Fri. May 29th, 2020

NOI-24

AN-INTERNATIONAL-NEWS-PAPER-ONLINE

ਕਰਫਿਊ ਦੌਰਾਨ ਲੋੜ੍ਹਵੰਦਾਂ ਲਈ ਮਸੀਹਾ ਬਣ ਕੇ ਉੱਤਰੇ ਭਾਦਸੋਂ ਦੇ ਥਾਣਾ ਮੁਖੀ

1 min read

ਭਾਦਸੋਂ 26 ਮਾਰਚ (ਗੁਰਦੀਪ ਟਿਵਾਣਾ) – ਕੋਰੋਨਾ ਵਾਇਰਸ ਕੋਵਿਡ 19 ਦੇ ਰੂਪ ਵਿੱਚ ਚੱਲ ਰਹੀ ਆਲਮੀ ਬਿਪਤਾ ਦੌਰਾਨ ਜਿੱਥੇ ਸੂਬਾ ਭਰ ਵਿੱਚ ਸਿਹਤ ਵਿਭਾਗ ਦੇ ਕਰਮਚਾਰੀ ਤੇ ਪ੍ਰਸ਼ਾਸਨਿਕ ਅਧਿਕਾਰੀ ਦਿਨ ਰਾਤ ਇਸ ਨਾ ਮੁਰਾਦ ਮਹਾਂਮਾਰੀ ਨਾਲ ਸਬੰਧਤ ਡਿਊਟੀਆਂ ਨਿਭਾ ਰਹੇ ਹਨ ਉੱਥੇ ਕਈ ਪੁਲਿਸ ਅਫਸਰ ਸਖਤ ਡਿਊਟੀ ਦੇ ਨਾਲ ਨਾਲ ਲੋੜ੍ਹਵੰਦ ਤੇ ਭੁੱਖ ਨਾਲ ਜੂਝ ਰਹੇ ਲਾਚਾਰ ਲੋਕਾਂ ਲਈ ਮਸੀਹਾ ਬਣ ਕੇ ਉਨ੍ਹਾਂ ਦੀ ਸੇਵਾ ਵਿੱਚ ਜੁਟੇ ਹਨ ।

ਅਜਿਹੀ ਹੀ ਇਕ ਮਾਨਵ ਸੇਵਾ ਦੀ ਮਿਸ਼ਾਲ ਨੌਜਵਾਨ ਪੁਲਿਸ ਅਫਸਰ ਅਮ੍ਰਿਤਵੀਰ ਸਿੰਘ ਚਾਹਲ ਦੇ ਰੂਪ ਵਿੱਚ ਦੇਖਣ ਨੂੰ ਮਿਲੀ ਜਿਨ੍ਹਾਂ ਦੀ ਭਾਦਸੋਂ ਵਿੱਖੇ ਥਾਣਾ ਮੁਖੀ ਵਜੋਂ ਨਿਯੁਕਤੀ ਨੂੰ ਭਾਵੇਂ ਹਾਲੇ ਦੋ ਦਿਨ ਹੋਏ ਨੇ ਪਰ ਇਨ੍ਹਾਂ ਦੋ ਹੀ ਦਿਨਾਂ ਵਿੱਚ ਉਹ ਥਾਣੇ ਅਧੀਨ 84 ਪਿੰਡਾਂ ਦੇ ਵਿਸ਼ਾਲ ਘੇਰੇ ਅੰਦਰ ਵਿਚਰਦਿਆਂ ਸੈਂਕੜੇ ਲੋੜਵੰਦਾਂ,ਝੁੱਗੀ ਝੋਪੜੀਆਂ ਵਾਲਿਆਂ ,ਗਰੀਬ ਪ੍ਰਵਾਸੀ ਮਜਦੂਰਾਂ ਨੂੰ ਰਾਸ਼ਨ ਤੇ ਸਬਜੀਆਂ ਵੰਡ ਕੇ ਉਨ੍ਹਾਂ ਦਾ ਚੁੱਲ੍ਹਾ ਬਲ਼ਦਾ ਰੱਖਣ ਵਿੱਚ ਸਹਾਈ ਹੋਏ ਹਨ ।

