐਮ ਮਸ਼ੀਨ ਦੇ ਨਾਲ ਵੀ.ਵੀ.ਪੈਟ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿੱਚ ਵੋਟਰ ਵੱਲੋਂ ਵੋਟਿੰਗ ਕਰਨ ਤੋਂ ਬਾਅਦ ਵੋਟਰ ਨੂੰ 7 ਸੈਕਿੰਡ ਦੀ ਪਰਚੀ ਵੀ.ਵੀ.ਪੈਟ ਦੀ ਸਕਰੀਨ ਤੇ ਦਿਖਾਈ ਦੇਵੇਗੀ। ੳੁਹਨਾਂ ਕਿਹਾ ਕਿ ਅਾਪਣੇ ਬੂਥਾਂ ਤੇ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਵੋਟਿੰਗ ਵਾਲੇ ਦਿਨ ਵੋਟ ਪਾੳੁਣ ਸਮੇਂ ਅਾਪਣਾ ਪਛਾਣ ਪੱਤਰ ਨਾਲ ਲੈ ਕੇ ਅਾੳੁਣ।ੲਿਸ ਸਮੇਂ ਇਸ ਮੌਕੇ ੲਿਲੈਕਸ਼ਨ ਦਫਤਰ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸੰਦੀਪ ਕੁਮਾਰ ਕਲਰਕ,ਸੋਨੂੰ ਕਸ਼ਯਪ ਜੂਨੀਅਰ ਅੈਸਿਸਟੈਂਟ,ਪਿੱਪਲ ਸਿੰਘ ਸਿੱਧੂ ਜੂਨੀਅਰ ਅਸਿਸਟੈਂਟ, ਹਰੀਸ਼ ਕੁਮਾਰ,ਸਮਸ਼ੇਰ ਸਿੰਘ,ਸਰਬਜੀਤ ਸਿੰਘ,ਸੁਨੀਲ ਕੰਬੋਜ,ਸੁਰਿੰਦਰ ਸਿੰਘ, ਹਰਮਨਪ੍ਰੀਤ ਸਿੰਘ,ਸੁਰੇਸ਼ ਕੁਮਾਰ ਟਰੇਨਿੰਗ ਟੀਮ ਵਿੱਚ ਹਾਜਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.