ਵੇਵਜ਼ ਓਵਰਸੀਜ਼ ਮੋਗਾ ਨੇ ਲਗਵਾਇਆ ਵਿਦਿਆਰਥਣ ਨਿਸ਼ਠਾ ਦਾ ਕੈਨੇਡਾ ਦਾ ਵੀਜਾ

0
703

ਮੋਗਾ, 11 ਦਸੰਬਰ ( )-ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲ੍ਹੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਜਿਸ ਦੁਆਰਾ ਮੋਗਾ ਜ਼ਿਲ੍ਹੇ ਵਿੱਚ ਦੋ ਸ਼ਾਖਾਵਾਂ ਆਰਾ ਰੋਡ ਤੇ ਜੀ.ਟੀ.ਰੋਡ ਮੋਗਾ ਤੇ ਚਲਾਈ ਜਾ ਰਹੀ ਹੈ, ਵਿੱਚ ਆਈਲੈਟਸ ਦੀ ਤਿਆਰੀ ਵਧੀਆ ਢੰਗ ਨਾਲ ਕਰਵਾਈ ਜਾਂਦੀ ਹੈ ਅਤੇ ਵਿਦਿਆਰਥੀਆ ਦੇ ਵਿਦੇਸ਼ ਜਾਣ ਦੇ ਸਪਨੇ ਨੂੰ ਸਾਕਾਰ ਕਰਨ ਲਈ ਆਸਟ੍ਰੇਲੀਆ, ਨਿਊਜੀਲੈਂਡ, ਸਿੰਘਾਪੁਰ ਅਤੇ ਕੈਨੇਡਾ ਦੇ ਵੀਜਾ ਵੀ ਅਪਲਾਈ ਕੀਤੇ ਜਾਂਦੇ ਹਨ | ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਨੇ ਵਿਦਿਆਰਥਣ ਨਿਸ਼ਠਾ ਪੁੱਤਰੀ ਸੰਦੀਪ ਸ਼ਰਮਾ ਤੇ ਮਾਤਾ ਸੰਜੀਵ ਕੁਮਾਰੀ ਨਿਵਾਸੀ ਮੋਗਾ ਕੈਨੇਡਾ ਦੀ ਕੈਬਿਨਟਲਿਨ ਪਾਲੀਟੈਕਨਿਕ ਯੂਨੀਵਰਸਿਟੀ ਦਾ ਜਨਵਰੀ 2018 ਇਨਟੈਕ ਤਹਿਤ ਵੀਜਾ ਲਗਵਾ ਕੇ ਦਿੱਤਾ | ਵੀਜਾ ਪ੍ਰਾਪਤ ਕਰਨ ਤੇ ਨਿਸ਼ਠਾ ਤੇ ਉਸਦੇ ਮਾਤਾ-ਪਿਤਾ ਵਿਸ਼ੇਸ਼ ਤੌਰ ਤੇ ਸੰਸਥਾ ਤੇ ਸਟਾਫ ਦਾ ਧੰਨਵਾਦ ਕਰਨ ਪੁੱਜੇ | ਨਿਸ਼ਠਾ ਨੇ ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਦਾ ਧੰਨਵਾਦ ਕਰਦੇ ਕਿਹਾ ਕਿ ਸੰਸਥਾ ਵੱਲੋਂ ਬਹੁਤ ਹੀ ਚੰਗੇ ਤੇ ਸਾਫ ਸੁਥਰੇ ਢੰਗ ਨਾਲ ਕੈਨੇਡਾ ਦੀ ਅੱਗੇ ਦੀ ਪੜ੍ਹਾਈ ਲਈ ਐਡਮੀਸ਼ਨ ਦੀ ਫਾਈਲ ਲਗਾਈ ਅਤੇ ਵੀਜੇ ਦੀ ਫਾਈਲ ਅਪਲਾਈ ਕੀਤੀ | ਜਿਸ ਕਾਰਨ ਉਸਨੂੰ ਬੜੀ ਅਸਾਨੀ ਨਾਲ ਬਿਨ੍ਹਾਂ ਕਿਸੇ ਕਾਰਨ ਅਬੈਂਸੀ ਵੱਲੋਂ ਵੀਜਾ ਪ੍ਰਾਪਤ ਕੀਤਾ ਗਿਆ | ਨਿਸ਼ਠਾ ਦੇ ਮਾਤਾ-ਪਿਤਾ ਨੇ ਸੰਸਥਾ ਵੱਲੋਂ ਵਿਦਿਆਰਥੀਆ ਦੇ ਭਵਿੱਖ ਨੂੰ ਉੱਜਵਲ ਕਰਨ ਅਤੇ ਉੱਚ ਬੈਂਡ ਹਾਸਲ ਕਰਵਾਉਣ ਲਈ ਸੰਸਥਾ ਦੀ ਸਲਾਘਾ ਕੀਤੀ | ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਕੋਈ ਵੀ ਵਿਦਿਆਰਥੀ ਦੋਨ੍ਹਾਂ ਸੰਸਥਾਵਾਂ ਜੀ.ਟੀ.ਰੋਡ ਤੇ ਆਰਾ ਰੋਡ ਤੇ ਵਿਦੇਸ਼ ਜਾਣ ਲਈ ਮੁਫਤ ਜਾਣਕਾਰੀ ਹਾਸਲ ਕਰ ਸਕਦਾ ਹੈ ਅਤੇ ਆਈਲੈਟਸ ਲਈ ਵੀ ਇਕ ਜਾਂ ਦੋ ਦਿਨ ਦੇ ਲਈ ਮੁਫਤ ਕਲਾਸਾਂ ਲਗਾ ਕੇ ਸੰਸਥਾ ਵੱਲੋਂ ਦਿੱਤੀ ਜਾ ਰਹੀ ਸਹੂਲਤਾਂ ਦਾ ਲਾਭ ਲੈ ਸਕਦੇ ਹਨ | ਉਹਨਾਂ ਦੱਸਿਆ ਕਿ ਸੰਸਥਾ ਵਿੱਚ ਵਿਦਿਆਰਥੀਆ ਦੇ ਹਰ ਸ਼ਨਿਵਾਰ ਨੂੰ ਮੋਕ ਟੈਸਟ ਵੀ ਲਿਆ ਜਾਂਦਾ ਹੈ | ਇਸ ਮੌਕੇ ਸੈਂਟਰ ਹੈਡ ਸ਼ਮਾ ਚਾਵਲਾ, ਟ੍ਰੇਨਰ ਬਲਕਰਨਦੀਪ ਸਿੰਘ, ਰਸ਼ਮੀਤ ਕੌਰ, ਧਰਮ ਭਿੰਡਰ, ਹਰਮਨਦੀਪ ਕੌਰ, ਬਲਵਿੰਦਰ ਸਿੰਘ, ਸਿਮਰਨ ਕੌਰ, ਜੋਗਿੰਦਰ ਸਿੰਘ, ਜਸਪ੍ਰੀਤ ਕੌਰ, ਆਰਾ ਰੋਡ ਸੈਂਟਰ ਹੈਡ ਅਮਨਦੀਪ ਕੌਰ, ਟ੍ਰੇਨਰ ਸੁਰਭੀ ਭਾਟੀਆ, ਸੋਨੀਆ ਚਾਵਲਾ, ਗਗਨਪ੍ਰੀਤ ਕੌਰ ਆਦਿ ਨੇ ਵਿਦਿਆਰਥਣ ਨਿਸ਼ਠਾ ਨੂੰ ਵਧਾਈ ਦਿਤੀ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.