ਬੇਜੁਬਾਨੇ ਅਵਾਰਾ ਪਸ਼ੂਆਂ ਵੱਲ ਕੌਣ ਦੇਵੇਗਾ ਧਿਆਨ ?

0
656

ਭਿੱਖੀਵਿੰਡ 9 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ਅੰਦਰ ਸੜਕਾਂ ‘ਤੇ ਘੰੁਮਦੇ
ਅਵਾਰਾਂ ਪਸ਼ੂਆਂ ਦੇ ਕਾਰਨ ਨਿੱਤ ਦਿਨ ਹੰੁਦੇ ਸੜਕੀ ਹਾਦਸ਼ਿਆਂ ਨੂੰ ਰੋਕਣ ਤੇ ਬੇਜੁਬਾਨੇ
ਅਵਾਰਾ ਪਸ਼ੂਆਂ ਦੀ ਦੇਖ-ਭਾਲ ਕਰਨ ਲਈ ਭਾਂਵੇ ਕੇਂਦਰ ਸਰਕਾਰ ਨੇ ਜਨਤਾ ‘ਤੇ ਗਊ ਸੈਸ
ਟੈਕਸ ਥੋਪ ਦਿੱਤਾ ਹੈ। ਪਰ ਸੜਕਾਂ ‘ਤੇ ਘੰੁਮਦੇੇ ਅਵਾਰਾ ਪਸ਼ੂਆਂ ‘ਤੇ ਕੰਟਰੋਲ ਕਰਨ ਲਈ
ਨਾ ਤਾਂ ਸਰਕਾਰ ਵੱਲੋਂ ਕੋਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਤੇ ਨਾ ਹੀ ਇਹਨਾਂ ਪਸ਼ੂਆਂ
ਦੀ ਦੇਖਭਾਲ ਹੋ ਰਹੀ ਹੈ, ਜਿਸ ਦੇ ਨਤੀਜੇ ਵਜੋਂ ਸੜਕੀ ਹਾਦਸ਼ੇ ਵਾਪਰਣ ਦੇ ਕਾਰਨ
ਬੇਜੁਬਾਨੇ ਪਸ਼ੂ ਤੇ ਮਨੁੱਖੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ।
ਬੀਤੇਂ ਦਿਨੀ ਹਲਕਾ ਖੇਮਕਰਨ ਦੇ ਪਿੰਡ ਕਾਲੇ ਨੇੜਿਉ ਗੁਜਰਦੀ ਗੰਦੇ ਪਾਣੀ ਵਾਲੀ ਡਰੇਨ
ਵਿਚ ਪਾਣੀ ਪੀਣ ਲਈ ਵੜੀ ਅਵਾਰਾ ਗਾਊ ਦਲਦਲ ਹੋਣ ਕਾਰਨ ਡਰੇਨ ਵਿਚੋਂ ਬਾਹਰ ਨਾ ਆ ਸਕੀ
ਤੇ ਨੇੜਿਉ ਗੁਜਰਣ ਵਾਲੇ ਲੋਕਾਂ ਨੇ ਗਊ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀ ਕੀਤਾ ਤਾਂ
ਆਖਰ ਇਹ ਗਊ ਮੌਤ ਦੇ ਮੂੰਹ ਵਿਚ ਚਲੀ ਗਈ, ਜੋ ਅੱਜ ਵੀ ਡਰੇਨ ਵਿਚ ਪਈ ਕਿਸੇ ਸਮੇਂ ਵੀ
ਵੇਖੀ ਜਾ ਸਕਦੀ ਹੈ। ਉਥੇ ਦੂਜੇ ਪਾਸੇ ਕਸਬਾ ਖੇਮਕਰਨ ਨੂੰ ਜਾਂਦੇ ਮੁੱਖ ਮਾਰਗ ‘ਤੇ
ਸਥਿਤ ਪਿੰਡ ਭਗਵਾਨਪੁਰੇ ਵਾਲੀ ਡਰੇਨ ‘ਤੇ ਵੀ ਹਰ ਰੋਜ ਮਰੀਆਂ ਪਈਆਂ ਗਊਆਂ ਵੀ ਵੇਖੀਆਂ
ਜਾ ਸਕਦੀਆਂ ਹਨ, ਜਿਹਨਾਂ ਨੂੰ ਅਵਾਰੇ ਕੁੱਤੇ ਤੇ ਪੰਛੀ ਨੋਚ-ਨੋਚ ਕੇ ਖਾਂਦੇ ਹਨ।
