ਭਿੱਖੀਵਿੰਡ ਦੀ ਟਰੈਫਿਕ ਸਮੱਸਿਆ ਤੋਂ ਇਲਾਕੇ ਦੇ ਲੋਕ ਡਾਹਢੇ ਪ੍ਰੇਸ਼ਾਨ

0
616

ਭਿੱਖੀਵਿੰਡ 7 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਸਬਾ ਭਿੱਖੀਵਿੰਡ ਦੀਆਂ
ਚੋਹਾਂ-ਸੜਕਾਂ ਉਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ ਕਬਜਿਆਂ ਕਾਰਨ ਆਮ ਲੋਕਾਂ ਦਾ
ਬਾਜਾਰ ਵਿਚੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ, ਉਥੇ ਟਰੈਫਿਕ ਦੀ ਗੰਭੀਰ ਸਮੱਸਿਆ ਕਾਰਨ
ਹਰ ਰੋਜ ਸੜਕੀ ਹਾਦਸ਼ੇ ਵੀ ਵਾਪਰ ਰਹੇ ਹਨ। ਇਹ ਸਭ ਕੁਝ ਵੇਖਣ ਦੇ ਬਾਵਜੂਦ ਵੀ ਪੁਲਿਸ
ਪ੍ਰਸ਼ਾਸ਼ਣ ਤੇ ਸਥਾਨਕ ਕਸਬਾ ਭਿੱਖੀਵਿੰਡ ਦੀ ਨਗਰ ਪੰਚਾਇਤ ਕਮੇਟੀ ਅੱਖਾਂ ਬੰਦ ਕਰਕੇ ਘੂਕ
ਸੁੱਤੀ ਘਰਾੜ੍ਹੇ ਮਾਰ ਰਹੀ ਹੈ, ਜਦੋਂ ਕਿ ਕਸਬੇ ਦੀਆਂ ਸੜਕਾਂ ‘ਤੇ ਰੋਜਾਨਾਂ ਗੁਜਰਨ
ਵਾਲੇ ਲੋਕ ਹਾਏ ਤੋਬਾ-ਹਾਏ ਤੋਬਾ ਕਰਕੇ ਕੰਨਾ ਨੂੰ ਹੱਥ ਲਾਉਦੇ ਇਹ ਕਹਿੰਦੇ ਹਨ ਕਿ ਇਸ
ਕਸਬੇ ਦੀ ਟਰੈਫਿਕ ਸਮੱਸਿਆ ਦਾ ਕੌਣ ਹੱਲ ਕਰੇਗਾ ? ਟਰੈਫਿਕ ਸਮੱਸਿਆ ਸੰਬੰਧੀ ਪੰਜਾਬ
ਪੁਲਿਸ ਟਰੈਫਿਕ ਵਿੰਗ ਇੰਚਾਰਜ ਅਸ਼ਵਨੀ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ
ਮੇਰੇ ਕੋਲ ਦੋ ਹੀ ਕਰਮਚਾਰੀ ਹਨ, ਜੋ ਭਿੱਖੀਵਿੰਡ ਵਿਖੇ ਡਿਊਟੀ ਦੇ ਕੇ ਸਮੱਸਿਆ ਨੂੰ
ਕੰਟਰੋਲ ਕਰ ਰਹੇ ਹਨ।
ਪੁਲਿਸ ਦੇ ਸਹਿਯੋਗ ਨਾਲ ਅੱਜ ਹਟਾਏ ਜਾਣਗੇ ਕਬਜੇ – ਈ.ੳ ਜਗਤਾਰ ਸਿੰੰਘ
ਇਸ ਸਮੱਸਿਆ ਸੰਬੰਧੀ ਜਦੋਂ ਕਾਰਜ ਸਾਧਕ ਅਫਸਰ ਭਿੱਖੀਵਿੰਡ ਜਗਤਾਰ ਸਿੰਘ ਨਾਲ ਉਹਨਾਂ ਦੇ
ਦੋਵਾਂ ਨੰਬਰਾਂ ‘ਤੇ ਵਾਰ-ਵਾਰ ਸੰਪਰਕ ਕੀਤਾ ਤਾਂ ਉਹਨਾਂ ਨੇ ਫੋਨ ਨੂੰ ਚੁੱਕਣਾ ਵੀ
