ਅਕਾਲੀ ਆਗੂ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਭਗਵਾਨ ਸਿੰਘ ਭਾਨਾ ਤੇ ਕਾਤਲਾਨਾ ਹਮਲਾ

0
735

ਭਦੌੜ 16 ਦਸੰਬਰ (ਵਿਕਰਾਂਤ ਬਾਂਸਲ) ਸ਼ੁੱਕਰਵਾਰ ਦੇਰ ਰਾਤ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਅਕਾਲੀ ਆਗੂ ਭਗਵਾਨ ਸਿੰਘ ਭਾਨਾ ‘ਤੇ ਉਸ ਸਮੇਂ ਜਾਨਲੇਵਾ ਹਮਲਾ ਹੋਇਆ ਜਦ ਉਹ ਸਨਅਤੀ ਕਸਬਾ ਪੱਖੋਂ ਕੈਂਚੀਆਾ ਤੋਂ ਆਪਣੇ ਘਰ ਪਿੰਡ ਭਗਤਪੁਰਾ ਮੌੜ ਵਿਖੇ ਜਾ ਰਿਹਾ ਸੀ ਅਤੇ ਹਮਲੇ ਦੌਰਾਨ ਮਾਰੂਤੀ ਕਾਰ ਸਵਾਰ ਅਣਪਛਾਤੇ ਵਿਅਕਤੀਆਾ ਵੱਲੋਂ ਫਾਇਰਿੰਗ ਕਰਕੇ ਗੰਭੀਰ ਰੂਪ ‘ਚ ਜਖਮੀ ਕਰ ਦਿੱਤਾ¢ ਜਿਸ ਨੰੂ ਪਹਿਲਾ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ ਅਤੇ ਬਾਅਦ ‘ਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ¢ ਇਸ ਸਬੰਧੀ ਪੀੜ੍ਹਤ ਭਗਵਾਨ ਸਿੰਘ ਭਾਨਾ ਪੁੱਤਰ ਬਲਬੀਰ ਸਿੰਘ ਵਾਸੀ ਭਗਤਪੁਰਾ ਮੌੜ ਦੇ ਪੁਲਿਸ ਬਿਆਨਾਾ ਅਨੁਸਾਰ ਉਹ ਪੱਖੋਂ ਕੈਂਚੀਆਾ ਮੋਟਰਸਾਈਕਲ ਖੜਾ ਕੇ ਸੰਗਰਾਦ ਦਾ ਮੱਥਾ ਟੇਕਣ ਲਈ ਦਮਦਮਾ ਸਾਹਿਬ ਤਲਵੰਡੀ ਸਾਬੋ ਗਿਆ ਸੀ¢ ਉਨ੍ਹਾਾ ਅਨੁਸਾਰ ਰਾਤ ਨੰੂ ਵਾਪਸ ਆ ਕੇ ਪੱਖੋਂ ਕੈਂਚੀਆਾ ਤੋਂ ਆਪਣੇ ਮੋਟਰਸਾਈਕਲ ‘ਤੇ ਜਦ ਘਰ ਜਾ ਰਿਹਾ ਸੀ ਤਾਾ ਭੋਲਾ ਸਿੰਘ ਦੇ ਸ਼ੈਲਰ ਕੋਲ ਕਰੀਬ ਰਾਤ ਨੌ ਵਜੇ ਪੁੱਜਣ ਤੇ ਪਿੰਡ ਵਾਲੀ ਸਾਈਡ ਤੋਂ ਇਕ ਚਿੱਟੇ ਰੰਗ ਦੀ ਕਾਰ ਨੰੂ ਲੰਘਾਉਣ ਲਈ ਆਪਣਾ ਮੋਟਰਸਾਈਕਲ ਸਾਈਡ ਪਰ ਕਰ ਲਿਆ¢ ਉਨ੍ਹਾਾ ਦੱਸਿਆ ਕਿ ਕਾਰ ਦੀ ਕੰਡਕਟਰ ਸਾਈਡ ਬੈਠੇ ਨੌਜਵਾਨ ਨੇ 12 ਬੋਰ ਦੀ ਰਾਈਫਲ ਮੇਰੇ ਵੱਲ ਤਾਣੀ ਤਾਾ ਮੈਂ ਇਕਦਮ ਮੋਟਰਸਾਈਕਲ ਬਚਾਅ ਲਈ ਡੇਗ ਲਿਆ ਤਾਾ ਉਸ ਅਣਪਛਾਤੇ ਨੌਜਵਾਨ ਨੇ 12 ਬੋਰ ਦੀ ਰਾਈਫਲ ਨਾਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ¢ ਉਨ੍ਹਾਾ ਦੱਸਿਆ ਕਿ ਝੁਕਣ ਕਰਕੇ ਫਾਇਰ ਮੇਰੇ ਪੈਰ ‘ਚ ਲੱਗਾ ਤੇ ਗੇੜਾ ਖਾ ਕੇ ਡਿੱਗ ਪਿਆ ਅਤੇ ਬਚਾਅ ਕਰਨ ਲਈ ਮੈਂ ਆਪਣੇ ਲਾਇਸੰਸੀ 32 ਬੋਰ ਰਿਵਾਲਵਰ ਨਾਲ ਹਵਾਈ ਫਾਇਰ ਕਰ ਦਿੱਤਾ, ਜੋ ਕਾਰ ਸਵਾਰ ਅਣਪਛਾਤੇ ਵਿਅਕਤੀ ਫਾਇਰ ਦੀ ਅਵਾਜ ਸੁਣ ਕੇ ਕਾਰ ਰਾਹੀ ਮੌੜ ਨਾਭਾ ਦੁੱਲਮਸਰ ਸਾਈਡ ਨੰੂ ਭੱਜ ਗਏ¢ ਉਨ੍ਹਾਾ ਦੱਸਿਆ ਕਿ ਮੈਂ ਇਸ ਦੀ ਸੂਚਨਾ ਫੋਨ ਤੇ ਆਪਣੇ ਘਰ ਦਿੱਤੀ ਜੋ ਡੋਗਰ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ ਸ਼ਹਿਣਾ ਨੰੂ ਨਾਲ ਲੈ ਕੇ ਮੈਨੰੂ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ¢ ਉਨ੍ਹਾਾ ਦੱਸਿਆ ਕਿ ਹਾਲਤ ਗੰਭੀਰ ਦੇਖਦੇ ਹੋਏ ਮੈਨੰੂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ¢ ਉਨ੍ਹਾਾ ਦੱਸਿਆ ਕਿ ਚਾਰ ਅਣਪਛਾਤੇ ਕਾਰ ਸਵਾਰ ਵਿਅਕਤੀਆਾ ਨੇ ਮੈਨੰੂ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕਰਕੇ ਹਮਲਾ ਕੀਤਾ ਹੈ¢
ਪੁਲਿਸ ਨੇ ਕੀਤਾ ਘਟਨਾ ਸਥਾਨ ਦੌਰਾ
ਘਟਨਾ ਦਾ ਪਤਾ ਲੱਗਦੇ ਹੀ ਡੀਐਸਪੀ ਤਪਾ ਅੱਸ਼ਰੂ ਰਾਮ ਸ਼ਰਮਾ ਅਤੇ ਥਾਣਾ ਸ਼ਹਿਣਾ ਦੇ ਐਸ.ਐਚ.ਓ. ਜਗਜੀਤ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਆਸਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਾ ਤੋਂ ਇਲਾਵਾ ਹੋਰ ਵੀ ਸੁਰਾਗ ਲਗਾਉਣ ਲਈ ਕਾਰਵਾਈ ਆਰੰਭ ਕਰ ਦਿੱਤੀ¢
ਪਰਚਾ ਦਰਜ ਕਰਕੇ ਦੋਸ਼ੀਆਾ ਦੀ ਭਾਲ ਜਾਰੀ-ਐਸ.ਐਚ.ਓ.
ਥਾਣਾ ਸ਼ਹਿਣਾ ਦੇ ਐਸ.ਐਚ.ਓ. ਜਗਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਾ ਖਿਲ਼ਾਫ ਇਰਾਦਾ ਕਤਲ ਅਤੇ ਆਰਮਜ ਐਕਟ ਤਹਿਤ ਮਾਮਲਾ ਦਰਜ ਕਰਕੇ ਏ.ਐਸ.ਆਈ. ਅਵਤਾਰ ਸਿੰਘ ਨੰੂ ਸੌਾਪ ਦਿੱਤਾ ਹੈ ਅਤੇ ਦੋਸ਼ੀਆਾ ਦੀ ਭਾਲ ਕੀਤੀ ਜਾ ਰਹੀ ਹੈ, ਜੋ ਜਲਦ ਹੀ ਕਾਬੂ ਕਰ ਲਏ ਜਾਣਗੇ¢

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.