Wed. Apr 1st, 2020

NOI-24

AN-INTERNATIONAL-NEWS-PAPER-ONLINE

ਪੀਐਸਯੂ ਤੇ ਨੌਜਵਾਨ ਭਾਰਤ ਸਭਾ ਨੇ ਰੀਗਲ ਸਿਨੇਮਾ ਦੇ ਸਹੀਦਾਂ ਦੀ ਮਨਾਈ 47ਵੀਂ ਬਰਸੀ

1 min read

ਸਹੀਦਾਂ ਦੇ ਪ੍ਰੀਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਪੀਐਸਯੂ ਅਤੇ ਮੌਜਾਨ ਭਾਰਤ ਸਭਾ ਦੇ ਮੈਬਰ ।

ਮੋਗਾ ਅਮਰਜੀਤ ਬੱਬਰੀ
ਅੱਜ ਰੀਗਲ  ਸਿਨੇਮਾ ਗੋਲੀ  ਕਾਂਡ (5 ਅਕਤੂਬਰ 1972) ਦੇ ਸ਼ਹੀਦ ਸਵਰਨ ਚੜਿ•ਕ , ਹਰਜੀਤ ਚੜਿ•ਕ , ਹਰਜੀਤ ਸਿੰਘ  ਜੋਗੀ, ਅਧਿਆਪਕ ਕੇਵਲ ਕਿੑਸ਼ਨ  ਅਤੇ ਰਿਕਸ਼ਾ ਚਾਲਕ ਗੁਰਦੇਵ ਸਿੰਘ ਦੀ ਸੰਤਾਨਵੀ (47ਵੀ)  ਬਰਸੀ ਪੰਜਾਬ ਸਟੂਡੈਂਟਸ  ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਮਨਾਈ ਗਈ।  ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਕੋਟਕਪੂਰਾ ਨੇ ਸਵਾਗਤੀ ਸ਼ਬਦ ਕਹੇ। ਸ਼ਹੀਦ ਸਵਰਨ ਚੜਿੱਕ ਤੇ  ਹਰਜੀਤ ਚੜਿੱਕ ਦੇ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ ।
ਇਸ ਸਮਾਗਮ ਚ ਐਲਾਨ ਕੀਤਾ ਗਿਆ ਕਿ ਵਿਦਿਆਰਥੀਆਂ ਦੀ ਸਹਿਮਤੀ ਤੋਂ ਬਿਨਾਂ ਰੀਗਲ ਸਿਨਮੇ ਦੀ ਧਰਤੀ ਤੇ ਕੋਈ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ ।  ਅਸੀਂ ਮੰਗ ਕਰਦੇ ਹਾਂ  ਕਿ ਇੱਥੇ ਵਿਦਿਆਰਥੀਆਂ ਦੀ ਸਹਿਮਤੀ ਨਾਲ ਸ਼ਹੀਦਾਂ ਦੀ ਯਾਦਗਾਰ ਉਸਾਰੀ ਜਾਵੇ , ਜਿਸ ਦਾ ਕੰਟਰੋਲ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਬਣਨ ਵਾਲੀ ਕਮੇਟੀ ਨੂੰ ਸੌਪਿਆਂ ਜਾਵੇ। ਜੇਕਰ ਇਸ ਤਰ•ਾਂ ਨਾ ਹੋਇਆ ਤਾਂ ਇਸ ਖਿਲਾਫ ਸੰਘਰਸ਼ ਕੀਤਾ ਜਾਵੇਗਾ ।
ਇਸ ਵਾਰ ਦੀ ਬਰਸੀ ਕਸ਼ਮੀਰੀ ਕੌਮੀ ਮੁਕਤੀ ਘੋਲ ਨੂੰ ਸਮਰਪਿਤ ਕੀਤੀ ਗਈ। ਸਮਾਗਮ ਦੇ ਮੁੱਖ ਬੁਲਾਰੇ ਦੇ ਤੌਰ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਆਗੂ ਨਿਰਭੈ ਸਿੰਘ ਢੁੱਡੀਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੀਗਲ ਸਿਨੇਮਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਉਸੇ ਸਮੇਂ ਯਾਦ ਕਰ ਰਹੇ ਹਾਂ ਜਦੋਂ ਮੋਦੀ ਦਾ ਹਿੰਦੂਤਵੀ ਫਾਸ਼ੀਵਾਦ ਦਾ ਹਮਲਾ ਘੱਟ- ਗਿਣਤੀ ਕੌਮੀਅਤਾਂ ,ਦਲਿਤਾਂ, ਅੰਬੇਦਕਰਵਾਦੀਆਂ, ਅਦਿਵਾਸੀਆਂ , ਔਰਤਾਂ ‘ਤੇ ਤੇਜ਼ ਹੋ ਰਿਹਾ ਹੈ। ਮੋਦੀ – ਸ਼ਾਹ  ਜੁੰਡਲੀ  ਧਾੜਵੀ ਬਣ ਕੇ ਕਸ਼ਮੀਰ ‘ਚ ਦਨਦਨਾਉਂਦੀ ਫਿਰਦੀ ਹੈ, ਪੂਰਾ ਕਸ਼ਮੀਰ ਜੇਲ• ਚ ਤਬਦੀਲ ਕਰ ਦਿੱਤਾ ਗਿਆ । ਭਾਰਤੀ ਫ਼ੌਜੀ ਕਸ਼ਮੀਰੀਆਂ ਦੀਆਂ ਔਰਤਾਂ ਨਾਲ ਬਲਾਤਕਾਰ ਕਰ ਰਹੀ ਹੈ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ।