ਮੁਨਾਸਿਬ ਨਾ ਸਮਝਿਆ। ਪਰ ਜਦੋਂ ਡਿਪਟੀ ਡਾਇਰੈਕਟਰ ਅੰਮ੍ਰਿਤਸਰ ਸੋਰਭ ਅਰੋੜਾ ਨੇ ਕਾਰਜ
ਸਾਧਕ ਅਫਸਰ ਜਗਤਾਰ ਸਿੰਘ ਦੇ ਫੋਨ ਦੀ ਘੰਟੀ ਖੜਕਾਈ ਤਾਂ ਕੁਝ ਸਮੇਂ ਬਾਅਦ ਕਾਰਜ ਸਾਧਕ
ਅਫਸਰ ਨੇ ਬੈਕ ਕਾਲ ਕਰਕੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸ਼ੁਕਰਵਾਰ ਨੂੰ ਪੁਲਿਸ
ਦੇ ਸਹਿਯੋਗ ਨਾਲ ਕਬਜੇ ਹਟਾ ਕੇ ਟਰੈਫਿਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

ਕਬਜਿਆਂ ਨੂੰ ਹਟਾਉਣ ਕਾਰਜ ਸਾਧਕ ਅਫਸਰ ਦੀ ਡਿਊਟੀ – ਡਿਪਟੀ ਡਾਇਰੈਕਟਰ
ਮਹਿਕਮਾ ਸਥਾਨਕ ਸਰਕਾਰ ਵਿਭਾਗ ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ ਸੋਰਭ ਅਰੋੜਾ ਨੂੰ
ਨਗਰ ਪੰਚਾਇਤ ਭਿੱਖੀਵਿੰਡ ਦੀਆਂ ਸੜਕਾਂ ‘ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ
ਕਬਜਿਆਂ ਕਾਰਨ ਪੈਦਾ ਹੰੁਦੀ ਟਰੈਫਿਕ ਸਮੱਸਿਆ ਸੰਬੰਧੀ ਪੁੱਛਿਆ ਤਾਂ ਉਹਨਾਂ ਨੇ ਇਹ ਕਹਿ
ਕੇ ਪੱਲਾ ਝਾੜ ਦਿੱਤਾ ਕਿ ਕਬਜਿਆਂ ਨੂੰ ਖਤਮ ਕਰਕੇ ਟਰੈਫਿਕ ਸਮੱਸਿਆ ਦਾ ਹੱਲ ਕਰਨਾ
ਕਾਰਜ ਸਾਧਕ ਅਫਸਰ ਭਿੱਖੀਵਿੰਡ ਦੀ ਡਿਊਟੀ ਹੈ। ਸਮੱਸਿਆ ਦੇ ਹੱਲ ਸੰਬੰਧੀ ਆਖਿਆ ਕਿ
ਮੈਨੂੰ ਲਿਖਤੀ ਤੌਰ ‘ਤੇ ਰਿਪੋਰਟ ਕੀਤੀ ਜਾਵੇ ਤਾਂ ਮੈਂ ਬਣਦੀ ਕਾਰਵਾਈ ਕਰਾਂਗਾ।
ਟਰੈਫਿਕ ਸਮੱਸਿਆ ਨੂੰ ਹੱਲ ਕਰੇ ਜਿਲ੍ਹਾ ਪ੍ਰਸ਼ਾਸ਼ਨ – ਸਤਵਿੰਦਰ ਪਾਸੀ
ਭਿੱਖੀਵਿੰਡ ਟਰੈਫਿਕ ਦੀ ਗੰਭੀਰ ਸਮੱਸਿਆ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸਮਾਜਸੇਵਕ
ਸਤਵਿੰਦਰ ਸਿੰਘ ਪਾਸੀ ਨੇ ਕਿਹਾ ਕਿ ਕਸਬਾ ਭਿੱਖੀਵਿੰਡ ਦੀਆਂ ਸੜਕਾਂ ‘ਤੇ ਟਰੈਫਿਕ
ਸਮੱਸਿਆ ਦੀ ਇੰਨੀ ਮੰਦੀ ਹਾਲਤ ਹੈ ਕਿ ਆਮ ਨਾਗਰਿਕ ਦਾ ਸੜਕ ‘ਤੇ ਚੱਲਣਾ ਵੀ ਮੁਸ਼ਕਿਲ
ਹੈ। ਪਾਸੀ ਨੇ ਆਖਿਆ ਕਿ ਜੇਕਰ ਐਮਰਜੈਂਸੀ ਦੌਰਾਨ ਮਰੀਜ ਨੂੰ ਹਸਪਤਾਲ ਲਿਜਾਣਾ ਪੈ ਜਾਵੇ
ਤਾਂ ਬਾਜਾਰ ਵਿਚ ਲੰਘਣਾ ਨਾ ਮੁਮਕਿਨ ਹੈ। ਉਹਨਾਂ ਨੇ ਜਿਲ੍ਹਾ ਤਰਨ ਤਾਰਨ ਦੇ ਡਿਪਟੀ
ਕਮਿਸ਼ਨਰ ਤੇ ਐਸਐਸਪੀ ਤੋਂ ਪੁਰਜੋਰ ਮੰਗ ਕੀਤੀ ਕਿ ਟਰੈਫਿਕ ਸਮੱਸਿਆ ਦੇ ਹੱਲ ਲਈ ਸਖਤ
ਕਦਮ ਉਠਾਏ ਜਾਣ ਤਾਂ ਜੋ ਇਸ ਗੰਭੀਰ ਸਮੱਸਿਆ ਦਾ ਹੱਲ ਹੋ ਸਕੇ।
ਕੌਣ ਕਰੇਗਾ ਟਰੈਫਿਕ ਸਮੱਸਿਆ ਦਾ ਹੱਲ – ਕਾਮਰੇਡ ਦਿਆਲਪੁਰਾ
ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੇ ਆਖਿਆ ਕਿ
ਸਰਹੱਦੀ ਹਲਕਾ ਖੇਮਕਰਨ ਦਾ ਕਸਬਾ ਭਿੱਖੀਵਿੰਡ ਮੇਂਨ ਧੁਰਾ ਹੈ ਅਤੇ ਖਾਲੜਾ, ਖੇਮਕਰਨ,
ਅਟਾਰੀ ਬਾਰਡਰ ਨੂੰ ਜਾਣ ਵਾਲੀਆਂ ਸੁਰੱਖਿਆਵਾਂ ਫੋਰਸਾਂ ਤੇ ਭਾਰਤੀ ਫੌਜ ਨੂੰ
ਭਿੱਖੀਵਿੰਡ ਵਿਚੋਂ ਦੀ ਹੀ ਗੁਜਰਣਾ ਪੈਂਦਾ ਹੈ। ਜੇਕਰ ਅਚਾਨਕ ਸੁਰੱਖਿਆ ਫੋਰਸਾਂ ਨੂੰ
ਸਰਹੱਦਾਂ ‘ਤੇ ਤੁਰੰਤ ਜਾਣਾ ਪੈ ਜਾਵੇ ਤਾਂ ਫਿਰ ਕੀ ਹੋਵੇਗਾ ? ਕਾਮਰੇਡ ਦਲਜੀਤ ਸਿੰਘ
ਦਿਆਲਪੁਰਾ ਨੇ ਕਿਹਾ ਕਿ ਕਸਬਾ ਭਿੱਖੀਵਿੰਡ ਦੀ ਟਰੈਫਿਕ ਸਮੱਸਿਆ ਦਾ ਠੋਸ ਹੱਲ ਨਿਕਲਣ
ਦੀ ਬਜਾਏ ਇਹ ਸਮੱਸਿਆ ਗੰਭੀਰ ਹੰੁਦੀ ਜਾ ਰਹੀ ਹੈ, ਜਦੋਂ ਕਿ ਨਗਰ ਪੰਚਾਇਤ ਭਿੱਖੀਵਿੰਡ
ਕਮੇਟੀ ਤੇ ਪੁਲਿਸ ਪ੍ਰਸ਼ਾਸ਼ਨ ਬੇਖਬਰ ਹੋਇਆ ਪਿਆ ਹੈ।
ਕੈਪਸ਼ਨ :- ਭਿੱਖੀਵਿੰਡ ਵਿਖੇ ਟਰੈਫਿਕ ਸਮੱਸਿਆ ਦੀ ਮੂੰਹ ਬੋਲਦੀ ਤਸਵੀਰ। ਡਿਪਟੀ
ਡਾਇਰੈਕਟਰ ਸੋਰਭ ਅਰੋੜਾ। ਸਮਾਜਸੇਵਕ ਸਤਵਿੰਦਰ ਸਿੰਘ ਪਾਸੀ। ਕਾਮਰੇਡ ਦਲਜੀਤ ਸਿੰਘ
ਦਿਆਲਪੁਰਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.