Breaking News

ਮੌੜ – ਰਾਮਪੁਰਾ ਸੜਕ ਤੇ ਲਾਇਆ ਧਰਨਾ ਪੰਜਵੇਂ ਦਿਨ ਵੀ ਜਾਰੀ ।

ਬਠਿੰਡਾ ,26 ਨਵੰਬਰ ( ਦਲਜੀਤ ਸਿੰਘ ਸਿਧਾਣਾ ) ਵਿਧਾਨ ਸਭਾਂ ਹਲਕਾ ਮੌੜ ਦੇ
ਪਿੰਡ ਮੰਡੀਕਲਾਂ ਦਾ ਨੌਜਵਾਨ ਭੁਪਿੰਦਰ ਸਿੰਘ ਜੋ ਪੁਲੀਸ ਦੇ ਕਰਮਚਾਰੀ ਹੱਥੋ ਤੰਗ ਆਕੇ
ਖੁੱਦਕਸੀ ਕਰ ਗਿਆ ਸੀ ਦੇ ਪਰੀਵਾਰ ਨੂੰ ਇੰਨਸਾਫ ਦਿਵਾਉਣ ਲਈ ਪਿਛਲੇ ਪੰਜ ਦਿਨਾਂ ਤੋ ਮੌੜ
ਰਾਮਪੁਰਾ ਰੋਡ ਤੇ ਧਰਨਾ ਲਾਕੇ ਬੈਠੇ ਲੋਕਾ ਨੂੰ ਅੱਜ ਪੰਜਵਾਂ ਦਿਨ ਹੋ ਗਿਆ ਪਰਤੂੰ ਕੋਈ ਵੀ
ਸਿਆਸੀ ਪਾਰਟੀ ਦੇ ਲੀਡਰ ਜਾਂ ਸਰਕਾਰ ਦੇ ਅਧਿਕਾਰੀ ਨੇ ਧਰਨੇ ਤੇ ਬੈਠੇ ਲੋਕਾਂ ਦੀ ਗੱਲ ਸੁਣਨੀ
ਮੁਨਾਸਫ ਨਹੀ ਸਮਝੀ। ਸਰਕਾਰ ਦੀ ਇਸ ਬੇਰੁਖੀ ਤੇ ਪੁਲੀਸ ਦੀ ਦਹਿਸਤਗਰਦੀ ਤੋ ਸਤਾਏ ਪਰੀਵਾਰ ਤੇ
ਸੰਘਰਸਸੀਲ ਜੰਥੇਬੰਦੀਆ ਦੇ ਆਗੂਆ ਨੇ ਕਿਹਾ ਕਿ ਜਦੋ ਤੱਕ ਇਸ ਪਰੀਵਾਰ ਨੂੰ ਇੰਨਸਾਫ ੜਹੀ
ਮਿਲਦਾ ਉਹ ਸੰਘਰਸ ਜਾਰੀ ਰੱਖਣਗੇ ਇਸ ਸੰਘਰਸ ਨੂੰ ਤਿੱਖਾ ਕਰਨ ਲਈ ਅੱਜ ਰਾਮਪੁਰਾ ਫੂਲ ਵਿਖੇ
ਸੰਕੇਤਕ ਤੌਰ ਤੇ ਐਸ ਐਸ ਪੀ ਬਠਿੰਡਾ ਦਾ ਪੁਤਲਾ ਫੂਕਿਆ ਹੈ।
ਇਸ ਸਮੇ ਫੈਸਲਾ ਕੀਤਾ ਗਿਆ ਕੇ ਦੋਸੀ ਪੁਲੀਸ ਮੁਲਾਜਮ ਖਿਲਾਫ ਕੇਸ ਦਰਜ ਕਰਵਾਕੇ ਹੀ ਉਹ
ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨਗੇ ਨਹੀ ਤਾ ਉਹ ਉਦੋ ਤੱਕ ਅੰਤਿਮ ਸੰਸਕਾਰ ਨਹੀ ਕਰਨਗੇ
ਜਦੋ ਤੱਕ ਇੰਨਸਾਫ ਨਹੀ ਮਿਲ ਜਾਦਾ। ਇਸ ਮੌਕੇ ਧਰਨੇ ਤੇ ਬੈਠੇ ਹੋਏ ਪਿੰਡ ਮੰਡੀ ਕਲਾਂ ਵਾਸੀ ,
ਭਾਰਤੀ ਕਿਸਾਨ ਸਿੱਧੂਪੁਰ  ਦੇ ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ,ਲੋਕ ਮੁਕਤੀ ਮੋਰਚਾ ਦੇ
ਕਾਮਰੇਡ  ਪਿਰਤਪਾਲ ਸਿੰਘ ਵੀ ਆਪਣੇ ਮਜ਼ਦੂਰ ਸਾਥੀਆਂ ਨਾਲ ਸ਼ਾਮਿਲ ਹੋਏ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.