Wed. Apr 1st, 2020

NOI-24

AN-INTERNATIONAL-NEWS-PAPER-ONLINE

ਹੁਣ ਸਰਕਾਰੀ ਸਕੂਲ ਵੀ ਹਾਈਟੈੱਕ ਹੋਣ ਲੱਗੇ ਨੇ, ਮਾਨਸਾ ਜ਼ਿਲ੍ਹੇ ਨੇ ਕੀਤੀ ਪਹਿਲ ਕਦਮੀ

1 min read
ਮਾਨਸਾ 14 ਫਰਵਰੀ ( ਬਿਕਰਮ ਸਿੰਘ ਵਿੱਕੀ) _ ਹੁਣ ਸਰਕਾਰੀ ਸਕੂਲ ਵੀ ਹਾਈਟੈੱਕ ਹੋਣ ਹੋਣ ਲੱਗੇ ਹਨ,ਕੋਈ ਬੱਚਾ ਕਦੋਂ ਸਕੂਲ ਪਹੁੰਚਿਆ,ਕਦੋਂ ਵਾਪਸ ਚੱਲਿਆ,ਇਸ ਦਾ ਸਨੇਹਾ ਤਰੁੰਤ ਮਾਪਿਆ ਦੇ ਮੋਬਾਇਲ ਤੇ ਵਜਾਏਗਾ ਘੰਟੀ,ਇਸ ਨਵੀਂ ਤਕਨੀਕ ਦੀ ਸ਼ੁਰੂਆਤ ਪੰਜਾਬ ਦੇ ਪਹਿਲੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਭੀਖੀ ਤੋਂ ਹੋਈ ਹੈ,ਇਹ ਪਹਿਲ ਕਦਮੀ ਇਥੇਂ ਸਿੱਧੀ ਭਰਤੀ ਰਾਹੀਂ ਪ੍ਰਿੰਸੀਪਲ ਬਣੇ ਪ੍ਰੀਤਇੰਦਰ ਘਈ ਨੇ ਅਪਣੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਸਿੱਖਿਆ ਵਿਭਾਗ ਵੱਲ੍ਹੋਂ ਮਿਲੀ ਹੱਲਾਸ਼ੇਰੀ ਬਾਅਦ ਕੀਤੀ ਹੈ,ਉਹ ਹਰ ਰੋਜ਼ ਦੋ ਸੌ ਕਿਲੋਮੀਟਰ ਆਉਣ ਜਾਣ ਦਾ ਸਫ਼ਰ ਤਹਿ ਕਰਕੇ ਆਉਂਦਾ ਹੈ,ਸਕੂਲ ਲੱਗਣ ਤੋਂ ਪਹਿਲਾ ,ਦਸਵੀਂ,ਬਾਰਵੀਂ ਕਲਾਸ ਦੀ ਵਾਧੂ ਜਮਾਤ ਲੈਂਦਾ ਹੈ,ਫਿਰ ਸਵੇਰੇ ਦੀ ਪ੍ਰਾਰਥਨਾ ਤੋਂ ਲੈਕੇ ਦੇਰ ਸ਼ਾਮ ਤੱਕ ਸਕੂਲ ਦੀ ਬੇਹਤਰੀ ਲਈ ਜੁੱਟ ਜਾਂਦਾ ਹੈ,ਇਹੀ ਕਾਰਨ ਹੈ ਕਿ ਇਹ ਸਕੂਲ ਤਿੰਨ ਮਹੀਨੇ ਤੋਂ ਸੁਰਖੀਆਂ ਚ ਹੈ।
ਉਂਝ ਵੀਂ ਇਹ ਸਕੂਲ ਆਧੁਨਿਕ ਤਕਨੀਕਾਂ ਨਾਲ ਭਰਪੂਰ ਹੈ,ਅਧਿਆਪਕਾਂ ਦੀ ਹਾਜ਼ਰੀ ਦੇ ਨਾਲ ਨਾਲ ਬੱਚਿਆਂ ਦੀ ਹਾਜ਼ਰੀ ਵੀ ਬਾਇਓਮੈਟਰਿਕ ਨਾਲ,ਹਰ ਕਲਾਸ ਚ ਸੀ ਸੀ ਟੀ ਵੀ ਕੈਮਰਾ,ਸਮਾਰਟ ਪ੍ਰੋਜੈਕਟਰਾਂ ਤੇ ਈ-ਕੰਟੈਂਟ ਰਾਹੀ ਪੜ੍ਹਾਈ,ਆਧੁਨਿਕ ਕੰਪਿਊਟਰ ਲੈਬ,ਗਿਆਨਮਈ ਸਲੋਗਨਾਂ ਨਾਲ ਰੰਗਿਆਂ ਹੋਇਆ ਹਰ ਕੋਨਾ,ਵਰਕਿੰਗ ਸਾਇੰਸ ਮਾਡਲ,ਸੌ ਫੀਸਦੀ ਨਤੀਜੇ, ਖੇਡਾਂ, ਸਭਿਆਚਾਰ,ਸਾਹਿਤਕ ਮੁਕਾਬਲਿਆਂ ਚ ਚੰਗੀ ਕਾਰਗੁਜ਼ਾਰੀ। ਪੰਜਾਬੀ ਬੋਲੀ ਨੂੰ ਸਮਰਪਿਤ ਲਾਇਬਰੇਰੀ ਸਕੂਲ ਦੀ ਰੂਹ ਹੈ,ਜਿਸ ਰੂਪ ਤੇ ਸਲੀਕੇ ਨਾਲ ਇਸ ਨੂੰ ਸਜਾਇਆ ਹੈ ਤੇ ਗਿਆਨ ਭਰਪੂਰ ਕਿਤਾਬਾਂ ਹਨ,ਉਸ ਦੇ ਮੱਦੇਨਜ਼ਰ ਵਿਦਿਆਰਥੀਂ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ, ਪ੍ਰਿੰਸੀਪਲ ਦਾ ਦਫ਼ਤਰ  ਤੇ ਸਟਾਫ਼ ਰੂਮ ਵੀ ਦੇਖਣ ਵਾਲੇ ਹਨ, ਜਿਥੇਂ ਲੋੜੀਦੇ ਸਮੇਂ ਦੌਰਾਨ ਹੁੰਦੀਆਂ ਮੀਟਿੰਗਾਂ ਚ ਅਧਿਆਪਕਾਂ ਚ ਆਪ ਮੁਹਾਰੇ ਕੁਝ ਨਿਵੇਕਲਾ ਕਰਨ ਦਾ ਉਤਸ਼ਾਹ ਭਰਦਾ ਹੋਵੇਗਾ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਲਾਭ ਸਿੰਘ ਨੇ ਅੱਜ ਸਕੂਲ ਸਮੇਂ ਤੋਂ ਪਹਿਲਾ ਇਥੇਂ ਚਲ ਰਹੀਆਂ ਵਾਧੂ ਸਮੇਂ ਦੌਰਾਨ ਚਲ ਰਹੀਆਂ ਦਸਵੀਂ,ਬਾਰਵੀਂ ਕਲਾਸਾਂ ਦਾ ਨਿਰੀਖਣ ਕਰਦਿਆਂ ਅਧਿਆਪਕਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਇਹ ਮਿਹਨਤ ਰੰਗ ਲਿਆਵੇਗੀ,ਉਨ੍ਹਾਂ ਅਧਿਆਪਕਾਂ ਦੇ ਨਾਲ ਨਾਲ ਚਾਂਈ ਚਾਂਈ ਬਾਇਓਮੈਟਰਿਕ ਤੇ ਹਾਜ਼ਰੀ ਲਾ ਰਹੀਆਂ ਵਿਦਿਆਰਥਣਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੂਰੀ ਦਿਲਚਸਪੀ ਨਾਲ ਪੜ੍ਹਾਈ ਕਰਨ ਲਈ ਉਤਸ਼ਾਹਤ ਵੀ ਕੀਤਾ। ਉਨ੍ਹਾਂ ਸਕੂਲ ਚ ਹੋ ਰਹੇ ਉਪਰਾਲਿਆਂ ਦੀ ਵੀ ਪ੍ਰਸ਼ੰਸਾ ਕੀਤੀ।ਉਨ੍ਹਾਂ ਦੱਸਿਆ ਕਿ ਨਵੇਂ ਸ਼ੈਸਨ ਤੋਂ ਪਹਿਲਾ ਹਰ ਸਕੂਲ ਨੂੰ ਆਧੁਨਿਕ ਸਾਹੂਲਤਾਂ ਨਾਲ ਲੈੱਸ ਕੀਤਾ ਜਾਵੇਗਾ।
