ਸੈਕਰਡ ਸੋਲਜ ਸਕੂਲ ਵਿਖੇ ਪ੍ਰਭੂ ਜੱਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ

0
269

ਭਿੱਖੀਵਿੰਡ 8 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸੈਕਰਡ ਸੋਲਜ ਪਬਲਿਕ ਸਕੂਲ ਕਾਲੇ
ਵਿਖੇ ਈਸਾਈ ਮਤ ਦੇ ਪਿਤਾਮਾ ਪ੍ਰਭੂ ਜੱਸੂ ਮਸੀਹ ਦਾ ਜਨਮ ਦਿਹਾੜਾ ਪਾਸਟਰ ਸਾਗਰ ਤੇ
ਨਰਿੰਦਰ ਮਿੰਟੂ, ਪਾਸਟਰ ਸ਼ੁਸ਼ਮਾ, ਪਾਸਟਰ ਕੁਲਦੀਪ ਦੀ ਅਗਵਾਈ ਹੇਠ ਕੇਕ ਕੱਟ ਕੇ
ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਡਾਂਸ ਤੋਂ ਇਲਾਵਾ
ਕਰਤੱਬ ਕੀਤੇ ਗਏ। ਸਕੂਲ ਡਾਇਰੈਕਟਰ ਸਰਪੰਚ ਸਾਹਿਬ ਸਿੰਘ ਸੈਦੋ ਨੇ ਪ੍ਰਭੂ ਜੱਸੂ ਮਸੀਹ
ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਪ੍ਰਭੂ ਜੱਸੂ ਨੇ ਜੁਲਮ ਦੇ ਖਿਲਾਫ
ਕੁਰਬਾਨੀ ਦੇ ਕੇ ਲੋਕਾਂ ਦੀ ਰੱਖਿਆ ਕੀਤੀ ਸੀ। ਪਾਸਟਰ ਨਰਿੰਦਰ ਮਿੰਟੂ ਨੇ ਆਖਿਆ ਕਿ
ਸਾਨੂੰ ਸਾਰਿਆਂ ਨੂੰ ਪ੍ਰਭੂ ਜੱਸੂ ਮਸੀਹ ਦੀ ਕੁਰਬਾਨੀ ਤੋਂ ਸੇਧ ਲੈ ਕੇ ਵਾਪਸ ਵਿਚ
ਪਿਆਰ ਤੇ ਸਦਭਾਵਨਾ ਨਾਲ ਰਹਿਣਾ ਚਾਹੀਦਾ ਹੈ। ਇਸ ਮੌਕੇ ਸਰਬਜੀਤ ਸਿੰਘ, ਸ਼ਿਵਾਨੀ,
ਪੂਨਮ, ਕਿਰਨਦੀਪ ਕੌਰ, ਗੁਰਲਾਲ ਸਿੰਘ, ਦਵਿੰਦਰ ਸਿੰਘ, ਰਮਨਦੀਪ ਸਿੰਘ, ਸਰਪ੍ਰੀਤ
ਸਿੰਘ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਦਲਜੀਤ ਕੌਰ, ਬਲਵੀਰ ਸਿੰਘ ਆਦਿ ਸਕੂਲ ਸਟਾਫ
ਹਾਜਰ ਸੀ।
ਕੈਪਸ਼ਨ :- ਪ੍ਰਭੂ ਜੱਸੂ ਮਸੀਹ ਦੇ ਜਨਮਦਿਹਾੜੇ ਮੌਕੇ ਕੇਕ ਕੱਟਦੇ ਸਕੂਲ ਡਾਇਰੈਕਟਰ
ਸਾਹਿਬ ਸਿੰਘ ਸੈਦੋ ਤੇ ਕਰਤੱਬ ਵਿਖਾਉਦੇ ਹੋਏ ਬੱਚੇ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.