Wed. Apr 1st, 2020

NOI-24

AN-INTERNATIONAL-NEWS-PAPER-ONLINE

ਦੁਸਹਿਰੇ ਮੌਕੇ ਰਾਵਣ ਦਾ ਪੁਤਲਾ ਫੂਕੱਣ ਅਤੇ ਦਿਵਾਲੀ ਮੌਕੇ ਪਟਾਕੇ ਚਲਾਉਣ ਤੇ ਪੂਰਨ ਪਾਬੰਦੀ ਲਗਾਈ ਜਾਵੇ – ਕਿਸਾਨ ਆਗੂ ਬੀਕੇਯੂ (ਕਾਦੀਆਂ) ਦੀ ਹੋਈ ਮੀਟਿੰਗ

1 min read

ਮੋਗਾ ਦੇ ਨੇਚਰ ਪਾਰਕ ਵਿਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ।

ਮੋਗਾ ਅਮਰਜੀਤ ਬੱਬਰੀ
ਭਾਰਤੀ ਕਿਸਾਨ ਯੂਨੀਅਨ ਰਜਿ: (ਕਾਦੀਆਂ) ਦੀ  ਮੀਟਿੰਗ ਜਿਲ•ਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ । ਮੀਟਿੰਗ ਦੀ ਕਾਰਵਾਈ ਜਿਲ•ਾ ਸਕੱਤਰ ਜਨਰਲ ਗੁਲਜਾਰ ਸਿੰਘ ਘੱਲਕਲਾਂ ਨੇ ਚਲਾਈ । ਇਸ ਮੀਟਿੰਗ ਨੂੰ ਅਤੱਰ ਸਿੰਘ ਸੋਨੂੰ ਬਾਗ ਗਲੀ ਮੋਗਾ, ਕੁਲਵੰਤ ਸਿੰਘ ਮਾਣੂੰਕੇ, ਦਲੀਪ ਸਿੰਘ ਜਨੇਰ, ਜਸਵੀਰ ਸਿੰਘ ਮੰਦਰ, ਸੁਖਜਿੰਦਰ ਸਿੰਘ ਖੋਸਾ, ਮੰਦਰਜੀਤ ਸਿੰਘ ਮਨਾਵਾਂ, ਸੁਰਜੀਤ ਸਿੰਘ ਫਤਿਹਗੜ• ਕੋਰੋਟਾਣਾ, ਦਰਸ਼ਨ ਸਿੰਘ ਰੌਲੀ, ਲਾਭ ਸਿੰਘ ਮਾਣੂੰਕੇ, ਹਰਭਜਨ ਸਿੰਘ ਘੋਲੀਆ, ਪ੍ਰਗਟ ਸਿੰਘ ਮਲੂਕ ਸਿੰਘ ਮਸਤੇਵਾਲਾ ਆਦਿ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ ।
ਕਿਸਾਨ ਆਗੂਆਂ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਤੇ ਕੈਪਟਨ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਰਾਹੀਂ ਜੋ ਸਾਭੋਕੇ ਤਲਵੰਡੀ ਗੁਟਕਾ ਸਾਹਿਬ ਫੜ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਦੀ ਸੀ ਕਿ ਕਿਸਾਨਾਂ ਦਾ ਸਾਰਾ ਕਰਜਾ ਮਾਫ ਕੀਤਾ ਜਾਵੇਗਾ , ਘਰ-ਘਰ  ਨੌਕਰੀ ਦਿੱਤੀ ਜਾਵੇਗੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦਿੱਤੀ ਜਾਵੇਗੀ ਪਰ ਇਸ ਵਿੱਚੋਂ ਕੋਈ ਕੀਤਾ ਗਿਆ ਵਾਅਦਾ ਪੂਰਾ ਨਹੀਂ ਕੀਤਾ ਗਿਆ । ਸੋ ਪ੍ਰਕਾਸ਼ ਪੁਰਬ ਮਨਾਉਣ ਤੇ ਕਿਸਾਨਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੁਰਪੁਰਬ ਤੇ ਉਪਰੋਕਤ ਕੀਤੇ ਵਾਅਦੇ ਪੂਰੇ ਕੀਤੇ ਜਾਣ ।
ਕਿਸਾਨਾਂ ਇਹ ਵੀ  ਮੰਗ ਕੀਤੀ ਕਿ ਦੁਸਹਿਰੇ ਮੌਕੇ ਰਾਵਣ ਦਾ ਪੁਤਲਾ ਫੂਕੱਣ ਤੇ ਪਾਬੰਦੀ ਲਗਾਈ ਜਾਵੇ ਅਤੇ ਦੀਵਾਲੀ ਤੇ ਪਟਾਖੇ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ । ਇਹ ਤਿਉਹਾਰਾਂ ਦੇ ਦਿਨਾਂ ਵਿੱਚ ਸਭ ਤੋਂ ਜਿਆਦਾ ਕੈਮੀਕਲ ਪ੍ਰਦੂਸ਼ਣ ਫੈਲਦਾ ਹੈ , ਜਦੋਂ ਕਿ ਇੱਕ ਕਿਸਾਨ ਵੱਲੋਂ ਅਨਾਜ ਪੈਦਾ ਕਰਨ ਦੇ ਹਿੱਤ ਵਿੱਚ ਕੁੱਝ ਥੋੜੀ ਬਹੁਤ ਖੇਤ ਵਿੱਚ ਫਸਲ ਦੀ ਰਹਿੰਦ-ਖੂੰਦ ਨੂੰ ਅੱਗ ਲਾਉਣ ਦਾ ਵੱਡਾ ਹਊਆ ਮੀਡੀਏ ਵੱਲੋਂ ਖੜ•ਾ ਕੀਤਾ ਜਾ ਰਿਹਾ ਹੈ । ਅੱਗ ਲਗਾਉਂਦਿਆਂ ਕਿਸਾਨਾਂ ਦੀਆਂ ਫੋਟੋ ਲਗਾ ਕੇ ਇਸ਼ਤਿਹਾਰਾਂ ਵਿੱਚ ਕਿਸਾਨ ਨੂੰ ਜਲੀਲ ਕੀਤਾ ਜਾਂਦਾ ਹੈ । ਕਿਸਾਨਾਂ  ਇਹ ਵੀ ਮੰਗ ਕੀਤੀ ਕਿ ਝੋਨੇ ਦੀ ਥਾਂ ਤੇ ਕੋਈ ਹੋਰ ਫਸਲ ਕਿਸਾਨ ਨੂੰ ਦਿੱਤੀ ਜਾਵੇ ਜਿਸਦੀ ਆਮਦਨ ਝੋਨੇ (ਜੀਰੀ) ਤੋਂ ਜਿਆਦਾ ਹੋਵੇ ਇਸ ਨਾਲ ਥੱਲੇ ਵਾਲੇ ਪਾਣੀ ਦੀ ਬਚਤ ਅਤੇ ਪਰਾਲੀ ਦੇ ਫੂੱਕਣ ਦੀ ਸਮੱਸਿਆ ਖਤਮ ਹੋ ਜਾਵੇਗੀ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸਿੰਘ ਪਟਵਾਰੀ ਗਹਿਲੀਵਾਲਾ, ਰਛਪਾਲ ਸਿੰਘ ਪਟਵਾਰੀ ਕਪੂਰੇ, ਪਿਆਰਾ ਸਿੰਘ ਸਰਬਜੀਤ ਸਿੰਘ ਕੁਲਵੰਤ ਸਿੰਘ ਜੋਗੇਵਾਲਾ, ਪ੍ਰੀਤਮ ਸਿੰਘ ਖੋਸਾ ਪਾਂਡੋ, ਕਰਮਜੀਤ ਸਿੰਘ ਬੰਤ ਸਿੰਘ ਨਿਧਾਂਵਾਲਾ, ਵਕੀਲ ਸਿੰਘ ਮਾਣੂੰਕੇ, ਨੰਬਰਦਾਰ ਗੁਰਮੇਲ ਸਿੰਘ ਬੂਟਾ ਸਿੰਘ ਜਗਰਾਜ ਸਿੰਘ ਡਰੋਲੀ ਭਾਈ, ਬਲਕਾਰ ਸਿੰਘ ਰਛਪਾਲ ਸਿੰਘ ਮੋਗਾ, ਭੋਲਾ ਸਿੰਘ ਬਲਵਾਨ ਸਿੰਘ ਚੜਿੱਕ, ਮੇਜਰ ਸਿੰਘ ਕੜਾਹੇਵਾਲਾ, ਸਾਹਿਬ ਸਿੰਘ ਬੋਘੇਵਾਲਾ, ਲਖਵੀਰ ਸਿੰਘ ਡਗਰੂ, ਜੀਤ ਸਿੰਘ ਸਵਰਨ ਸਿੰਘ ਮੰਦਰ, ਸੁਖਦੇਵ ਸਿੰਘ ਦਾਤਾ, ਤਰਸੇਮ ਸਿੰਘ ਸੁਖਮੰਦਰ ਸਿੰਘ ਰੇਸ਼ਮ ਸਿੰਘ ਬਲਵੰਤ ਸਿੰਘ ਫਤਿਹਗੜ• ਕੋਰੋਟਾਣਾ, ਸੁਖਮੰਦਰ ਸਿੰਘ ਗੁਰਦਿਆਲ ਸਿੰਘ (ਲਾਲੀ) ਪਾਲ ਸਿੰਘ ਕੋਠੇ ਡਿਪਟੀ ਘੱਲਕਲਾਂ, ਕਰਨੈਲ ਸਿੰਘ ਗੁਰਮੁੱਖ ਸਿੰਘ ਬਾਜੇਕੇ, ਮਲਕੀਤ ਸਿੰਘ ਥੰਮਣਵਾਲਾ, ਮਲਕੀਤ ਸਿੰਘ ਮਹਿੰਦਰ ਸਿੰਘ ਚੁਗਾਵਾਂ, ਕੁਲਦੀਪ ਸਿੰਘ ਤਖਾਣਵੱਧ, ਬੂਟਾ ਸਿੰਘ ਨਿੰਦਰ ਸਿੰਘ ਮਸਤੇਵਾਲਾ, ਭਜਨ ਗਲੌਟੀ, ਨੱਛਤਰ ਸਿੰਘ ਲੋਹਾਰਾ, ਰੇਸ਼ਮ ਸਿੰਘ ਬੱਡੂਵਾਲ, ਬੂਟਾ ਸਿੰਘ ਹਰਦੀਪ ਸਿੰਘ ਪੰਡੋਰੀ, ਕੁਲਦੀਪ ਸਿੰਘ ਲੰਡੇਕੇ, ਜਰਨੈਲ ਸਿੰਘ ਭਲੂਰ, ਗੁਰਮੁੱਖ ਸਿੰਘ ਕਰਨੈਲ ਸਿੰਘ ਬਾਜੇਕੇ, ਗੁਰਜੰਟ ਸਿੰਘ ਗਗੜਾ, ਗੁਰਮੇਲ ਸਿੰਘ ਚੀਮਾ, ਜਸਵੀਰ ਸਿੰਘ ਦਲਬਾਰਾ ਸਿੰਘ ਸੈਦੋਕੇ, ਆਦਿ ਸਮੇਤ ਹੋਰ ਜਿਲ•ਾ ਅਹੁੱਦੇਦਾਰ ਤੇ ਬਲਾਕਾਂ ਦੇ ਅਹੁੱਦੇਦਾਰ ਤੇ ਵਰਕਰ ਹਾਜਰ ਸਨ ।

More Stories

Leave a Reply

Your email address will not be published. Required fields are marked *

This site uses Akismet to reduce spam. Learn how your comment data is processed.