ਸਕੂਲ ਦੇ ਪ੍ਰਿੰਸੀਪਲ ਪ੍ਰੀਤਇੰਦਰ ਘਈ  ਜੋ ਐੱਮ ਐੱਸ ਸੀ ਕਮਿਸਟਰੀ, ਐੱਮ ਏ ਇੰਗਲਿਸ਼ ਹਨ ਅਤੇ ਹਾਲ ਹੀ ਵਿੱਚ ਪੀ ਈ ਐੱਸ ਦਾ ਰੁਤਬਾ ਹਾਸਲ ਕੀਤਾ ਦੱਸਿਆ ਹੈ ,ਨੇ ਦੱਸਿਆ ਕਿ ਇਥੇਂ ਪੜ੍ਹ ਰਹੀਆਂ 500 ਤੋਂ ਵੱਧ ਵਿਦਿਆਰਥਣਾਂ ਦੀ ਬੇਹਤਰੀ ਲਈ ਉਹ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦੇਣਗੇ,ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਕਿਸੇ ਵੀ ਸਰਕਾਰੀ ਸਕੂਲ ਵਿੱਚ ਸਾਇੰਸ ਦੀਆਂ ਕਲਾਸਾਂ ਦੀ ਕਮੀ ਨੂੰ ਪੂਰਾ ਕਰਨ ਲਈ ਉਹ ਹਰ ਯਤਨ ਕਰਨਗੇ ਅਤੇ ਨਵੇਂ ਦਾਖਲਿਆਂ ਲਈ ਵੀ ਸਕੂਲ ਮੈਨੇਂਜਮੈਂਟ ਕਮੇਟੀ ਦੇ ਸਹਿਯੋਗ ਨਾਲ ਭੱਜ ਨੱਠ ਕਰਨਗੇ। ਸਕੂਲ ਦੇ ਚੇਅਰਮੈਨ ਮਲਕੀਤ ਸਿੰਘ ਅਤੇ ਸਮੂਹ ਮੈਂਬਰਾਂ ਨੇ ਵੀ ਸਕੂਲ ਦੀ ਬੇਹਤਰੀ ਲਈ ਹਰ ਸਹਿਯੋਗ ਦਾ ਭਰੋਸਾ ਦਿੱਤਾ ਹੈ।
ਸਰਕਾਰੀ ਸਕੂਲ ਦੀ ਬੇਹਤਰੀ ਲਈ ਹਮੇਸ਼ਾ ਹੀ ਤੱਤਪਰ ਰਹਿਣ ਵਾਲੇ ਬਲਵੰਤ ਸਿੰਘ ਭੀਖੀ ਏ ਐਸ ਆਈ,ਦਰਸ਼ਨ ਸਿੰਘ ਖਾਲਸਾ,ਅਵਤਾਰ ਸਿੰਘ ਕਾਲਾ,ਬਾਸਕਟਬਾਲ ਕੋਚ ਨਰੇਸ਼ ਕੁਮਾਰ,ਗੋਗੀ ਪੰਧੇਰੀਆਂ,ਬਾਬਾ ਮੱਘਰ ਸਿੰਘ,ਨਾਜ਼ਰ ਸਿੰਘ ਨੇ ਗੱਲਬਾਤ ਦੌਰਾਨ ਪ੍ਰਿੰਸੀਪਲ ਅਤੇ ਸਕੂਲ ਸਟਾਫ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਲੜਕੀਆਂ ਦੇ ਸਨਹਿਰੀ ਭਵਿੱਖ ਲਈ ਉਹ ਕੋਈ ਤੋਟ ਨਹੀਂ ਰਹਿਣ ਦੇਣਗੇ।
ਉਧਰ ਜ਼ਿਲ੍ਹਾ ਸਿੱਖਿਆ ਅਫਸਰ  ਸੈਕੰਡਰੀ ਰਾਜਵੰਤ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਜਗਰੂਪ ਭਾਰਤੀ, ਜ਼ਿਲ੍ਹਾ ਖੇਡ ਅਫਸਰ ਪ੍ਰਾਇਮਰੀ ਹਰਦੀਪ ਸਿੱਧੂ,ਮੀਡੀਆ ਕੋਆਰਡੀਨੇਟਰ ਰਾਜੇਸ਼ ਬੁਢਲਾਡਾ ਨੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਰੰਗ ਲਿਆ ਰਹੀ ਹੈ ਅਤੇ ਹਰ ਸਕੂਲ ਚ ਕਮਾਲ ਦੀ ਕਾਰਗੁਜ਼ਾਰੀ ਹੋ ਰਹੀ ਹੈ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.