Wed. Apr 1st, 2020

NOI-24

AN-INTERNATIONAL-NEWS-PAPER-ONLINE

ਹੜ• ਪੀੜਤ ਬੱਚਿਆਂ ਨੂੰ ਰੂਰਲ ਐਨ ਜੀ ਓ ਵੱਲੋਂ 54000 ਦੀ ਸਹਾਇਤਾ। ਸ਼ ਸੀ ਸੈ ਸ਼ ਰਾਊਵਾਲ ਦੇ ਪ੍ਰਿੰਸੀਪਲ ਨੂੰ ਸੌਂਪਿਆ ਚੈਕ।

1 min read

ਸਕੂਲ ਪ੍ਰਿੰ ਨੂੰ ਚੈੱਕ ਸੌਪਦੇ ਹੋਏ ਰੂਰਲ ਐਨ ਜੀ ਓ ਕਲੱਬਜ਼ ਐਸੋਸੀਏਸ਼ਨ ਮੋਗਾ ਦੇ ਮੈਬਰ ।

ਮੋਗਾ ਅਮਰਜੀਤ ਬੱਬਰੀ
ਜਦੋਂ ਤੋਂ ਪੰਜਾਬ ਵਿੱਚ ਹੜ• ਆਏ ਹਨ, ਉਦੋਂ ਤੋਂ ਹੀ ਹੜ• ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸੇਵਾ ਵਿੱਚ ਜੁਟੀ ਹੋਈ ਮੋਗਾ ਜਿਲ•ੇ ਦੀ ਉਘੀ ਸਮਾਜ ਸੇਵੀ ਸੰਸਥਾ ਰੂਰਲ ਐਨ ਜੀ ਓ ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਊਵਾਲ ਵਿੱਚ ਪੜ• ਰਹੇ ਹੜ• ਪ੍ਰਭਾਵਿਤ ਪਿੰਡਾਂ ਦੇ ਦਸਵੀਂ ਅਤੇ ਬਾਰ•ਵੀਂ ਦੇ ਬੱਚਿਆਂ ਦੀ ਬੋਰਡ ਇਮਤਿਹਾਨ ਫੀਸ ਭਰਨ ਲਈ 50000 ਰੁਪਏ ਅਤੇ ਪ੍ਰਾਈਵੇਟ ਕਾਲਜ ਵਿੱਚ ਪੜਦੇ ਇੱਕ ਬੱਚੇ ਨੂੰ 4000 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ। ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ ਅਤੇ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਸਕੂਲ ਪ੍ਰਿੰਸੀਪਲ ਸੁਖਦੇਵ ਸਿੰਘ ਨੂੰ 50,000 ਰੁਪਏ ਅਤੇ ਇੱਕ ਬੱਚੇ ਦੇ ਪਿਤਾ ਨੂੰ 4,000 ਰੁਪਏ ਦਾ ਚੈੱਕ ਸੌਂਪਿਆ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸੰਸਥਾ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਸ਼ੁਰੂ ਤੋਂ ਹੀ ਮੋਗਾ, ਫਿਰੋਜ਼ਪੁਰ ਅਤੇ ਜਲੰਧਰ ਜਿਲ•ੇ ਦੇ ਹੜ• ਪ੍ਰਭਾਵਿਤ ਲੋਕਾਂ ਦੀ ਹਰ ਤਰੀਕੇ ਨਾਲ ਮੱਦਦ ਕੀਤੀ ਹੈ। ਪਹਿਲੇ ਪੜਾਅ ਵਿੱਚ ਲੋਕਾਂ ਨੂੰ ਰਾਸ਼ਨ ਅਤੇ ਖਾਣ ਪੀਣ ਦਾ ਹਰ ਸਮਾਨ ਮੁਹੱਈਆ ਕਰਵਾਇਆ, ਦੂਸਰੇ ਪੜਾਅ ਵਿੱਚ ਤਰਪਾਲਾਂ, ਮੱਛਰਦਾਨੀਆਂ ਸਮੇਤ ਘਰੇਲੂ ਵਰਤੋਂ ਦਾ ਹਰ ਸਮਾਨ, ਤੀਸਰੇ ਪੜਾਅ ਵਿੱਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੈਡੀਕਲ ਕੈਂਪ, ਚੌਥੇ ਪੜਾਅ ਵਿੱਚ ਪਸ਼ੂਆਂ ਲਈ ਫੀਡ ਅਤੇ ਦਵਾਈਆਂ, ਪੰਜਵੇਂ ਪੜਾਅ ਵਿੱਚ ਕਾਲਜਾਂ ਵਿੱਚ ਪੜ•ਦੇ ਬੱਚਿਆਂ ਨੂੰ 81000 ਰੁਪਏ ਦੀ ਸਹਾਇਤਾ ਤੇ ਹੁਣ ਛੇਵੇਂ ਪੜਾਅ ਵਿੱਚ ਦਸਵੀਂ ਅਤੇ ਬਾਰ•ਵੀਂ ਵਿੱਚ ਪੜ•ਦੇ ਬੱਚਿਆਂ ਦੀ ਬੋਰਡ ਫੀਸ ਭਰਨ ਲਈ 50,000 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ, ਜੋ ਸਕੂਲ ਪ੍ਰਿੰਸੀਪਲ ਵੱਲੋਂ ਸਭ ਲੋੜਵੰਦ ਬੱਚਿਆਂ ਨੂੰ ਬਰਾਬਰ ਵੰਡ ਦਿੱਤੀ ਜਾਵੇਗੀ। ਇਸ ਮੌਕੇ ਉਨ•ਾਂ ਬੱਚਿਆਂ ਨੂੰ ਬਿਨਾਂ ਕਿਸੇ ਚਿੰਤਾ ਤੋਂ ਆਪਣੀ ਪੜ•ਾਈ ਜਾਰੀ ਰੱਖਣ ਅਤੇ ਵਧੀਆ ਰਿਜਲਟ ਵਿਖਾ ਕੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਬੱਚਿਆਂ ਨੂੰ ਹਵਾ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪ੍ਰੇਰਿਤ ਕਰਦਿਆਂ ਉਨ•ਾਂ ਨੂੰ ਇਸ ਸਬੰਧੀ ਨੁਕਤੇ ਵੀ ਦੱਸੇ। ਇਸ ਮੌਕੇ ਸਕੂਲ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਹੜ• ਪ੍ਰਭਾਵਿਤ ਪਿੰਡਾਂ ਦੇ ਬੱਚਿਆਂ ਦੀ ਮੱਦਦ ਕਰਨ ਲਈ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ ਅਤੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਇਹਨਾਂ ਬੱਚਿਆਂ ਨੂੰ ਆਰਥਿਕ ਦੇ ਨਾਲ ਨਾਲ ਨੈਤਿਕ ਸਹਾਇਤਾ ਵੀ ਮਿਲੇਗੀ, ਜਿਸ ਨਾਲ ਉਹ ਬਿਨਾਂ ਚਿੰਤਾ ਆਪਣੀ ਪੜ•ਾਈ ਜਾਰੀ ਰੱਖ ਸਕਣਗੇ। ਇਸ ਮੌਕੇ ਸਮਾਜ ਸੇਵੀ ਦਿਲਬਾਗ ਸਿੰਘ ਮਲਕ ਕੰਮਾਂ, ਸੁਖਵੀਰ ਸਿੰਘ ਮੰਦਰ ਕਲਾਂ ਅਤੇ ਰੇਸ਼ਮ ਸਿੰਘ ਕੰਬੋ ਖੁਰਦ ਨੇ ਵੀ ਰੂਰਲ ਐਨ ਜੀ ਓ ਮੋਗਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਿੰਸੀਪਲ ਸੁਖਦੇਵ ਸਿੰਘ, ਮੇਵਾ ਸਿੰਘ, ਬਹਾਦਰ ਸਿੰਘ, ਗੁਰਵਿੰਦਰ ਸਿੰਘ, ਅਮਰਿੰਦਰ ਪਾਲ ਸਿੰਘ, ਰਾਜਿੰਦਰ ਸਿੰਘ ਬਰਾੜ, ਜਗਤਾਰ ਸਿੰਘ ਗਿੱਲ, ਦਵਿੰਦਰਜੀਤ ਸਿੰਘ ਗਿੱਲ, ਗੁਰਨਾਮ ਸਿੰਘ ਲਵਲੀ, ਦਲਵੀਰ ਸਿੰਘ, ਸਰਬਜੀਤ ਕੌਰ, ਰਜਨੀ ਬਾਲਾ, ਦਵਿੰਦਰ ਕੌਰ, ਕੁਲਦੀਪ ਕੌਰ, ਪਰਮਜੀਤ ਸਿੰਘ, ਗੁਰਬਖਸ਼ੀਸ਼ ਸਿੰਘ ਅਤੇ ਦਿਲਬਾਗ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.