PSU

ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ ਨੌਜਵਾਨ ਭਾਰਤ ਸਭਾ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਕਾਂਡ ਦੇ ਪਿੱਛੇ ਹਨ ਸੋ ਬਹਾਦਰ ਦੇ ਸਮੇਂ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਹਾਲਾਤ ਜ਼ਿੰਮੇਵਾਰ ਸਨ ਅਮਰੀਕਨ ਸਾਮਰਾਜ ਦੇ ਖਿਲਾਫ ਵੀਅਤਨਾਮ ਲੜ ਰਿਹਾ ਸੀ ਦੇਨਾਲ ਆਖ ਕੇ ਨੌਜਵਾਨ ਨੂੰ ਮਾਰਿਆ ਜਾ ਰਿਹਾ ਸੀ ਲੋਕਾਂ ਚ ਰਾਜ ਸੱਤਾ ਦੇ ਖਿਲਾਫ ਗੁੱਸਾ ਸੀ,ਜਿਸਦਾ ਸਿੱਟਾ ਰੀਗਲ ਸਿਨੇਮਾ ਗੋਲੀਕਾਂਡ ਸੀ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਗਗਨ ਸੰਗਰਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਦੇ ਖਾੜਕੂ ਤੱਤ ਮਾਰਨ ਲਈ ਸਰਕਾਰ ਨੇ ਚਿੱਟੇ ਤੇ ਆਈਲੈਟਸ ਸੈਂਟਰਾਂ ਦੀ ਹਨੇਰੀ ਝੂਲਾਈ ਹੈ। ਪੁਲਸ-ਸਿਆਸੀ-ਨਸ਼ਾ ਸਮੱਗਲਰਾਂ ਦੀ ਤਿਕੜੀ ਇਸ ਦੇ ਲਈ ਜ਼ਿੰਮੇਵਾਰ ਹੈ ।
ਅੱਜ ਦੇ ਸਮਾਗਮ ਚ ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਨੇ ਨਸ਼ਿਆਂ ਤੇ “ਪਰਿੰਦੇ ਭਟਕ ਗਏ“ ਅਤੇ ਕਸ਼ਮੀਰ ਦੇ ਕੌਮੀ ਮੁਕਤੀ ਘੋਲ ਨੂੰ ਪੇਸ਼ ਕਰਦੀ ਕੋਰੀਓਗਰਾਫ਼ੀ ਪੇਸ਼ ਕੀਤੀ ਉਹ ਕਿ ਤੋਂ ਇਲਾਵਾ ਲੋਕ ਸੰਗਰਾਮ ਮੰਚ ਦੇ ਆਗੂ ਤਾਰਾ ਸਿੰਘ ਇਨਕਲਾਬੀ ਲੋਕ ਮੋਰਚਾ ਤੋਂ ਮਾਸਟਰ ਦਰਸ਼ਨ ਤੂਰ ਇਨਕਲਾਬੀ ਕੇਂਦਰ ਪੰਜਾਬ ਤੋਂ ਕਮਲਜੀਤ ਖੰਨਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤੋਂ ਗੁਰਮੇਲ ਮਾਛੀਕੇ, ਪ੍ਰਸਿੱਧ ਸਾਹਿਤਕਾਰ ਮਹਿੰਦਰ ਸਾਥੀ, ਡਾਕਟਰ ਹਰਨੇਕ ਰੋਡੇ ,ਕਿਰਤੀ ਕਿਸਾਨੀ ਵੀ ਦੇ ਆਗੂ ਪ੍ਰਗਟ ਸਾਫੂਵਾਲਾ ਬੂਟਾ ਸਿੰਘ ਤਖਾਣਵੱਧ ਮਾਸਟਰ ਇਕਬਾਲ ਸਿੰਘ ਧੂੜਕੋਟ ਪੰਜਾਬ ਸਟੂਡੈਂਟਸ ਦੇ ਆਗੂ ਹਰਦੀਪ ਕੌਰ ਕੋਟਲਾ ਮੰਗਲਜੀਤ ਪੰਡੋਰੀ ਬਲਜੀਤ ਸਿੰਘ ਕਾਮਰੇਡ ਸੁਰਜੀਤ ਸਿੰਘ ਪੀਰ ਚ ਡੈੱਕ ਰਜਿੰਦਰ ਰਿਆੜ ਇਫਟੂ ਤੋਂ ਜਰਨੈਲ ਸਿੰਘ ਆਦਿ ਵੀ ਹਾਜ਼ਰ ਸਨ ਚਿੰਤਨ ਪ੍ਰਕਾਸ਼ਨ ਨੇ ਕਿਤਾਬਾਂ ਦੀ ਸਟਾਲ ਵੀ ਲਾਈ । ਸਟੇਜ ਸੈਕਟਰੀ ਦੀ ਭੂਮਿਕਾ ਪੀਐੱਸਯੂ ਸੂਬਾ ਕਮੇਟੀ ਮੈਂਬਰ ਮੋਹਨ ਸਿੰਘ ਔਲਖ ਨੇ ਨਿਭਾਈ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.