ਪਿੰਡ ਬੈਂਕਾ ਵਿਖੇ ਕੱਚੇ ਰਸਤਿਆਂ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ

0
396

ਭਿੱਖੀਵਿੰਡ 10 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ
ਤੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦੀ ਯੋਗ ਅਗਵਾਈ ਹੇਠ ਪਿੰਡ ਬੈਂਕਾ ਦੇ ਵਿਕਾਸ
ਕੰਮ ਜੰਗੀ ਪੱਧਰ ‘ਤੇ ਕਰਵਾਏ ਜਾਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਬੈਂਕਾ ਦੇ
ਕਿਸਾਨ ਸਤਨਾਮ ਸਿੰਘ, ਹਰਦੇਵ ਸਿੰਘ ਆਦਿ ਦੀਆਂ ਬਹਿਕਾਂ ਨੂੰ ਜਾਂਦੇ ਕੱਚੇ ਰਸਤਿਆਂ ਨੂੰ
ਪੱਕਾ ਕਰਨ ਲਈ ਸ਼ੁਰੂ ਕੀਤੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਮੌਕੇ ਪੱਤਰਕਾਰਾਂ ਨਾਲ
ਗੱਲਬਾਤ ਕਰਦਿਆਂ ਕਾਂਗਰਸ ਬਲਾਕ ਭਿੱਖੀਵਿੰਡ ਦੇ ਮੀਤ ਪ੍ਰਧਾਨ ਕਰਮਬੀਰ ਸਿੰਘ ਬੈਂਕਾ ਨੇ
ਕੀਤਾ ਤੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਮਾਜ ਭਲਾਈ ਸਕੀਮਾਂ ਦਾ
ਪਿੰਡ ਵਾਸੀਆਂ ਨੂੰ ਲਾਭ ਦਿੱਤਾ ਜਾਵੇਗਾ। ਇਸ ਮੌਕੇ ਗੁਰਵਿੰਦਰ ਸਿੰਘ ਬਿੱਟੂ, ਸੂਬੇਦਾਰ
ਰਾਮ ਸਿੰਘ, ਨੰਬਰਦਾਰ ਕਸ਼ਮੀਰ ਸਿੰਘ, ਸਾਬਕਾ ਪੰਚ ਅਰਜਨ ਸਿੰਘ, ਚਰਨ ਸਿੰਘ, ਦਾਰਾ
ਸਿੰਘ, ਹਰਦੀਪ ਸਿੰਘ ਪ੍ਰਧਾਨ, ਫੋਜੀ ਅਜੀਤ ਸਿੰਘ, ਗੁਰਦਿਆਲ ਸਿੰਘ ਆਦਿ ਨੇ ਹਲਕਾ
ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਉਸਾਰੂ ਕੰਮਾਂ ਦੀ ਸ਼ਲਾਘਾ ਕੀਤੀ।
ਕੈਪਸ਼ਨ :- ਪਿੰਡ ਬੈਂਕਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਂਦੇ ਹੋਏ ਬਲਾਕ
ਮੀਤ ਪ੍ਰਧਾਨ ਕਰਮਬੀਰ ਸਿੰਘ ਬੈਂਕਾ ਆਦਿ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.