ਥਾਣਾ ਮੁਖੀ ਅਮ੍ਰਿਤਵੀਰ ਸਿੰਘ ਤੇ ਉਨ੍ਹਾਂ ਦੇ ਸਟਾਫ ਦੁਆਰਾ ਅਪਣੀ ਨੇਕ ਕਮਾਈ ‘ਚੋਂ ਮੱਦਦ ਦੇ ਰੂਪ ਵਿੱਚ ਕੀਤੀ ਜਾ ਰਹੀ ਇਸ ਨਿਵੇਕਲੀ ਪਹਿਲ ਕਦਮੀ ਤੋਂ ਪ੍ਰਭਾਵਿਤ ਹੋ ਕੇ ਸਹਿਰ ਦੇ ਦਿਆਨਤਦਾਰ ਲੋਕਾਂ ਨੇ ਇਸ ਨੇਕ ਕਾਰਜ਼ ‘ਚ ਕਿਸੇ ਨਾ ਕਿਸੇ ਰੂਪ ਵਿੱਚ ਸਾਮਿਲ ਹੋਣ ਦੀ ਇੱਛਾ ਪ੍ਰਗਟਾਈ ਹੈ । ਗੁਰਦੁਆਰਾ ਰੋੜੀ ਸਾਹਿਬ ਚਹਿਲ ਦੇ ਪ੍ਰਧਾਨ ਰਣਧੀਰ ਸਿੰਘ ਢੀਂਡਸਾ ਨੇ ਥਾਣਾ ਮੁਖੀ ਨਾਲ ਮੁਲਾਕਾਤ ਕਰਕੇ ਸੰਸਥਾ ਵੱਲੋਂ ਰੋਜਾਨਾ 500 ਵਿਅਕਤੀਆਂ ਲਈ ਲੰਗਰ ਤਿਆਰ ਕੀਤੇ ਜਾਣ ਤੋਂ ਇਲਾਵਾ ਦੋ ਵਕਤ ਦੀ ਰੋਟੀ ਤੋਂ ਮੋਹਤਾਜ ਲੋਕਾਂ ਲਈ ਗੁਰੂ ਦੀ ਗੋਲਕ ਖੁੱਲਾ ਰੱਖਣ ਦਾ ਭਰੋਸਾ ਦਿੱਤਾ। ਸਥਾਨਕ ਗੁਰਦੁਆਰਾ ਸਿੰਘ ਸਭਾ, ਹਰੀਹਰ ਮੰਦਰ ਕਮੇਟੀ ਤੇ ਸ੍ਰੀ ਦੁਰਗਾ ਮੰਦਰ ਦੇ ਪ੍ਰਬੰਧਕਾਂ ਨੇ ਵੀ ਨੇ ਵੀ ਲੋੜ੍ਹ ਪੈਣ ਤੇ ਪ੍ਰਸ਼ਾਸਨ ਨੂੰ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ ਹੈ ।

ਸਹਿਰ ਵਿੱਚ ਜਿੱਥੇ ਅਪਣੇ ਅਧਿਕਾਰਤ ਵਲੰਟੀਅਰਾਂ ਰਾਹੀਂ ਲੋਕਾਂ ਨੂੰ ਘਰੋ ਘਰੀਂ ਰਾਸ਼ਨ ਤੇ ਜਰੂਰੀ ਵਸਤਾਂ ਪਹੁੰਚਾਉਣ ਵਿੱਚ ਜੁਟੇ 7 ਕਾਂਗਰਸੀ ਤੇ 4 ਅਕਾਲੀ ਕੌਂਸਲਰਾਂ,ਪ੍ਰਸ਼ਾਸਨਿਕ ਅਧਿਕਾਰੀਆਂ,ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਕੁੰਦਰਾ ਹੈਲਥ ਸੈਂਟਰ ਦੇ ਡਾ.ਪ੍ਰਦੀਪ ਕੁੰਦਰਾ ਦੁਆਰਾ ਸਹਿਰ ਵਾਸੀਆਂ ਦੀ ਕੀਤੀ ਜਾ ਰਹੀ ਦੇਖਭਾਲ ਚਰਚਾ ਵਿੱਚ ਹੈ ਉੱਥੇ ਨੌਜਵਾਨ ਪੁਲਸ ਅਧਿਕਾਰੀ ਅਮ੍ਰਿਤਵੀਰ ਸਿੰਘ ਚਾਹਲ ਦੇ ਵਿਸ਼ੇਸ ਉੱਦਮ ਦੀ ਲੋਕ ਰੱਜ਼ ਕੇ ਸਲਾਘਾ ਕਰ ਰਹੇ ਹਨ ।

 

Leave a Reply

Your email address will not be published. Required fields are marked *

This site uses Akismet to reduce spam. Learn how your comment data is processed.