ਅਕਾਲੀ ਤੇ ਕਾਂਗਰਸੀ ਇਕੋ ਸਿੱਕੇ ਦੇ ਦੋ ਪਹਿਲੂ – ਅਮਰੀਕ ਵਰਪਾਲ

0
529

ਭਿੱਖੀਵਿੰਡ 8 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ
ਦਸ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਕੀਤੇ ਗਏ ਨਜਾਇਜ ਧੱਕਿਆਂ ਦੇ ਕਾਰਨ ਹੀ
ਅੱਜ ਅਕਾਲੀ ਲੀਡਰਾਂ ਤੇ ਵਰਕਰਾਂ ਨੂੰ ਖੁਦ ਸੜਕਾਂ ‘ਤੇ ਬੈਠਣਾ ਪੈ ਰਿਹਾ ਹੈ। ਇਹਨਾਂ
ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ
ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਅਕਾਲੀਆਂ ਵੱਲੋਂ ਵੀ ਪਹਿਲਾਂ ਇਸ
ਤਰ੍ਹਾਂ ਹੀ ਵੱਖ-ਵੱਖ ਚੋਣਾਂ ‘ਚ ਧੱਕੀਆਂ ਕੀਤੀਆਂ ਜਾਂਦੀਆਂ ਸਨ ਤੇ ਲੋਕਾਂ ‘ਤੇ ਨਜਾਇਜ
ਪਰਚੇ ਕਰਕੇ ਜਲੀਲ ਕੀਤਾ ਜਾਂਦਾ ਸੀ। ਪਰ ਅੱਜ ਜਦੋਂ ਅਕਾਲੀਆਂ ਨਾਲ ਧੱਕੇਸ਼ਾਹੀਆਂ ਹੋ
ਰਹੀਆਂ ਹਨ ਤਾਂ ਹੁਣ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਆਦਿ ਅਕਾਲੀ
ਲੀਡਰ ਲਈ ਰੋਲਾਂ ਪਾ ਕੇ ਦੁਹਾਈਆਂ ਪਾ ਰਹੇ ਹਨ। ਵਰਪਾਲ ਨੇ ਆਖਿਆ ਕਿ ਹੁਣ ਕਾਂਗਰਸ
ਸਰਕਾਰ ਵੀ ਅਕਾਲੀਆਂ ਦੇ ਰਾਹ ‘ਤੇ ਚੱਲ ਕੇ ਧੱਕੇ ਕਰ ਰਹੀ ਹੈ, ਜਿਸ ਦੇ ਸਿੱਟੇ ਜਲਦੀ
ਹੀ ਕੈਪਟਨ ਸਰਕਾਰ ਨੂੰ ਭੁਗਤਣੇ ਪੈ ਸਕਦੇ ਹਨ। ਉਹਨਾਂ ਨੇ ਕਾਂਗਰਸੀਆਂ ਤੇ ਅਕਾਲੀਆਂ
ਨੂੰ ਇਕ ਹੀ ਸਿੱਕੇ ਦੇ ਦੋ ਪਹਿਲੂ ਦੱਸਦਿਆਂ ਕਿਹਾ ਕਿ ਚਾਹੇ ਸਰਕਾਰ ਕਾਂਗਰਸ ਦੀ ਹੋਵੇ
ਚਾਹੇ ਅਕਾਲੀਆਂ ਦੀ, ਜਨਤਾ ਨੂੰ ਕੁਝ ਵੀ ਨਹੀ ਮਿਲਣਾ, ਸਗੋਂ ਨਜਾਇਜ ਧੱਕੇਸ਼ਾਹੀਆਂ ਦਾ
ਸ਼ਿਕਾਰ ਹੀ ਹੋਣਾ ਪੈਣਾ ਹੈ। ਇਸ ਮੌਕੇ ਜਿਲ੍ਹਾ ਯੂਥ ਪ੍ਰਧਾਨ ਸ਼ਮਸੇਰ ਸਿੰਘ ਮਥਰੇਵਾਲੀਆ,
ਜਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ, ਜਥੇਦਾਰ ਸਰਦੂਲ ਸਿੰਘ, ਜਥੇਦਾਰ ਗੁਰਪਾਲ
ਸਿੰਘ, ਸੁਖਜਿੰਦਰ ਸਿੰਘ, ਮੰਗਲ ਸਿੰਘ, ਅਰੁਣ ਕੁਮਾਰ ਪੱਪੂ, ਬਾਬਾ ਰਾਜ ਸਿੰਘ ਗਿੱਲ,
ਪ੍ਰੇਮ ਸਿੰਘ ਵਰਪਾਲ, ਜਸਬੀਰ ਸਿੰਘ ਸੁਜਾਨਪੁਰ, ਗੁਰਪਾਲ ਸਿੰਘ ਮਾਡੇ ਕਲਾਂ, ਬਲਵਿੰਦਰ
ਸਿੰਘ ਬੋਪਾਰਾਏ, ਕੁਲਵੰਤ ਸਿੰਘ ਅਰੋੜਾ, ਹਰਜੀਤ ਸਿੰਘ ਚੋਪੜਾ, ਬਾਬਾ ਰੇਸ਼ਮ ਸਿੰਘ
ਛੀਨਾ, ਮਾਸਟਰ ਸਵਰਨ ਸਿੰਘ, ਜਤਿੰਦਰ ਕੁਮਾਰ, ਅਵਤਾਰ ਸਿੰਘ ਨਵਾਂ ਕੋਟ, ਗੁਰਪ੍ਰੀਤ
ਸਿੰਘ, ਫੁਲਜੀਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.