ਦੱਸਣਯੋਗ ਹੈ ਕਿ ਭਾਂਵੇ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਗਊਸ਼ਾਲਾ ਚੱਲ ਰਹੀਆਂ ਹਨ, ਪਰ
ਪ੍ਰਸ਼ਾਸ਼ਨ ਦੀ ਅਣਦੇਖੀ ਕਾਰਨ ਅਵਾਰਾ ਪਸ਼ੂ ਸੜਕਾਂ ਤੇ ਬਜਾਰਾਂ ਵਿਚ ਘੰੁਮਦੇ ਕਿਸੇ ਪਲ ਵੀ
ਵੇਖੇ ਜਾ ਸਕਦੇ ਹਨ, ਜੋ ਸੜਕੀ ਹਾਦਸ਼ਿਆਂ ਨੂੰ ਸੱਦਾ ਦੇਣ ਦੇ ਨਾਲ-ਨਾਲ ਕਿਸਾਨਾਂ ਦੀਆਂ
ਫਸਲਾਂ ਨੂੰ ਵੀ ਬਰਬਾਦ ਕਰ ਰਹੇ ਹਨ। ਕਈ ਵਾਰ ਲੋਕਾਂ ਵੱਲੋਂ ਪਸ਼ੂਆਂ ਨੂੰ ਭਜਾਉਣ ਲਈ
ਕੀਤੀ ਗਈ ਕੁੱਟਮਾਰ ਨਾਲ ਬੇਜੁਬਾਨੇ ਪਸ਼ੂ ਗੰਭੀਰ ਜਖਮੀ ਵੀ ਹੋ ਜਾਂਦੇ ਹਨ।
ਹਰ ਜਿਲ੍ਹੇ ਵਿਚ 25 ਏਕੜ ਜਮੀਨ ‘ਚ ਬਣੇਗੀ ਗਊਸ਼ਾਲਾ – ਕੀਮਤੀ ਲਾਲ ਭਗਤ
ਅਵਾਰਾ ਗਊਆਂ ਦੀ ਹੋ ਰਹੀ ਬੇਕਦਰੀ ਸੰਬੰਧੀ ਜਦੋਂ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ
ਚੇਅਰਮੈਂਨ ਕੀਮਤੀ ਲਾਲ ਭਗਤ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ 2 ਕਰੋੜ ਦੀ ਲਾਗਤ
ਨਾਲ ਹਰ ਜਿਲ੍ਹੇ ਅੰਦਰ 25 ਜਮੀਨ ਵਿਚ ਗਊਸ਼ਾਲਾ ਬਣਾਈ ਜਾਵੇਗੀ, ਜਿਸ ਵਿਚ ਜਿਲ੍ਹੇ ਅੰਦਰ
ਘੰੁਮਦੇ ਅਵਾਰਾ ਪਸ਼ੂਆਂ ਨੂੰ ਲਿਆ ਕੇ ਦੇਖਭਾਲ ਕੀਤੀ ਜਾਵੇਗੀ।
ਅਵਾਰਾ ਪਸ਼ੂਆਂ ਨੂੰ ਫੜ ਕੇ ਦੁਬਲੀ ਗਊਸ਼ਾਲਾ ‘ਚ ਲਿਆਉਣਗੀਆਂ ਟੀਮਾਂ – ਡੀਸੀ
ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨਾਲ ਗੱਲ ਕਰਨ ‘ਤੇ
ਉਹਨਾਂ ਨੇ ਕਿਹਾ ਕਿ ਸਰਕਾਰ ਦੇ ਆਦੇਸ਼ ‘ਤੇ ਪਿੰਡ ਦੁਬਲੀ ਵਿਖੇ ਗਊਸ਼ਾਲਾ ਚੱਲ ਰਹੀ, ਜਿਸ
ਵਿਚ 150 ਦੇ ਕਰੀਬ ਗਊਆਂ ਪਹੰੁਚ ਚੁੱਕੀਆਂ ਹਨ। ਸੜਕਾਂ ‘ਤੇ ਘੰੁਮਦੀਆਂ ਗਊਆਂ ਸੰਬੰਧੀ
ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਟੀਮਾਂ ਬਣ ਚੁੱਕੀਆਂ ਹਨ, ਇਹ ਟੀਮਾਂ ਅਵਾਰਾ ਗਊਆਂ
ਨੂੰ ਫੜ ਕੇ ਗਊਸ਼ਾਲਾ ਵਿਚ ਲਿਆਉਣਗੀਆਂ ਤਾਂ ਜੋ ਇਸ ਸਮੱਸਿਆ ਦਾ ਹੱਲ ਹੋ ਸਕੇ ਤੇ ਸੜਕੀ
