ਅਕਾਲੀ ਵਰਕਰਾਂ ਨਾਲ ਹੁੰਦੀ ਧੱਕੇਸਾਹੀ ਵਿਰੁੱਧ ਬਠਿੰਡਾ ਚੰਡੀਗੜ੍ਹ ਰੋਡ ਜਾਮ ਕੀਤੀ

0
573

ਰਾਮਪੁਰਾ ਫੂਲ , 8 ਦਸੰਬਰ ,ਦਲਜੀਤ ਸਿੰਘ ਸਿਧਾਣਾ
ਪੰਜਾਬ ਚ ਕਾਂਗਰਸ ਸਰਕਾਰ ਵੱਲੋ ਅਕਾਲੀ ਦਲ ਬਾਦਲ ਦੇ ਵਰਕਰਾਂ ਨਾਲ ਕੀਤੀ ਜਾਦੀ ਧੱਕੇਸਾਹੀ
ਵਿਰੁੱਧ  ਹਲਕਾਂ ਰਾਮਪੁਰਾ ਫੂਲ ਦੇ ਸਾਬਕਾਂ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਚ
ਬਠਿੰਡਾ ਚੰਡੀਗੜ੍ਹ ਰੋਡ ਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਰੋਡ ਜਾਮ ਕਰ ਦਿੱਤੀ ਗਈ । ਇਸ
ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਗਰਸ
ਸਰਕਾਰ ਵੱਲੋਂ ਅਕਾਲੀ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀ ਹੋਵੇਗੀ ਅਤੇ ਨਾ
ਹੀ ਮਿਊਸਪਲ ਚੋਣਾਂ ਚ ਕਾਂਗਰਸ ਨੂੰ ਧੱਕੇਸਾਹੀ ਕਰਨ ਦਿੱਤੀ ਜਾਵੇਗੀ  ਉਹਨਾਂ ਕਿਹਾ ਕਿ ਕਾਗਰਸ
ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ।ਕਾਂਗਰਸ ਨੇ ਸੱਤਾ ਚ ਆਉਣ ਲਈ ਝੂਠ ਦਾ ਸਹਾਰਾ ਲਿਆ।
ਜਿਕਰਯੋਗ ਹੈ ਕੇ ਇਸ ਧਰਨੇ ਕਾਰਨ ਸਕੂਲ ਵੈਨਾ ਵਾਲਿਆ ਨੂੰ ਵੀ ਲਾਘਾਂ ਨਾ ਦਿੱਤਾ ਗਿਆ ਜਿਸ
ਕਾਰਨ ਸਕੂਲੀ ਬੱਚਿਆ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਇਸ ਸਰਦੀ ਦੇ ਮੌਸਮ ਕਾਰਨ
ਹੋਰ ਵਹੀਕਲਾਂ ਵਾਲੇ ਖੱਜਲ ਖੁਆਰ ਹੁੰਦੇ ਰਹੇ । ਧਰਨੇ ਕਾਰਨ ਟ੍ਰੈਫਿਕ ਜਾਮ ਚ ਫਸੇ ਰਾਹਗੀਰ
ਕਾਗਰਸ ਸਰਕਾਰ ਤੇ ਅਕਾਲੀ ਦਲ ਨੂੰ ਪਾਣੀ ਪੀ ਪੀ ਕੋਸ ਰਹੇ ਸਨ ਕਿ ਇਹ ਦੋਵੇ ਪਾਰਟੀਆਂ ਲੋਕਾ
ਦਾ ਧਿਆਨ ਹੋਰ ਮੁੱਦਿਆ ਤੋ ਪਾਸੇ ਕਰਨ ਲਈ ਡਰਾਮੇ ਕਰ ਰਹੀਆ ਹਨ ।ਇੱਕ ਪਾਸੇ ਆਮ ਲੋਕ ਆਰਥਿਕ
ਮੰਦਹਾਲੀ ਦਾ ਸਿਕਾਰ ਹੋ ਰਹੇ ਹਨ ਦੂਸਰੇ ਪਾਸੇ ਦੋਵੇ ਪਾਰਟੀਆ  ਫ੍ਰੈਡਲੀ ਮੈਚ ਖੇਡ ਕੇ ਪੰਜਾਬ
ਦੇ ਲੋਕਾ ਨਾਲ ਧੋਖਾਂ ਕਰ ਰਹੀਆ ਹਨ ।
ਕਾਗਰਸ ਸਰਕਾਰ ਵਿਰੁੱਧ ਲਾਏ ਗਏ ਧਰਨੇ ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤ੍ਰਿੰਗ
ਮੈਬਰ ਗੁਰਤੇਜ ਸਿੰਘ ਢੱਡੇ , ਸਾਬਕਾ ਸ੍ਰੋਮਣੀ ਕਮੇਟੀ ਮੈਬਰ ਸਤਨਾਮ ਸਿੰਘ ਭਾਈਰੂਪਾ ,ਪ੍ਰਿੰਸ
ਨੰਦਾ, ਕੌਸਲਰ ਸੁਰਜੀਤ ਸਿੰਘ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਆਦਿ
ਸਾਮਲ ਹੋਏ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.