Mon. Jan 20th, 2020

NOI-24

AN-INTERNATIONAL-NEWS-PAPER-ONLINE

10 ਅਕਤੂਬਰ ਨੂੰ ਕਾਥ ਗੁਰਮੇਲ ਮੋਗਾ ਦੇ ਜਨਮ ਦਿਨ ਤੇ ਲਗਾਇਆ ਜਾਵੇਗਾ ਸਿਧਾਂਤਕ ਸਕੂਲ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਹੋਈ ਸੂਬਾਈ ਮੀਟਿੰਗ

1 min read

ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਸੂਬਾਈ ਮੀਟਿੰਗ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਾ ਜਗਦੀਸ਼ ਸਿੰਘ ਚਾਹਲ

ਮੋਗਾ ਅਮਰਜੀਤ ਬੱਬਰੀ
ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼  ਯੂਨੀਅਨ (ਏਟਕ) ਦੀ ਸੂਬਾਈ ਮੀਟਿੰਗ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਥੇਬੰਦੀ ਦੇ ਜਨਰਲ ਸਕੱਤਰ ਕਾਥ ਜਗਦੀਸ਼ ਸਿੰਘ ਚਾਹਲ ਅਤੇ ਅਵਤਾਰ ਸਿੰਘ ਗਗੜਾ ਨੇ ਦੱਸਿਆ ਕਿ ਹਰ ਸਾਲ ਦੀ ਤਰ•ਾਂ ਕਾਮਰੇਡ ਗੁਰਮੇਲ ਸਿੰਘ ਮੋਗਾ ਦੇ 57ਵੇਂ ਜਨਮ ਦਿਨ ਉੱਪਰ ਉਹਨਾਂ ਦੀ ਯਾਦ ਵਿੱਚ ਸਿਧਾਂਤਕ ਸਕੂਲ 10 ਅਕਤੂਬਰ 2019 ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਲਗਾਇਆ ਜਾ ਰਿਹਾ ਹੈ। ਇਸ ਸਿਧਾਂਤਕ ਸਕੂਲ ਨੂੰ ਬਤੌਰ ਟੀਚਰ ਕਾਮਰੇਡ ਜਗਰੂਪ ਠੀਕ 10;00 ਵਜੇ ਤੋਂ 15;00 ਵਜੇ ਤੱਕ ਸੰਬੋਧਨ ਕਰਨਗੇ। ਇਸ ਸਿਧਾਂਤਕ ਸਕੂਲ ਵਿੱਚ 18 ਡਿਪੂਆਂ ਦੀ ਲੀਡਰਸ਼ਿਪ, ਵਰਕਰਜ਼ ਅਤੇ ਮੋਗਾ ਜ਼ਿਲ•ੇ ਦੀਆਂ ਭ੍ਰਾਤਰੀ ਜਥੇਬੰਦੀਆਂ ਸ਼ਾਮਲ ਹੋਣਗੀਆਂ।
ਸਾਥੀ ਚਾਹਲ ਨੇ ਦੱਸਿਆ ਕਿ 21ਅਕਤੂਬਰ 2019 ਨੂੰ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ ੩੧ਵੀਂ ਬਰਸੀ ਮੋਗਾ ਬੱਸ ਸਟੈਂਡ ਉੱਪਰ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਈ ਜਾ ਰਹੀ ਹੈ। ਜਿਸ ਵਿੱਚ ਉਚੇਚੇ ਤੌਰ’ਤੇ ਕਾਮਰੇਡ ਅਤੁਲ ਅਣਜਾਣ ਆਲ ਇੰਡੀਆ ਏਟਕ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ, ਨਿਰਮਲ ਸਿੰਘ ਧਾਲੀਵਾਲ ਪੰਜਾਬ ਏਟਕ ਅਤੇ ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਰੋਡ ਟ੍ਰਾਂਸਪੋਰਟ ਦੇ ਜਨਰਲ ਸਕੱਤਰ, ਕਾਮਰੇਡ ਬੰਤ ਸਿੰਘ ਬਰਾੜ ਸਕੱਤਰ ਸੀਥਪੀਥਆਈਥ ਪੰਜਾਬ, ਕਾਥਜਗਰੂਪ ਮੁੱਖ ਸਲਾਹਕਾਰ ਰੋਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ, ਕਾਮਰੇਡ ਗੁਰਦੀਪ ਸਿੰਘ ਮੋਤੀ ਪ੍ਰਧਾਨ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਅਤੇ ਭ੍ਰਾਤਰੀ ਜਥੇਬੰਦੀਆਂ ਦੀ ਸੂਬਾਈ ਲੀਡਰਸ਼ਿਪ ਸੰਬੋਧਨ ਕਰੇਗੀ। ਰੋਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਦੀ ਟੀਮ ਨਾਟਕ ਅਤੇ ਕੋਰਿਓਗ੍ਰਾਫੀਆਂ ਪੇਸ਼ ਕਰੇਗੀ। ਸਾਥੀ ਚਾਹਲ ਨੇ ਕਿਹਾ ਕਿ ਰੋਪੜ ਬ੍ਰਾਂਚ ਦੇ ਹਰਮਨ ਪਿਆਰੇ ਸਾਬਕਾ ਪ੍ਰਧਾਨ ਕਾਮਰੇਡ ਜਗਜੀਤ ਸਿੰਘ ਪਟਵਾਰੀ ਦੀ ਤੀਸਰੀ ਬਰਸੀ ਰੋਪੜ ਬੱਸ ਸਟੈਂਡ ਉੱਪਰ 9 ਅਕਤੂਬਰ, 2019 ਨੂੰ ਮਨਾਈ ਜਾ ਰਹੀ ਹੈ। ਜਿਸ ਵਿੱਚ ਸਾਡੀ ਜਥੇਬੰਦੀ ਸੂਬਾਈ ਲੀਡਰਸ਼ਿਪ, ਵਰਕਰਜ਼ ਅਤੇ ਭ੍ਰਾਤਰੀ ਜਥੇਬੰਦੀਆਂ ਸ਼ਿਰਕਤ ਕਰਨਗੀਆਂ। ਇਸ ਮੌਕੇ ਏਟਕ ਅਤੇ ਫੈਡਰੇਸ਼ਨ ਦੀ ਸੂਬਾਈ ਲੀਡਰਸ਼ਿਪ ਸੰਬੋਧਨ ਕਰੇਗੀ। ਅੱਜ ਦੀ ਮੀਟਿੰਗ ਵਿੱਚ18 ਡਿਪੂਆਂ ਦੇ ਪ੍ਰਧਾਨ, ਜਨਰਲ ਸਕੱਤਰ, ਮੀਤ ਪ੍ਰਧਾਨ, ਕੈਸ਼ੀਅਰ ਤੋਂ ਇਲਾਵਾ ਸੂਬਾਈ ਲੀਡਰਸ਼ਿਪ ਅਵਤਾਰ ਸਿੰਘ ਤਾਰੀ, ਅੰਗਰੇਜ ਸਿੰਘ, ਗੁਰਜੰਟ ਕੋਕਰੀ, ਪੋਹਲਾ ਸਿੰਘ ਬਰਾੜ, ਦੀਦਾਰ ਸਿੰਘ ਪੱਟੀ, ਬਲਰਾਜ ਸਿੰਘ, ਗੁਰਚਰਨ ਸਿੰਘ, ਬਿਕਰਮਜੀਤ ਸਿੰਘ, ਪ੍ਰਦੀਪ ਕੁਮਾਰ, ਤਰਲੋਚਣ ਸਿੰਘ, ਇਕਬਾਲ ਸਿੰਘ, ਰਣਧੀਰ ਸਿੰਘ, ਦਵਿੰਦਰ ਕੁਮਾਰ, ਹਰਪਾਲ ਸਿੰਘ, ਜਗਪਾਲ ਸਿੰਘ, ਜਗਦੇਵ ਸਿੰਘ, ਇੰਦਰਜੀਤ ਭਿੰਡਰ ਅਤੇ ਸੰਜੀਵ ਕੁਮਾਰ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.