ਹਾਦਸ਼ੇ ਰੋਕੇ ਜਾ ਸਕਣ।
ਭਿੱਖੀਵਿੰਡ ਗਊਸ਼ਾਲਾ ‘ਚ ਬੰਦ ਗਊਆਂ ਨੂੰ ਦੁਬਲੀ ਵਿਖੇ ਲਿਜਾਇਆ ਜਾਵੇ – ਮਾੜੀਮੇਘਾ
ਅਵਾਰਾ ਪਸ਼ੂਆਂ ਸੰਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ
ਨੇ ਆਖਿਆ ਕਿ ਸੂਬਾ ਸਰਕਾਰ ਦੇ ਆਦੇਸ਼ ‘ਤੇ ਪਿੰਡ ਦੁਬਲੀ ਵਿਖੇ ਬਣਾਈ ਗਈ ਗਊਸ਼ਾਲਾ
ਸ਼ਲਾਘਾਯੋਗ ਕਦਮ ਹੈ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੜਕਾਂ ‘ਤੇ ਘੰੁਮਦੇ ਅਵਾਰਾ
ਪਸ਼ੂਆਂ ਨੂੰ ਫੜ ਕੇ ਇਸ ਗਊਸ਼ਾਲਾ ਵਿਚ ਲਿਆਉਣ ਦਾ ਪ੍ਰਬੰਧ ਕਰੇ। ਭਿੱਖੂੀਵਿੰਡ ਵਿਖੇ ਚੱਲ
ਰਹੀ ਗਊਸ਼ਾਲਾ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਜਗੀਰਦਾਰ ਮਾੜੀਮੇਘਾ ਨੇ ਆਖਿਆ ਕਿ ਇਹ
ਜਗ੍ਹਾ 25 ਬਿਸਤਰੇ ਦਾ ਹਸਪਤਾਲ ਬਣਾਉਣ ਲਈ ਮਨਜੂਰ ਹੋਈ ਸੀ, ਪਰ ਕੁਝ ਸਿਆਸੀ ਲੀਡਰਾਂ
ਨੇ ਆਪਣੇ ਸਵਾਰਥਾਂ ਦੀ ਪੂਰਤੀ ਲਈ ਹਸਪਤਾਲ ਦੀ ਜਗ੍ਹਾ ‘ਤੇ ਧੱਕੇ ਨਾਲ ਕਬਜਾ ਕਰਕੇ
ਗਊਸ਼ਾਲਾ ਦਾ ਨਾਮ ਦੇ ਦਿੱਤਾ ਸੀ। ਉਹਨਾਂ ਨੇ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ
ਤੋਂ ਮੰਗ ਕੀਤੀ ਵਿਚ ਜਗ੍ਹਾ ‘ਚ ਬੰਦ ਕੀਤੀਆਂ ਗਊਆਂ ਨੂੰ ਪਿੰਡ ਦੁਬਲੀ ਦੀ ਗਊਸ਼ਾਲਾ ਵਿਚ
ਲਿਜਾ ਕੇ ਸੇਵਾ ਕੀਤੀ ਜਾਵੇ ਤਾਂ ਜੋ ਇਸ ਜਗ੍ਹਾ ‘ਤੇ ਸਰਕਾਰੀ ਹਸਪਤਾਲ ਬਣਾ ਕੇ ਵਿਧਾਨ
ਸਭਾ ਹਲਕਾ ਖੇਮਕਰਨ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ।
ਕੈਪਸ਼ਨ :- ਪਿੰਡ ਕਾਲੇ ਨੇੜੇ ਡਰੇਨ ਵਿਚ ਮਰੀ ਪਈ ਅਵਾਰਾ ਪਸ਼ੂ। ਪਿੰਡ ਭਗਵਾਨਪੁਰਾ ਨੇੜੇ
ਮਰੀ ਗਊ ਨੂੰ ਖਾਣ ਲਈ ਮੌਕੇ ਦੀ ਭਾਲ ਵਿਚ ਖੜਾ ਬੰਗਲਾ। ਡੀਸੀ ਪ੍ਰਦੀਪ ਕੁਮਾਰ
ਸੱਭਰਵਾਲ। ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.