ਕੰਨੀਆ ਵਿਖੇ ਪ੍ਰਵਾਸੀ ਭਾਰਤੀ ਦੇ ਪਰਿਵਾਰ ਵਲੋ ਲੋੜਵੰਦ ਬੱਚਿਆ ਨੂੰ ਬੂਟ, ਜੁਰਾਬਾ ਭੇਂਟ

0
727

ਸ਼ਾਹਕੋਟ 13 ਦਸੰਬਰ (ਪਿ੍ਤਪਾਲ ਸਿੰਘ)— ਅੱਜ ਨੇੜਲੇ ਪਿੰਡ ਕੰਨੀਆ ਖੁਰਦ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਐਨ.ਆਰ. ਆਈ ਭੁਪਿੰਦਰ ਸਿੰਘ ਯੂ. ਕੇ. ਦੇ ਪਰਿਵਾਰ ਵਲੋ ਬੱਚਿਆ ਨੂੰ ਬੂਟ.ਜੁਰਾਬਾਂ,ਕੋਟੀਆ ਅਤੇ ਟੋਪੀਆ ਭੇਂਟ ਕਰਨ ਮੌਕੇ ਸਕੂਲ ‘ਚ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਸਕੂਲ ਮੁਖੀ ਮੈਡਮ ਨੀਤੂ ਕਪੂਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਉਨ੍ਹਾਂ ਦਾ ਧੰਨਾਵਾਦ ਕੀਤਾ | ਸਮਾਗਮ ਨੂੰ ਸੰਬੋਧਨ ਕਰਦੇ ਸ੍ਰੀ ਮਤੀ ਨੀਤੂ ਨੇ ਕਿਹਾ ਕਿ ਦਾਨੀ ਸੱਜਣਾ ਵੱਲੋ ਸਕੂਲਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਨਾਲ ਹੀ ਸਕੂਲਾਂ ਦੀਆਂ ਲੋੜਾਂ ਤੇ ਜਰੂਰਤਾਂ ਪੂਰੀਆਂ ਹੋ ਰਹੀਆਂ ਹਨ | ਉਨ੍ਹਾਂ ਐਨ ਆਰ ਆਈ ਪਰਿਵਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਆਪਣੇ ਦਸਾਂ ਨੂੰਹਾ ਦੀ ਕਮਾਈ ਵਿਚੋ ਸਰਦੀ ਦੇ ਮੌਸਮ ਵਿਚ ਬੱਚਿਆਂ ਨੂੰ ਇਹੋ ਜਿਹਾ ਦਾਨ ਕਰਨਾ ਇਕ ਸਲਾਘਾਯੋਗ ਕਦਮ ਹੈ | ਇਸ ਮੌਕੇ ਹੋਰਨਾਂ ਤੋ ਇਲਾਵਾ ਸਕੂਲ ਦੇ ਚੈਅਰਮੈਨ ਸੁਰਜੀਤ ਸਿੰਘ, ਵਾਈਸ ਚੇਅਰਮੈਨ ਕੁਸਮ, ਸੁਰਿੰਦਰ ਸੋਬਤੀ, ਅਧਿਆਪਕਾ ਅੰਜੂ ਬਾਲਾ, ਸਰਪੰਚ ਗੁਰਦੇਵ ਸਿੰਘ, ਭੁਪਿੰਦਰ ਸਿੰਘ ਯੂ ਕੇ ਨੰਗਲ ਅੰਬੀਆ ਖੁਰਦ, ਕੁਲਵਿੰਦਰ ਸਿੰਘ ਜੌੜਾ, ਸਾਬਕਾ ਸਰਪੰਚ ਜੀਤਾ, ਗੁਰਦੇਵ ਸਿੰਘ ਸਾਬਕਾ ਪੰਚ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.